ਦਲਿਤ ਭਾਈਚਾਰੇ ਵੱਲੋਂ ਦਿੱਤੇ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਇਲਾਕੇ ਵਿਚ ਰਿਹਾ ਵਿਆਪਕ ਅਸਰ ।
ਗੁਰਦਾਸਪੁਰ,ਕਾਦੀਆਂ 2 ਅਪ੍ਰੈਲ (ਦਵਿੰਦਰ ਸਿੰਘ ਕਾਹਲੋਂ) ਅੱਜ ਐਸ ਸੀ ਐਸ ਟੀ ਐਕਟ ਦੇ ਸਬੰਧ ਵਿਚ ਸੁਪਰੀਮ ਕੋਰਟ ਦੇ ਫ਼ੈਸਲੇ ਦੇ ਵਿਰੋਧ ਵਿਚ ਦਲਿਤ ਭਾਈਚਾਰੇ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਦਾ ਕਸਬਾ ਕਾਦੀਆਂ ਸਮੇਤ ਨਜ਼ਦੀਕ ਦੇ ਇਲਾਕਿਆਂ ਵਿਚ ਵਿਆਪਕ ਅਸਰ ਵੇਖਣ ਨੂੰ ਮਿਲਿਆ ਤੇ ਆਮ ਜਨਜੀਵਨ ਪੂਰੀ ਤਰਾ ਠੱਪ ਰਿਹਾ ਤੇ ਕਸਬੇ ਦੇ ਬਾਜ਼ਾਰ ਤੇ ਹੋਰ ਕਾਰੋਬਾਰੀ ਅਦਾਰੇ , ਵਿੱਦਿਅਕ ਅਦਾਰੇ ਬੈਕ ਆਦਿ ਸੇਵਾਵਾਂ ਰੁਕੀਆਂ ਰਹੀਆਂ । ਦੂਸਰੇ ਪਾਸੇ ਸਮੂਹ ਦਲਿਤ ਭਾਈਚਾਰੇ ਨਾਲ ਸਬੰਧਿਤ ਜਥੇਬੰਦੀਆਂ ਵੱਲੋਂ ਬੰਦ ਤੇ ਹੜਤਾਲ ਦੇ ਸੱਦੇ ਦਾ ਸਮਰਥਨ ਕਰਦਿਆਂ ਹੜਤਾਲ ਵਿਚ ਸ਼ਾਮਿਲ ਹੋ ਕੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਰੋਸ ਪ੍ਰਦਰਸ਼ਨ ਵਿਚ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਦੇ ਸਮੂਹ ਅਹੁਦੇਦਾਰਾਂ ਦੇ ਨਾਲ ਜ਼ਿਲ੍ਹਾ ਵਪਾਰ ਸੈੱਲ ਦੇ ਪ੍ਰਧਾਨ ਪ੍ਰਸ਼ੋਤਮ ਲਾਲ ਹੰਸ , ਭਗਵਾਨ ਵਾਲਮੀਕੀ ਸਭਾ ਕਾਦੀਆਂ ਦੇ ਪ੍ਰਧਾਨ ਰਕੇਸ਼ ਕੁਮਾਰ ਡੈਨੀ ਤੋ ਇਲਾਵਾ ਵਾਲਮੀਕੀ ਮਜ਼੍ਹਬੀ ਸਿੱਖ ਮੋਰਚਾ ਸਮੇਤ ਹੋਰ ਦਲਿਤ ਸਮਾਜ ਦੇ ਆਗੂਆਂ ਵਿਚ ਕੌਂਸਲਰ ਹਰਦੀਪ ਸਿੰਘ ਬੁੱਟਰ, ਜੋਗਿੰਦਰ ਕੁਮਾਰ ਨੰਦੂ, ਧਰਮਪਾਲ, ਦਵਿੰਦਰ ਕੁਮਾਰ ਭਗਤ, ਧਿਆਨ ਸਿੰਘ ਨਾਹਰ, ਪ੍ਰੀਤਮ ਲਾਲ, ਰਜੇਸ਼ ਖੋਸਲਾ, ਵਿਜੈ ਖੋਸਲਾ , ਸੁਖਵਿੰਦਰ ਨਾਹਰ, ਰੋਹਿਤ ਕੁਮਾਰ, ਸੰਜੀਵ ਕੁਮਾਰ, ਕੁਲਦੀਪ ਕੁਮਾਰ, ਸੋਨੂੰ ਭੱਟੀ, ਅਜੀਤ ਭੱਟੀ , ਪ੍ਰਧਾਨ ਗੁਰਮੀਤ ਸਿੰਘ ਬੁੱਟਰ , ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਦਾਤਾਰ ਸਿੰਘ ਠੱਕਰ ਸੰਧੂ, ਇੰਦਰਜੀਤ ਸਿੰਘ, ਹਰਜੀਤ ਸਿੰਘ ਬੁੱਟਰ, ਕਸ਼ਮੀਰ ਸੰਧੂ, ਗੁਰਮੀਤ ਸਿੰਘ ਬੁੱਟਰ, ਦਵਿੰਦਰ ਭਗਤ , ਪ੍ਰੀਤਮ ਲਾਲ, ਵੱਸਣ ਲਾਲ, ਕੁਲਦੀਪ ਕੁਮਾਰ, ਬਲਦੇਵ ਸਿੰਘ ਬੁੱਟਰ, ਤਲਵਿੰਦਰ ਨਾਹਰ, ਵਿਕੀ ਭੱਟੀ, ਰਜੇਸ਼ ਕੁਮਾਰ, ਸਾਬਕਾ ਕੌਂਸਲਰ ਧਰਮਪਾਲ ਸਮੇਤ ਇਲਾਕੇ ਤੋ ਦਲਿਤ ਭਾਈਚਾਰੇ ਦੀਆ ਕਈ ਜਥੇਬੰਦੀਆਂ ਤੇ ਦਲਿਤ ਸਮਾਜ ਵਿਸ਼ਾਲ ਇਕੱਠ ਵਿਚ ਹਾਜ਼ਰ ਸੀ । ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕ ਕੇ ਬਾਅਦ ਵਿਚ ਪ੍ਰਭਾਕਰ ਚੋਕ ਵਿਚ ਵਿਸਾਲ ਰੋਸ ਧਰਨਾ ਵੀ ਦਿੱਤਾ ਗਿਆ । ਉੱਧਰ ਡੀ ਐਸ ਪੀ ਕਾਦੀਆਂ ਵਰਿੰਦਰ ਪ੍ਰੀਤ ਸਿੰਘ , ਥਾਣਾ ਮੁਖੀ ਸੁਦੇਸ਼ ਕੁਮਾਰ, ਸਮੇਤ ਭਾਰੀ ਫੋਰਸ ਸਥਿਤੀ ਤੇ ਨਜ਼ਰ ਰੱਖ ਰਹੀ ਸੀ । ਰੋਸ ਧਰਨੇ ਦੀ ਸਮਾਪਤੀ ਮੌਕੇ ਨਾਇਬ ਤਹਿਸੀਲਦਾਰ ਕਾਦੀਆਂ ਅਮਰਜੀਤ ਸਿੰਘ ਨੂੰ ਭਾਰਤ ਸਰਕਾਰ ਤੋ ਇਸ ਕਾਨੂੰਨ ਨੂੰ ਮੁੜ ਲਾਗੂ ਕਰਾਉਣ ਲਈ ਮੰਗ ਪੱਤਰ ਸੌਂਪਿਆ ਗਿਆ ।
ਫ਼ੋਟੋ ਦਲਿਤ ਭਾਈਚਾਰਾ ਕਾਦੀਆਂ ਰੋਸ ਪ੍ਰਦਰਸ਼ਨ ਕਰਦਾ ਹੋਇਆ ..ਬੰਦ ਬਾਜ਼ਾਰ