Last UPDATE: May 11, 2016 at 1:48 pm

ਤੇਜ਼ ਹਨੇਰੀ ਨੇ ਆਰ.ਓ. ਸਿਸਟਮ ਦੇ ਖੋਖੇ ਨੂੰ ਪੱਟ ਕੇ ਕੀਤਾ ਟੋਟੇ-ਟੋਟੇ

੍ਹ ਬਾਦਲ ਸਰਕਾਰ ਅਜਿਹੀ ਵਿਕਾਸ ਦੀ ਹਨੇਰੀ ਨਾ ਲਿਆਵੇ ਕੀ ਮਾਮੂਲੀ ਜਿਹੀ ਹਵਾ ਨਾਲ ਹੀ ਵਿਕਾਸ ਉੱਡ ਜਾਵੇ-ਕਾਂਗਰਸੀ ਆਗੂ
ਭਦੌੜ 11 ਮਈ (ਵਿਕਰਾਂਤ ਬਾਂਸਲ) ਬਲਾਕ ਸ਼ਹਿਣਾ ਦੇ ਪਿੰਡ ਜਗਜੀਤਪੁਰਾ ਵਿਖੇ ਬੀਤੀ ਕੱਲ੍ਹ ਸ਼ਾਮ ਆਈ ਤੇਜ਼ ਹਨੇਰੀ ਨੇ ਆਰ.ਓ ਸਿਸਟਮ ਦੇ ਖੋਖੇ ਨੂੰ ਪੱਟ ਕੇ ਟੋਟੇ ਟੋਟੇ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਕੱਲ੍ਹ ਤੇਜ਼ ਹਨੇਰੀ ਨੇ ਗੁਰਦੁਆਰਾ ਨਜ਼ਦੀਕ ਲਗਾਏ ਦੋ ਸਾਲ ਪਹਿਲਾਂ ਫ਼ਿੱਟ ਕੀਤੇ ਗਏ ਆਰ.ਓ ਸਿਸਟਮ ਦੇ ਚਾਦਰਾਂ ਦੇ ਬਣਾਏ ਗਏ ਕਮਰੇ ਨੂੰ ਪੱਟ ਕੇ ਚਾਰ ਭਾਗਾਂ ਵਿੱਚ ਵੰਡ ਦਿੱਤਾ, ਜਦਕਿ ਇਸ ਆਰ.ਓ ਸਿਸਟਮ ਵਿੱਚ ਲੱਗੀ ਮਸ਼ੀਨ ਅਤੇ ਪਈ ਸਬਮਰਸੀਬਲ ਮੋਟਰ ਨੂੰ ਯੁਵਕ ਸੇਵਾਵਾਂ ਕਲੱਬ ਦੇ ਆਗੂਆਂ ਨੇ ਗੁਰਦੁਆਰਾ ਸਾਹਿਬ ਵਿੱਚ ਸਹੀ ਸਲਾਮਤ ਸਾਂਭ ਕੇ ਰੱਖ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸੀਨੀਅਰ ਕਾਂਗਰਸੀ ਆਗੂ ਮਨਜਿੰਦਰ ਸਿੰਘ ਜਗਜੀਤਪੁਰਾ ਨੇ ਦੱਸਿਆ ਕਿ ਬਾਦਲਾਂ ਵੱਲੋਂ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ, ਪ੍ਰੰਤੂ ਇਹ ਵਿਕਾਸ ਤਾਂ ਇੱਕ ਤੇਜ਼ ਹਨੇਰੀ ਨੇ ਚਾਰ ਟੋਟਿਆਂ ਵਿੱਚ ਵੰਡ ਦਿੱਤਾ। ਉਨ੍ਹਾਂ ਦੱਸਿਆ ਕਿ ਐਮ.ਪੀ ਚੋਣਾਂ ਸਮੇਂ ਆਰ.ਓ. ਸਿਸਟਮ ਦਾ ਸਮਾਨ ਪਿੰਡ ਆਇਆ ਅਤੇ ਚੋਣਾਂ ਤੋਂ ਬਾਅਦ ਲਗਾਇਆ ਗਿਆ ਸੀ। ਆਰ.ਓ ਲਈ ਬੋਰ ਵੀ ਕੀਤਾ ਹੋਇਆ ਹੈ, ਪ੍ਰੰਤੂ ਅਜੇ ਤੱਕ ਕਨੈਕਸ਼ਨ ਨਹੀਂ ਮਿਲਿਆ। ਇਸ ਆਰ.ਓ ਵਿੱਚ ਲੱਗੀ ਮਸੀਨ ਅਤੇ ਸਬਮਰਸੀਬਲ ਮੋਟਰ ਪਿੰਡ ਦੇ ਕਲੱਬ ਆਗੂਆਂ ਦੀ ਮੱਦਦ ਨਾਲ ਗੁਰੂ ਘਰ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਂਝ ਤਾਂ ਸਾਨੂੰ ਪਤਾ ਹੀ ਹੈ ਕਿ ਬਾਦਲ ਸਰਕਾਰ ਨੇ ਕਿਹੋ ਜਿਹਾ ਵਿਕਾਸ ਕਰਨਾ ਹੈ, ਪ੍ਰੰਤੂ ਜੇਕਰ ਕਰਨਾ ਵੀ ਹੈ ਤਾਂ ਇਹੋ ਜਿਹਾ ਵਿਕਾਸ ਦੀ ਹਨੇਰੀ ਨਾ ਲਿਆਵੇ ਕਿ ਉਨ੍ਹਾਂ ਵੱਲੋਂ ਕੀਤਾ ਵਿਕਾਸ ਮਾਮੂਲੀ ਹਵਾ ਦੀ ਹਨੇਰੀ ਨਾਲ ਹੀ ਉੱਡ ਜਾਵੇ।
ਫੋਟੋ ਵਿਕਰਾਂਤ ਬਾਂਸਲ 2, ਹਨੇਰੀ ਕਾਰਨ ਟੁੱਟੇ ਆਰ.ਓ. ਦੇ ਖੋਖੇ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone