Last UPDATE: July 24, 2016 at 1:57 pm

ਦੁਨੀਆਂ ‘ਚ ਕਦੇ ਨਹੀਂ ਵਾਪਰਦਾ ਚਮਤਕਾਰ

*ਨਾ ਸਮਝ ਆਉਣ ਵਾਲੀਆਂ ਗੱਲਾਂ ਨੂੰ ਚਮਤਕਾਰ ਸਮਝ ਲੈਂਦੇ ਹਨ ਲੋਕ*

*’ਚਮਤਕਾਰਾਂ ਦੀ ਭਾਲ ਵਿੱਚ ਭਟਕਦੀ ਲੋਕਾਈ’ ਵਿਸ਼ੇ ‘ਤੇ ਸੈਮੀਨਾਰ ਆਯੋਜਿਤ*

ਐਸ ਏ ਐਸ ਨਗਰ, 24 ਜੁਲਾਈ (ANS)- ਦੁਨੀਆਂ ਅੰਦਰ ਕਦੇ ਵੀ ਕੋਈ ਚਮਤਕਾਰ ਨਹੀਂ ਵਾਪਰਦਾ। ਸਮਝ ‘ਚ ਨਾ ਆਉਣ ਵਾਲੀਆਂ ਘਟਨਾਵਾਂ ਨੂੰ ਲੋਕ ਚਮਤਕਾਰ ਸਮਝ ਲੈਂਦੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਮੁਖੀ ਸ਼੍ਰੀ ਰਜਿੰਦਰ ਭਦੌੜ ਨੇ ਇੱਥੇ ਬਾਲ ਭਵਨ ਫੇਜ਼-4 ਵਿੱਚ ਕਰਵਾਏ ਇੱਕ ਸੈਮੀਨਾਰ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਹ ਇਕਾਈ ਮੋਹਾਲੀ ਵੱਲੋਂ ਆਯੋਜਿਤ ‘ਚਮਤਕਾਰਾਂ ਦੀ ਭਾਲ ਵਿੱਚ ਭਟਕਦੀ ਲੋਕਾਈ’ ਵਿਸ਼ੇ ‘ਤੇ ਬੋਲ ਰਹੇ ਸਨ। ਉਹਨ•ਾਂ ਕਿਹਾ ਕਿ ਜੇ ਚਮਤਕਾਰਾਂ ਦੀ ਖੋਜੀ ਬਿਰਤੀ ਨਾਲ ਪੜਤਾਲ ਕੀਤੀ ਜਾਵੇ ਤਾਂ ਚਮਤਕਾਰਾਂ ਦਾ ਸੱਚ ਲੋਕਾਂ ਸਾਹਮਣੇ ਲਿਆਇਆ ਜਾ ਸਕਦਾ ਹੈ। ਉਹਨ•ਾਂ ਕਿਹਾ ਕਿ ਅੱਜ-ਕੱਲ ਚਮਤਕਾਰ ਪਲੈਨਡ ਹੁੰਦੇ ਹਨ। ਚਮਤਕਾਰਾਂ ਦੀ ਪੜਤਾਲ ਕੀਤੀ ਜਾ ਸਕਦੀ ਹੈ ਪਰ ਇਹ ਕੀਤੀ ਨਹੀਂ ਜਾ ਰਹੀ ਕਿਉਂਕਿ ਖੋਜੀ ਬਿਰਤੀ ਵਾਲਿਆਂ ਵਿਰੁੱਧ ਧਾਰਾ 295 ਏ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ। ਉਹਨ•ਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਜਿੱਥੇ ਵੀ ਕਿਤੇ ਚਮਤਕਾਰ ਵਾਪਰਨ ਦੀ ਅਫਵਾਹ ਫੈਲਦੀ ਹੈ ਤਾਂ ਸਰਕਾਰ ਨੂੰ ਵਿਗਿਆਨੀਆਂ ਕੋਲੋਂ ਇਸ ਦੀ ਪੜਤਾਲ ਕਰਵਾਉਣੀ ਚਾਹੀਦੀ ਹੈ ਪਰ ਸਰਕਾਰਾਂ ਅਜਿਹਾ ਨਹੀਂ ਕਰਦੀਆਂ ਜਿਸ ਕਾਰਨ ਲੋਕਾਂ ਦੀ ਮਨਾਂ ‘ਤੇ ਝੂਠੀਆਂ ਅਫਵਾਹਾਂ ਦਾ ਅਸਰ ਹੁੰਦਾ ਹੈ ਜਿਸ ਦਾ ਫਾਇਦਾ ਰਾਜ ਕਰਨ ਵਾਲੀਆਂ ਜਮਾਤਾਂ ਨੂੰ ਹੀ ਪੁੱਜਦਾ ਹੈ। ਉਹਨ•ਾਂ ਕਿਹਾ ਕਿ ਮੱਥਾ ਟੇਕਣ ਨਾਲ ਕਿਸੇ ਦਾ ਕੈਂਸਰ ਠੀਕ ਨਹੀਂ ਹੋ ਸਕਦਾ। ਉਹਨ•ਾਂ ਕਿਹਾ ਕਿ ਅਕਸਰ ਸੀਰੀਅਲਾਂ, ਫਿਲਮਾਂ ਵਿੱਚ ਦਿਖਾਈਆਂ ਜਾਂਦੀਆਂ ਦੁੱਖਾਂ ਦੀਆਂ ਕਹਾਣੀਆਂ ਦਾ ਅੰਤ ਮੂਰਤੀਆਂ ਅੱਗੇ ਨਿੱਕਲਦਾ ਹੈ। ਦਿਖਾਇਆ ਜਾਂਦਾ ਹੈ ਕਿ ਜੋ ਬਿਮਾਰੀ ਡਾਕਟਰਾਂ ਕੋਲੋਂ ਠੀਕ ਨਹੀਂ ਹੋ ਰਹੀ, ਉਹ ਮੱਥੇ ਟੇਕਣ ਨਾਲ ਠੀਕ ਹੋ ਰਹੀ ਹੈ ਜੋ ਕਿ ਵਿਗਿਆਨਿਕ ਨਹੀਂ। ਉਹਨ•ਾਂ ਕਿਹਾ ਕਿ ‘ਰਾਜ ਪਿਛਲੇ ਜਨਮ ਕਾ’ ਸੀਰੀਅਲ ਪੂਰੀ ਤਰ•ਾਂ ਪਲੈਨਡ ਤਰੀਕੇ ਨਾਲ ਬਣਾਇਆ ਗਿਆ। ਸ਼੍ਰੀ ਰਜਿੰਦਰ ਭਦੌੜ ਨੇ ਕਿਹਾ ਕਿ ਸਾਡੇ ਸਮਾਜ ਨੂੰ ਡਾਕਟਰਾਂ ਦੀ ਘੱਟ, ਸਗੋਂ ਕਾਊਸਲਰਾਂ ਦੀ ਜ਼ਿਆਦਾ ਲੋੜ ਹੈ। ਉਹਨ•ਾਂ ਕਿਹਾ ਕਿ ਬਹੁ ਗਿਣਤੀ ਲੋਕ ਅੰਧਵਿਸ਼ਵਾਸੀ ਹਨ ਇਸ ਲਈ ਅੰਧਵਿਸ਼ਵਾਸ਼ਾਂ ਵਿਰੁੱਧ ਕਾਂਊਸਲਿੰਗ ਹੋਣੀ ਚਾਹੀਦੀ ਹੈ। ਚਮਤਕਾਰ ਪਿੱਛੇ ਇੱਕ ਪਰਦਾ ਹੁੰਦਾ ਹੈ ਜਿਸ ਨੂੰ ਲੋਕਾਂ ਨੇ ਹੀ ਚੁੱਕਣਾ ਹੈ। ਉਹਨ•ਾਂ ਕਿਹਾ ਕਿ ਵਿਸ਼ਵਾਸ਼ ਲੋਕਾਂ ਨੁੰ ਡਰਾ ਕੇ ਬਣਾਏ ਜਾਂਦੇ ਹਨ। ਧਰਮਰਾਜ, ਰੱਬ, ਆਤਮਾ ਆਦਿ ਦਾ ਵਰਤਾਰਾ ਇਸੇ ਵਿੱਚੋਂ ਨਿੱਕਲਦਾ ਹੈ। ਸੈਮੀਨਾਰ ਦੌਰਾਨ ਤਰਕਸ਼ੀਲ ਭਵਨ ਦੀ ਊਸਾਰੀ ਲਈ ਸਹਾਇਤਾ ਦੇਣ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਸਵਾਲ ਵੀ ਪੁੱਛੇ। ਸੈਮੀਨਾਰ ਦੌਰਾਨ ਸਵਾ ਕੁ ਸੌ ਬੰਦਾ ਹਾਜ਼ਰ ਸੀ। ਸੈਮੀਨਾਰ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿੱਥੇ ਲੋਕਾਂ ਨੇ ਸਾਹਿਤ ਖਰੀਦਿਆ। 

*ਸੱਚ ਵੱਲ ਜਾਣ ਤੋਂ ਰੋਕਦਾ ਹੈ ਚਮਤਕਾਰ*
ਸ਼੍ਰੀ ਰਜਿੰਦਰ ਨੇ ਕਿਹਾ ਕਿ ਚਮਤਕਾਰ, ਲੋਕਾ ਨੂੰ ਸੱਚ ਵੱਲ ਜਾਣ ਤੋਂ ਰੋਕਦਾ ਹੈ। ਜੇ ਸਾਡੇ ਦਿਮਾਗ ਵਿੱਚ ਇੱਕ ਵੀ ਅੰਧਵਿਸ਼ਵਾਸ ਪਿਆ ਹੈ ਤਾਂ ਅਸੀਂ ਚਮਤਕਾਰਾਂ ਨੂੰ ਉਡੀਕਦੇ ਰਹਿੰਦੇ ਹਾਂ। ਉਹਨ•ਾਂ ਕਿਹਾ ਕਿ ਕਿਸਮਤ ਨੂੰ ਮੰਨਣ ਵਾਲੇ ਖੋਜ ਨਹੀਂ ਕਰਦੇ ਸਗੋਂ ਚਮਤਕਾਰੀ ਸ਼ਕਤੀਆਂ ਵੱਲ ਜਾਂਦੇ ਹਨ। ਉਹਨ•ਾਂ ਕਿਹਾ ਕਿ ਜੇਕਰ ਮਨੁੱਖ ਖ਼ੋਜ ਨਹੀਂ ਕਰੇਗਾ ਤਾਂ ਸਮਾਜ ਦਾ ਵਿਕਾਸ ਨਹੀਂ ਹੋ ਸਕਦਾ। ਕਿਸੇ ਵੀ ਘਟਨਾ ਨੂੰ ਫਰੋਲ ਕੇ ਚਮਤਕਾਰਾਂ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ।

*ਸੈਮੀਨਾਰ ਦੌਰਾਨ ਬੋਲ ਰਹੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾਈ ਮੁਖੀ ਸ਼੍ਰੀ ਰਜਿੰਦਰ ਭਦੌੜ।*

   

Leave a Reply

Your email address will not be published. Required fields are marked *

Recent Comments

    Categories