Last UPDATE: August 21, 2017 at 8:07 pm

ਡਾ.ਅੰਬੇਦਕਰ ਦੀ ਫਿਲਾਸਫੀ ਤੇ ਅਧਾਰਤ 10ਵੀਂ ਪੁਸਤਕ ਪ੍ਰਤੀਯੋਗਤਾ ਹੋਈ

ਪ੍ਰਤੀਯੋਗਤਾ ਦਾ ਮਕਸਦ ਹੈ ਅਗਿਆਣਤਾ ਮਿਟਾਕੇ ਭਵਿੱਖ ਰੌਸ਼ਨ ਬਨਾਉਣਾ
ਮਾਲੇਰਕੋਟਲਾ (ANS ) ਪ੍ਰਬੋਧ ਭਾਰਤ ਫਾਉਂਡੇਸ਼ਨ (ਪੰਜਾਬ) ਵਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਦਕਰ ਜੀ ਦੇ ਜੀਵਨ ਅਤੇ ਫਿਲਾਸਫੀ ਨਾਲ ਸਬੰਧਤ 10ਵੀਂ ‘ਪੰਜਾਬ ਪੱਧਰੀ ਪ੍ਰਤੀਯੋਗਤਾ’ ਸਥਾਨਕ ਸੰਗਠਨ ਆਜਾਦ ਫਾਉਂਡੇਸ਼ਨ ਟਰਸਟ ਦੇ ਸਹਿਯੋਗ ਨਾਲ ਕਰਵਾਈ ਗਈ, ਜਿਸ ਤਹਿਤ ਪੂਰੇ ਪੰਜਾਬ ਸਮੇਤ ਬਾਹਰਲੇ ਰਾਜਾਂ ਦੇ ਲੱਗਭੱਗ 55000 ਵਿਦਿਆਰਥੀਆਂ ਨੇ ਭਾਗ ਲਿਆ।
ਇਸ ਲੜੀ ਤਹਿਤ ਤਹਿਸੀਲ ਮਾਲੇਰਕੋਟਲਾ ਦੇ ਵਿਦਿਆਰਥੀਆਂ ਲਈ ‘ਸਰਕਾਰੀ ਕੰਨਿਆਂ ਸੀ.ਸੈਕੰ.ਸਕੂਲ’ ਮਾਲੇਰਕੋਟਲਾ ਸੈਂਟਰ ਬਨਾਇਆ ਗਿਆ, ਇਸ ਸੈਂਟਰ ਵਿੱਚ ਸੀਨੀਅਰ ਅਤੇ ਜੂਨੀਅਰ ਸ਼੍ਰੇਣੀ ਤਹਿਤ ਲੱਗਭੱਗ 252 ਵਿਦਿਆਰਥੀਆਂ ਨੇ ਭਾਗ ਲਿਆ। IMG-20170820-WA0009
ਇਸ ਸਬੰਧੀ ਪ੍ਰਿਖਿਆ ਦੇ ਸਥਾਨਕ ਸੰਚਾਲਕ ਡਾ,ਮਜੀਦ ਆਜਾਦ, ਲੈਕਚਰਾਰ ਸਰਬਜੀਤ ਧਲੇਰ ਅਤੇ ਗਰਦੀਪ ਸਿੰਘ ਬਿੱਟੂ ਨੇ ਦੱਸਿਆ ਕਿ ਇਸ ਪ੍ਰਤੀ ਯੋਗਤਾ ਦਾ ਮਕਸਦ ਵਿਦਿਆਰਥੀਆਂ ਵਿੱਚ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ.ਅੰਬੇਦਕਰ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣਾ ਹੈ, ਤਾਂ ਜੋ ਅਗਿਆਣਤਾ ਦੇ ਹਨੇਰ ਵਿੱਚ ਡੁੱਬੇ ਭਾਰਤ ਦਾ ਭਵਿੱਖ ਰੌਸ਼ਨ ਕੀਤਾ ਜਾ ਸਕੇ।
ਦੋ ਭਾਗਾਂ ਵਿੱਚ ਹੋਈ ਇਸ ਪ੍ਰਤੀਯੋਗਤਾ ਦਾ ਨਤੀਜਾ 1 ਅਕਤੂਬਰ ਨੂੰ ਐਲਾਨਿਆ ਜਾਵੇਗਾ, ਜਿਸ ਤਹਿਤ ਮੈਰਿਟ ਵਿੱਚ ਉਚ-ਸਥਾਨ ਤੇ ਆਏ ਵਿਦਿਆਰਥੀਆਂ ਦੋਵਾਂ ਸ਼੍ਰੇਣੀਆਂ ਲਈ ਵੱਖੋ-ਵੱਖਰੇ ਪਹਿਲੇ,ਦੂਜੇ ,ਤੀਜੇ ਇਨਾਮ ਵਜੋਂ 25000, 15000, 5000 ਦੇ ਨਕਦ ਇਨਾਮ ਦਿੱਤੇ ਜਾਣਗੇ।ਅਗਲੇ 100 ਵਿਦਿਆਰਥੀਆਂ ਨੂੰ 1000-1000 ਰੁਪਏ ਦੇ ਇਨਾਮ ਵੀ ਦਿੱਤੇ ਜਾਣਗੇ।
ਇਸ ਮੌਕੇ ਹੋਈ ਪ੍ਰਤੀਯੋਗਤਾ ਨੂੰ ਸਿਰੇ ਚੜਾਉਣ ਵਿੱਚ ਸ਼੍ਰੀ ਉਮ ਪ੍ਰਕਾਸ਼, ਅਮਜਦ ਵਿਲੋਨ, ਸੰਦੀਪ ਕੌਰ ਮਤੋਈ, ਸਰਾਜ ਅਨਵਰ, ਹੈਡ-ਟੀਚਰ ਮੁਹੰਮਦ ਯਾਕੂਬ,ਗੁਰਪ੍ਰੀਤ ਨਾਰੀਕੇ, ਮੁਹੰਮਦ ਸਾਬਰ, ਜਗਤਾਰ ਸਿੰਘ, ਪ੍ਰਿੰਸੀਪਲ ਡਾ. ਅਮਨਦੀਪ ਕੌਰ, ਰਾਜਿੰਦਰਜੀਤ ਸਿੰਘ ਕਾਲਾਬੂਲਾ, ਗੁਰਵੀਰ ਸਿੰਘ ਚੂੰਘਾਂ-ਕਲਾਂ, ਰਵੀਮੱਲ ਲੁਧਿਆਂਣਾ, ਸੰਦੀਪ ਬੌੜਹਾਈ, ਸੱਤਗੁਰੂ ਅਤੇ ਸਮੂਹ ਸ਼੍ਰੀ ਗੁਰੁ ਰਵਿਦਾਸ ਮੰਦਰ ਕਮੈਟੀ ਸੱਟਾ ਚੌਂਕ ਮਾਲੇਰਕੋਟਲਾ ਵਲੋਂ ਵਿਸੇਸ਼ ਭੂਮਿਕਾ ਨਿਭਾਈ ਗਈ।

 

Leave a Reply

Your email address will not be published. Required fields are marked *

Recent Comments

    Categories