ਦਿਲਰਾਜਦੀਪ ਨੇ ਸਟੇਟ ਪੱਧਰ ਤੇ ਪ੍ਰਾਪਤ ਕੀਤਾ ਪਹਿਲਾ ਸਥਾਨ

ਭਦੌੜ (ਵਿਕਰਾਂਤ ਬਾਂਸਲ) ਇੱਥੋ ਨੇੜਲੇ ਪਿੰਡ ਨੈਣੇਵਾਲ ਦੇ ਸਰਕਾਰੀ ਹਾਈ ਸਕੂਲ ਦੇ ਵਿਦਿਆਰਥੀ ਦਿਲਰਾਜਦੀਪ ਸਿੰਘ ਨੇ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਡ ਟੈਕਨੋਲਜੀ ਵੱਲ਼ੋ ਇੰਦਰਾ ਹੋਲੀ- ਡੇ ਹੋਮ, ਸੈਕਟਰ-24 ਬੀ,ਚੰਡੀਗੜ੍ਹ ਵਿਖੇ ਕਰਵਾਏ ਗਏ ਸਟੇਟ ਪੱਧਰੀ ਸਇੰਸ ਲੇਖ ਮੁਕਾਬਲੇ, ਪੰਜਾਬੀ ਮਾਧਿਅਮ ‘ਚੋਂ ਪੂਰੇ ਪੰਜਾਬ ਵਿੱਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਮੁੱਖ ਅਧਿਆਪਕ ਦਰਸ਼ਨ ਸਿੰਘ ਨੇ ਦੱਸਿਆ ਕਿ ਇਸ ਸਟੇਟ ਪੱਧਰੀ ਮੁਕਾਬਲਿਆ ਵਿਚ ਪੂਰੇ ਪੰਜਾਬ ਵਿਚੋ 45 ਦੇ ਲਗਭਗ ਵਿਦਿਆਰਥੀਆਂ ਨੇ ਭਾਗ ਲਿਆ ਸੀ, ਜਿਸ ਵਿਚੋ ਦਿਲਰਾਜਦੀਪ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ । ਸਕੂਲ ਦੇ ਸਾਇੰਸ ਆਧਿਆਪਕ ਸੁਰਜੀਤ ਸਿੰਘ ਅਤੇ ਸੁਖਵੀਰ ਸਿੰਘ ਦੇ ਵਿਸ਼ੇਸ ਯਤਨਾਂ ਸਦਕਾ ਇਸ ਵਿਦਿਆਰਥੀ ਨੇ ਪਹਿਲਾਂ ਵੀ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਜਿਲ੍ਹਾ ਸਾਇੰਸ ਸੁਪਰਵਾਈਜਰ ਸ੍ਰੀ ਆਰ.ਪੀ.ਸਿੰਘ ਜੀ ਦੀ ਅਗਵਾਈ ਹੇਠ ਅਯੋਜਿਤ ਬਲਾਕ ਅਤੇ ਜਿਲ੍ਹਾ ਪੱਧਰੀ ਮੁਕਾਬਲਿਆ ਵਿਚੋ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅੱਜ ਸਕੂਲ ਪਹੁੰਚਣ ’ਤੇ ਇਸ ਵਿਦਿਆਰਥੀ ਨੂੰ ਸਕੂਲ ਦੇ ਸਟਾਫ਼ ਵੱਲੋ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਬੂਟਾ ਸਿੰਘ, ਨੈਸ਼ਨਲ ਐਵਾਰਡੀ ਅਧਿਆਪਕ ਕੇਵਲ ਸਿੰਘ ਰੋਮਾਣਾ, ਪੰਜਾਬੀ ਅਧਿਆਪਕ ਗਗਨਦੀਪ ਸ਼ਿੰਘ, ਲਖਵੀਰ ਸਿੰਘ, ਅਮਿਤ ਕੁਮਾਰ, ਕੁਲਜੀਤ ਸਿੰਘ, ਜਸਵਿੰਦਰ ਸਿੰਘ, ਸੰਜੀਵ ਕੁਮਾਰ, ਮੈਡਮ ਰਾਜਵੀਰ ਕੌਰ, ਕੁਲਵਿੰਦਰ ਕੌਰ, ਆਸ਼ਾ ਰਾਣੀ, ਕੁਲਵਿੰਦਰ ਕੌਰ ਮੈਥ, ਮਨਜੀਤ ਕੌਰ, ਸੰਦੀਪ ਕੌਰ, ਹਰਦੀਪ ਸਿੰਘ, ਧੰਨਾ ਸਿੰਘ ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ 1, ਵਿਦਿਆਰਥੀ ਨੂੰ ਸਨਮਾਨਿਤ ਕੀਤੇ ਜਾਣ ਦਾ ਦਿ੍ਰਸ਼।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone