Last UPDATE: January 21, 2017 at 11:06 pm

ਦਰਦਨਾਕ ਸੜਕ ਹਾਦਸੇ ਵਿੱਚ ਤੀਸਰੇ ਨੋਜਵਾਨ ਨੇ ਵੀ ਦਮ ਤੋੜਿਆ…….ਸੋਗ ਵਜੋ ਬਜਾਰ ਰਿਹਾ ਬੰਦ ।

2017-01-21_17.31.58 2017-01-21_17.35.18

ਗੁਰਦਾਸਪੁਰ,ਕਾਦੀਆ 21 ਜਨਵਰੀ (ਦਵਿੰਦਰ ਸਿੰਘ ਕਾਹਲੋ) ਬੀਤੇ ਦਿਨੀ ਬਟਾਲਾ ਅੰਮ੍ਰਿਤਸਰ ਰੋਡ ਤੇ ਵਾਪਰੇ ਦਰਦਨਾਕ ਹਾਦਸੇ ਵਿਚ ਪਹਿਲਾ ਹੀ ਦੋ ਨੋਜਵਾਨ ਗੁਰਵਿੰਦਰ ਸਿੰਘ (ਗਿੰਦਾ) ਤੇ ਬਲਬੀਰ ਸਿੰਘ (ਹੀਰਾ) ਵਾਸੀ ਕਾਦੀਆ ਸਵਿਫਟ ਡਿਜਾਇਰ ਕਾਰ ਵਿਚ ਸਵਾਰ ਹੋ ਕੇ ਕਾਦੀਆ ਆ ਰਹੇ ਸੀ ਕਿ ਸੜਕ ਤੇ ਖੜੇ ਟਰੱਕ ਨਾਲ ਹਾਦਸਾ ਵਾਪਰਨ ਕਾਰਨ ਮੋਕੇ ਤੇ ਹੀ ਦਮ ਤੋੜ ਗਏ ਸਨ ਅਤੇ ਅਮਿਤ ਕੁਮਾਰ ਪੁਤਰ ਭੂਸ਼ਣ ਕੁਮਾਰ ਉਮਰ 25 ਸਾਲ ਵਾਸੀ ਕਾਦੀਆ ਵੀ ਇਹਨਾ ਨਾਲ ਹੀ ਸਵਾਰ ਸੀ ।ਜੋ ਕਿ ਪਿਛਲੀ ਸੀਟ ਤੇ ਬੈਠਾ ਹੋਇਆ ਸੀ ਅਤੇ ਹਾਦਸੇ ਵਿਚ ਗੰਭੀਰ ਜਖਮੀ ਹੋ ਗਿਆ ਸੀ । ਜਿਸਨੂੰ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ । ਜੋ ਕਿ ਅੱਜ ਹਸਪਤਾਲ ਵਿਚ ਦਮ ਤੋੜ ਗਿਆ । ਉਸ ਦੀ ਮੋਤ ਦੀ ਖਬਰ ਜਿਉ ਹੀ ਕਾਦੀਆ ਸ਼ਹਿਰ ਅੰਦਰ ਪਹੁੰਚੀ ਤਾ ਸ਼ਹਿਰ ਅੰਦਰ ਸੋਗ ਦੀ ਲਹਿਰ ਫੈਲ ਗਈ ਅਤੇ ਹਰ ਇਕ ਅੱਖ ਨਮ ਹੋ ਗਈ । ਸੋਗ ਵਜੋ ਸਾਰਾ ਬਜਾਰ ਵੀ ਬੰਦ ਹੋ ਗਿਆ । ਅਮਿਤ ਕੁਮਾਰ ਜੋ ਕਿ ਆਪਣੀ ਮਾਂ ਤੇ ਭੈਣ ਦਾ ਇਕਲੋਤਾ ਸਹਾਰਾ ਸੀ ਅਤੇ ਕੁਝ ਮਹੀਨੇ ਬਾਅਦ ਉਸ ਦੀ ਸ਼ਾਦੀ ਸੀ ਤੇ ਉਸਦੀ ਭੈਣ ਦੀ 29 ਜਨਵਰੀ ਨੂੰ ਮੰਗਣੀ ਵੀ ਸੀ । ਨੋਜਵਾਨ ਦੀ ਮ੍ਰਿਤਕ ਦੇਹ ਦਾ ਅੱਜ ਬਾਅਦ ਦੁਪਿਹਰ ਰਾਮਪੁਰਾ ਰੋਡ  ਸ਼ਮਸ਼ਾਨ ਘਾਟ  ਵਿਖੇ ਅੰਤਿਮ ਸੰਸਕਾਰ ਕੀਤਾ ਗਿਆ । ਅਮਿਤ ਕੁਮਾਰ ਦੀ ਮੋਤ ਨਾਲ ਪਰਿਵਾਰਿਕ ਮੈਬਰ ਗਹਿਰੇ ਸਦਮੇ ਵਿਚ ਹਨ ।ਇਸ ਮੋਕੇ ਦੁਖ ਪ੍ਰਗਟ ਕਰਨ ਵਾਲਿਆ ਵਿਚ ਨਗਰ ਕੋਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਐਸ ਜੀ ਪੀ ਸੀ ਮੈਬਰ ਗੁਰਿੰਦਰਪਾਲ ਸਿੰਘ ਗੋਰਾ, ਕੋਸਲਰ ਸੁਖਪ੍ਰੀਤ ਸਿੰਘ ਸੈਬੀ, ਵਿਜੈ ਕੁਮਾਰ, ਪਵਨ ਭਾਟੀਆ, ਗੋਰਵ ਰਾਜਪੂਤ, ਕਸਮੀਰ ਸਿੰਘ ਰਾਜਪੂਤ, ਮਨੋਹਰ ਲਾਲ ਸਰਮਾ, ਵਰਿੰਦਰ ਪ੍ਰਭਾਕਰ,ਅਤੇ ਵੱਡੀ ਗਿਣਤੀ ਵਿਚ ਸਹਿਰ ਵਾਸੀ ਸਾਮਿਲ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone