Last UPDATE: November 24, 2017 at 2:57 am

ਡਾ. ਤਨਵੀਰ ਨੇ ਅੰਤਰ-ਰਾਸ਼ਟਰੀ ਅਯੁਸ਼ ਕਾਨਫਰੰਸ ਵਿੱਚ ਪੜਿਆ ਕੈਂਸਰ ਤੇ ਆਪਂਣਾ ਖੋਜ ਪੱਤਰ

ਮਾਲੇਰਕੋਟਲਾ (Punjabnewsline.in ) ਬੀਤੇ ਦਿਨੀ ਵਿਸ਼ਵ ਵਪਾਰ ਕੇਂਦਰ ਡੁਬਈ ਵਿਖੇ ਆਯੋਜਿਤ ਪਹਿਲੀ ਅੰਤਰ-ਰਾਸ਼ਟਰੀ ਅਯੁਸ਼ ਕਾਨਫਰੰਸ ਵਿੱਚ ਮਾਲੇਰਕੋਟਲਾ ਦੇ ਪ੍ਰਸਿੱਧ ਡਾ. ਤਨਵੀਰ ਹੁਸੈਨ ਨੇ ਆਪਣਾ ਕੈਂਸਰ ਦੇ ਇਲਾਜ ਵਿੱਚ ਹੋਮਿਉਪੈਥੀ ਦਵਾਈਆਂ ਦੇ ਵੱਡੇ ਯੋਗਦਾਨ ਬਾਰੇ ਆਪਣਾ ਖੋਜ ਪੱਤਰ ਪੜਿਆ। ਜਿਸ ਵਿੱਚ ਉਹਨਾਂ ਨੇ ਦਸਿੱਆ ਕਿ ਹੋਮਿਉਪੈਥੀ ਦੀਆਂ ਦਵਾਈਆਂ ਮਰੀਜ ਦੀ ਅੰਦਰੂਨੀ ਆਤਮ-ਰੱਖਿਆ ਨੂੰ ਵਧਾਉਣ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦੀਆਂ ਹਨ, ਜਿਸਦੇ ਨਤੀਜੇ ਵਿੱਚ ਕੈਂਸਰ ਵਰਗੇ ਘਾਤਕ ਰੋਗ ਦਾ ਇਲਾਜ ਸੌਖਾ ਹੋ ਜਾਂਦਾ ਹੈ। ਉਨਹਾਂ ਨੇ ਆਪਣੇ ਖੋਜ-ਪੱਤਰ ਵਿੱਚ ਕਈ ਪ੍ਰਕਾਰ ਦੇ ਕੈਂਸਰ ਨਾਲ ਪੀੜਤ ਵਖੋ-ਵੱਖਰੇ ਮਰੀਜਾਂ ਦੇ ਕੇਸ ਪ੍ਰਮਾਣ ਸਹਿਤ ਪੇਸ਼ ਕੀਤੇ ਜੋ ਕਿ ਹੈਰਾਨੀ-ਜਨਕ ਸਨ।IMG-20171124-WA0011
ਇਸ ਕਾਨਫਰੰਸ ਵਿੱਚ ਹੋਮਿਉਪੈਥੀ ਜਗਤ ਤੋ ਇਲਾਵਾ ਆਯੁਰਵੈਦ, ਯੋਗਾ, ਯੁਨਾਨੀ , ਸਿੱਧਾ ਆਦਿ ਇਲਾਜ ਪ੍ਰਣਾਲੀ ਨਾਲ ਸਬੰਧਤ ਡਾਕਟਰ ਸਾਹਿਬਾਲ ਨੇ ਵੀ ਆਪੋ-ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਕਾਨਫਰੰਸ ਦਾ ਉਦਘਾਟਨ ਅਰਬ-ਅਮੀਰਾਤ ਦੇ ਮੰਤਰੀ ਸ਼ੇਖ ਨਾਹਿਨ ਬਿਨ ਮੁਬਾਰਕ ਅਲ ਨਾਹਾਨ, ਸੇਹਤ ਮੰਤਰੀ ਡਾ. ਅਮੀਨ ਹੁਸੈਨ ਅਲ ਅਮੀਰੀ ਅਤੇ ਭਾਰਤ ਦੇ ਕੇਂਦਰੀ ਮੰਤਰੀ ਸ੍ਰੀਪਦ ਨਾਇਕ ਨੇ ਸਾਂਝੇ ਰੁਪ ਵਿੱਚ ਕੀਤਾ।

 

Leave a Reply

Your email address will not be published. Required fields are marked *

Recent Comments

    Categories