‘ਤੂਫ਼ਾਨ ਸਿੰਘ’ ਫ਼ਿਲਮ ਦਾ ਮਾਮਲਾ:ਕਚਹਿਰੀ ’ਚ ਹਲਫ਼ੀਆ ਬਿਆਨ

ਨਿਰਦੇਸ਼ਕ ਨੇ ਫ਼ਿਲਮ ਦੇ ਖ਼ੋਜ ਕਰਤਾਵਾਂ ਹਾਂਸ ਤੇ ਕੋਟਭਾਰਾ ਦੇ ਨਾਂਅ ਕੱਟੇ

ਖ਼ੋਜ ਕਰਨ ਦਾ ਦਾਅਵਾ ਕਰਨ ਵਾਲਾ ਨਿਰਦੇਸ਼ਕ ਦੱਸੇ ਕਿ ਉਸ ਨੇ ਕਿੱਥੋਂ ਕਿਹੜੇ ਦਸਤਾਵੇਜ਼ ਹਾਸਲ ਕੀਤੇ-ਖ਼ੋਜ ਕਰਤਾਵਾਂ ਨੇ ਕੀਤੇ ਸਵਾਲ

ਕਚਹਿਰੀ ’ਚ ਹਲਫ਼ੀਆ ਬਿਆਨ ਤੇ ਹੋਰ ਦਸਤਾਵੇਜ਼ ਸਬੂਤ ਵਜੋਂ ਕੀਤੇ ਪੇਸ਼

ਪੰਜਾਬ ਦੇ ਕਾਲੇ ਦੌਰ ’ਚ ਮਾਝੇ ਹਲਕੇ ਵਿੱਚ ਖਾਸ ਕਰਕੇ ਗੁਰਦਾਸਪੁਰ ਜ਼ਿਲੇ ਵਿੱਚ ਹਿੰਦੂ ਭਾਈਚਾਰੇ ਲਈ ਢਾਲ ਬਣੇ ਖਾੜਕੂ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਜਿੰਦਗੀ ’ਤੇ ਅਧਾਰਤ ਬਣੀ ਫ਼ਿਲਮ ‘ਤੂਫ਼ਾਨ ਸਿੰਘ’ ਫ਼ਿਲਮ ‘ਮਾਲਕਾਂ’ ਦੀਆਂ ਆਪਹੁਦਰੀਆਂ ਕਾਰਣ ਵਿਵਾਦਾਂ ਵਿੱਚ ਘਿਰ ਗਈ ਹੈ। ਫਿਲਮ ਬਣਾਉਣ ਵਾਲੇ ਦਿਲਬਾਗ ਸਿੰਘ ਉਰਫ ਬਾਬਾ ਉਰਫ ਖਾਲਸਾ ਦਾਅਵਾ ਕਰ ਰਹੇ ਹਨ ਕਿ ਫਿਲਮ ਸੰਬੰਧੀ ਸਾਰੀ ਖੋਜ ਉਹਨਾਂ ਨੇ ਖੁਦ ਤੇ ਉਹਨਾਂ ਦੇ ਫਰਜ਼ੰਦ ਬਘੇਲ ਸਿੰਘ ਨੇ ਕੀਤੀ ਹੈ। ਜਦਕਿ ਪੱਤਰਕਾਰ ਬਲਜਿੰਦਰ ਕੋਟਭਾਰਾ ਤੇ ਅਮਨਦੀਪ ਹਾਂਸ ਨੇ ਕਈ ਸਬੂਤ ਦੇ ਕੇ ਦਾਅਵਾ ਕੀਤਾ ਹੈ ਕਿ ਸਾਰੀ ਖੋਜ, ਸਾਰੀਆਂ ਜ਼ਰੂਰੀ ਇੰਟਰਵਿੳੂਜ਼, ਸਾਰੇ ਦਸਤਾਵੇਜ਼ ਉਹਨਾਂ ਡੇਢ ਸਾਲ ਮਿਹਨਤ ਕਰਕੇ ਇਕੱਠੇ ਕੀਤੇ, ਤੇ ਇਵਜ਼ ਵਿੱਚ ਦਿਲਬਾਗ ਸਿੰਘ ਨੇ ਮਿਹਨਤਾਨਾ ਦੇਣਾ ਤਾਂ ਦੂਰ ਉਹਨਾਂ ਦੇ ਨਾਮ ਦਾ ਜ਼ਿਕਰ ਤੱਕ ਵੀ ਇਸ ਮਹੱਤਵਪੂਰਨ ਕਾਰਜ ਲਈ ਨਹੀਂ ਕੀਤਾ ਗਿਆ।

ਫ਼ਿਲਮ ਦੇ ਖ਼ੋਜ ਕਰਤਾਵਾਂ ਰਾਹੀਂ ਸ਼ਹੀਦ ਜੁਗਰਾਜ ਸਿੰਘ ਤੂਫ਼ਾਨ ਦੀ ਵੱਡੀ ਭੈਣ ਬੀਬੀ ਅਮਰਜੀਤ ਕੌਰ ਤੇ ਪੁੱਤਰੀ ਸਿਮਰਨਜੀਤ ਕੌਰ ਤੇ ‘ਰਾਇਲ ਫ਼ਿਲਮ ਲਿਮਟਿਡ ਯੂ. ਕੇ.’ ਵੱਲੋਂ ਨਿਰਦੇਸ਼ਕ ਦੇ ਫ਼ਰਜੰਦ ਬਘੇਲ ਸਿੰਘ ਨਾਲ 22 ਅਪ੍ਰੈਲ 2014 ਨੂੰ ਹੋਏ ਸਮਝੌਤੇ ਵਾਲੇ ਹਲਫ਼ੀਆ ਬਿਆਨ ਦੀ ਕਾਪੀ ਪੱਤਰਕਾਰਾਂ ਨੂੰ ਦਿੱਤੀ ਗਈ, ਇਸ ਹਲਫ਼ੀਆ ਬਿਆਨ ’ਤੇ ਵੀ ਸਮਝੌਤੇ ਸਮੇਂ ਗਵਾਹ ਦੇ ਤੌਰ ’ਤੇ ਖ਼ੋਜ ਕਰਤਾਵਾਂ ਬਲਜਿੰਦਰ ਕੋਟਭਾਰਾ ਤੇ ਅਮਨਦੀਪ ਹਾਂਸ ਦੇ ਦਸਤਖ਼ਤ ਮੌਜੂਦ ਹਨ। ਖ਼ੋਜ ਕਰਤਾਵਾਂ ਨੇ ਖ਼ੋਜ ਨਾਲ ਸਬੰਧਤ ਹੋਰ ਅਹਿਮ ਦਸਤਾਵੇਜ਼ ਜਿਵੇਂ ਤੇ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ ਦਿੰਦਿਆਂ ਫ਼ਿਲਮ ਦੀ ਖ਼ੋਜ ਸਬੰਧੀ ਦਾਅਵੇ ਕਰਨ ਵਾਲੇ ਨਿਰਦੇਸ਼ਕ ਨੂੰ ਸਵਾਲ ਕੀਤਾ ਕਿ ਉਹ ਇਹ ਸਾਰੇ ਦਸ਼ਤਾਵੇਜ਼ ਕਿੱਥੋਂ ਤੇ ਕਿਵੇਂ ਪ੍ਰਾਪਤ ਕੀਤੇ। ਜਦੋਂ ਕਿ ਖ਼ੋਜ ਕਰਤਾਵਾਂ ਨੇ ਲਗਾਤਾਰ ਸਖ਼ਤ ਮਿਹਨਤ ਮਗਰੋਂ ਤੇ ਥਾਂ ਥਾਂ ਦਿਨ ਰਾਤ ਇਕ ਕਰਕੇ ਘੁੰਮ ਘੁੰਮ ਕੇ ਇਹ ਦਸਤਾਵੇਜ਼ ਲੱਭੇ ਸਨ।

‘ਤੂਫ਼ਾਨ ਸਿੰਘ’ ਫ਼ਿਲਮ ਦੇ ਖ਼ੋਜ ਕਰਤਾਵਾਂ ਅਮਨਦੀਪ ਹਾਂਸ ਤੇ ਬਲਜਿੰਦਰ ਕੋਟਭਾਰਾ ਨੇ ਉਹਨਾਂ ਦੇ ਸਹਿਯੋਗ ਨਾਲ ਜਲੰਧਰ ਵਿੱਚ 6 ਦਸੰਬਰ 2014 ਨੂੰ ਇਸ ਫ਼ਿਲਮ ਨੂੰ ਸ਼ੁਰੂ ਕਰਨ ਸਬੰਧੀ ਕਰਵਾਈ ਗਈ ਪ੍ਰੈਸ ਕਾਨਫ਼ਰੰਸ ਦੀਆਂ ਖ਼ਬਰਾਂ ਦੀਆਂ ਕਾਪੀਆਂ ਵੀ ਪੱਤਰਕਾਰਾਂ ਨੂੰ ਸਬੂਤ ਦੇ ਤੌਰ ’ਤੇ ਦਿੱਤੀਆਂ।

ਸ਼ਹੀਦ ਦੇ ਪਰਿਵਾਰ ਨਾਲ ਵੀ ‘ਰਾਇਲ ਫ਼ਿਲਮਜ਼’ ਵੱਲੋਂ ਧੋਖਾ,

ਜਰੂਰਤ ਪੈਣ ’ਤੇ ਖ਼ੋਜਕਰਤਾ ਬਤੌਰ ਗਵਾਹ ਪਰਿਵਾਰ ਦੇ ਹੱਕ ’ਚ ਭੁਗਤਣਗੇ

ਸ਼ਹੀਦ ਤੂਫ਼ਾਨ ਤੇ ਉਹਨਾਂ ਦੇ ਪਰਿਵਾਰ ਦਾ ਅਪਮਾਨ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਖ਼ੋਜ ਕਰਤਾ

ਖ਼ੋਜ ਕਰਤਾਵਾਂ ਨੇ ਦੱਸਿਆ ਕਿ ਫ਼ਿਲਮ ਦੇ ਨਿਰਦੇਸ਼ਕ ਨੇ ਸ਼ਹੀਦ ਭਾਈ ਜੁਗਰਾਜ ਸਿੰਘ ਦੇ ਪਰਿਵਾਰ ਨਾਲ ਵੀ ਧੋਖਾ ਕੀਤਾ ਹੈ। ਉਹਨਾਂ ਦੱਸਿਆ ਕਿ ਹਲਫ਼ੀਆ ਬਿਆਨ ਦੀ ਤੀਜੀ ਲਾਈਨ ਵਿੱਚ ਸਾਫ਼ ਲਿਖਿਆ ਕਿ ਫ਼ਿਲਮ ਪਹਿਲਾਂ ਪਰਿਵਾਰ ਨੂੰ ਦਿਖਾਉਣ ਮਗਰੋਂ ਹੀ ਜਾਰੀ ਕੀਤੀ ਜਾਵੇਗੀ , ਪਰ ਦਿਲਬਾਗ ਸਿੰਘ ਆਪ ਹੁਦਰੀਆਂ ਕਾਰਵਾਈਆਂ ਕਰਦਿਆਂ ਪਰਿਵਾਰ ਨੂੰ ਬਿਨਾ ਦਿਖਾਏ ਹੀ ਫ਼ਿਲਮ ਰਿਲੀਜ਼ ਕਰਨ ਜਾ ਰਿਹਾ ਹੈ, ਫਿਲਮ ਵਿੱਚ ਇਤਰਾਜਯੋਗ ਦਿ੍ਰਸ਼ਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਕਿ ਸ਼ਹੀਦ ਭਾਈ ਤੂਫ਼ਾਨ ਤੇ ਉਸ ਦੇ ਪਰਿਵਾਰ ਦਾ ਅਪਮਾਨ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਅਮਨਦੀਪ ਹਾਂਸ ਤੇ ਬਲਜਿੰਦਰ ਕੋਟਭਾਰਾ ਨੇ ਇਹ ਵੀ ਦੋਸ਼ ਲਗਾਏ ਕਿ ਦਿਲਬਾਗ ਸਿੰਘ ਕਾਰਸਤਾਨੀ ਕਰਦੇ ਹੋਇਆ ਸ਼ਹੀਦ ਦੇ ਪਰਿਵਾਰ ਦੁਆਲੇ ਅਜਿਹਾ ਸਾਜ਼ਿਸ਼ਾਂ ਦਾ ਘੇਰਾ ਵਗਲ ਦਿੱਤਾ ਕਿ ਉਹਨਾਂ ਨੂੰ ਇਕੱਲਾ ਕਰ ਦਿੱਤਾ ਤੇ ਗਵਾਹਾਂ ਨੂੰ ਦੂਰ ਕਰਕੇ ਮਨ ਮਰਜ਼ੀਆਂ ਕੀਤੀਆਂ ਜਾਣ ਪਰ ਖ਼ੋਜ ਕਰਤਾਵਾਂ ਨੇ ਕਿਹਾ ਕਿ ਇਸ ਮਸਲੇ ’ਤੇ ਹਲਫ਼ੀਆ ਬਿਆਨ ’ਚ ਗਵਾਹੀ ਦੇ ਤੌਰ ’ਤੇ ਪਰਿਵਾਰ ਨਾਲ ਖੜੇ ਹਨ।

ਜਾਰੀ ਕਰਤਾ-ਅਮਨਦੀਪ ਹਾਂਸ 94642-34703

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone