Last UPDATE: July 22, 2017 at 6:07 am

ਝੂਠੀ ਬੱਲੇ ਬੱਲੇ ਮੋਹਾਲੀ ਪੁਲਿਸ ਦੀ-ਸਤਨਾਮ ਦਾਊਂ

ਆਤਮ ਹੱਤਿਆ ਕੇਸ ਨੂੰ ਦਬਾਉਣ ਲਈ ਮੋਹਾਲੀ ਪੁਲਿਸ ਵੱਲੋਂ ਪੀੜਤਾਂ ਅਤੇ ਮਦਦ ਕਰਨ ਵਾਲਿਆਂ ਵਿਰੁੱਧ ਝੂਠਾ 420 ਦਾ ਪਰਚਾ ਦਰਜ
ਦੋਸ਼ੀਆਂ ਨੂੰ ਬਣਦੀ ਸਜਾ ਦਿਵਾਉਣ ਤੱਕ ਕਾਨੂੰਨੀ ਲੜਾਈ ਜਾਰੀ ਰਹੇਗੀ, ਝੂਠੇ ਪਰਚੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤੇ ਜਾਣਗੇ – ਸਤਨਾਮ ਦਾਊਂ

ਮੋਹਾਲੀ (ANS) ਭੂ ਮਾਫੀਆ ਅਤੇ ਪੁਲਿਸ ਦਾ ਸਬੰਧ ਸਮੇਂ ਸਮੇਂ ਤੇ ਸਾਹਮਣੇ ਆਉਦਾ ਰਿਹਾ ਹੈ। ਭੂ ਮਾਫੀਆ ਪੈਸੇ ਦੇ ਜੋਰ ਨਾਲ ਅਤੇ ਪੁਲਿਸ ਨਾਲ ਗੱਠਜੋੜ ਕਰਕੇ ਭੋਲੇ ਭਾਲੇ ਲੋਕਾਂ ਦੀਆਂ ਜਮੀਨਾਂ ਤੇ ਕਬਜਾ ਕਰਨ ਦਾ ਕੰਮ ਧੜੱਲੇ ਨਾਲ ਕਰਦਾ ਹੈ। ਜੇਕਰ ਕੋਈ ਵਿਰੋਧ ਕਰੇ ਜਾਂ ਅਦਾਲਤ ਵਿੱਚ ਜਾਵੇ ਤਾਂ ਪੁਲਿਸ ਨੂੰ ਨਾਲ ਮਿਲਾ ਕੇ ਇਹ ਮਾਫੀਆ ਆਪਣੀਆਂ ਮੁਜਰਮਾਨਾਂ ਹਰਕਤਾਂ ਨੂੰ ਅੰਜਾਮ ਦਿੰਦਾ ਹੈ। ਜਿਸ ਕਾਰਨ ਇਨਸਾਫ ਮਿਲਣੋ ਰਹਿ ਜਾਂਦਾ ਹੈ ਅਤੇ ਦੋਸ਼ੀ ਆਪਣੇ ਮਕਸਦ ਵਿੱਚ ਕਾਮਯਾਬ ਹੋ ਜਾਂਦੇ ਹਨ।
ਮਿਤੀ 21-7-2017 ਨੂੰ ਪੁਲਿਸ ਵੱਲੋਂ ਇੱਕ ਐੱਫ ਆਈ ਆਰ ਨੰ: 128 , ਧਾਰਾ 406, 420 ਬੀ ਅਤੇ 120 ਥਾਣਾ ਸਦਰ ਖਰੜ ਦੇ ਤਹਿਤ ਕੇਸ ਦਰਜ ਕੀਤਾ ਗਿਆ। ਜਿਸ ਵਿੱਚ ਸਮਾਜ ਸੇਵੀ ਸਤਨਾਮ ਦਾਊਂ ਅਤੇ ਹੋਰਾਂ ਖਿਲਾਫ ਕੇਸ ਦਰਜ ਕੀਤਾ ਗਿਆ। ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀਆਂ ਲਈ ਥਾਂ ਥਾਂ ਛਾਪੇ ਮਾਰੇ ਜਾ ਰਹੇ ਹਨ।
ਜੇਕਰ ਇਸ ਕੇਸ ਦਾ ਪਿਛੋਕੜ ਦੇਖਿਆ ਜਾਵੇ ਕਿ ਇਹ ਕੇਸ ਕਿਊਂ ਦਰਜ ਕੀਤਾ ਗਿਆ ਤਾਂ ਇਸ ਕੇਸ ਦਾ ਸਬੰਧ ਪਿਛਲੇ ਸਾਲ ਹੋਏ ਇੱਕ ਕੇਸ ਨਾਲ ਜੁੜਦਾ ਹੈ ਜੋ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੱਲ ਰਿਹਾ ਹੈ।
ਪਿਛਲੇ ਸਾਲ ਜੁਲਾਈ 2016 ਵਿੱਚ ਰਾਮ ਕ੍ਰਿਪਾਲ, ਵਾਸੀ ਰਮਨ ਇਨਕਲੇਵ ਪਿੰਡ ਛੱਜੂਮਾਜਰਾ ਦੀ ਮੌਤ ਜਹਿਰ ਕਾਰਨ ਪੀ.ਜੀ.ਆਈ. ਵਿੱਚ ਹੋਈ ਸੀ। ਮੌਤ ਤੌਂ ਕੁਝ ਸਮੇਂ ਬਾਅਦ ਜਸਵਿੰਦਰ ਕੌਰ ਵਾਸੀ ਫਤਹਿਉੱਲਾਂਪੁਰ, ਹਰਜੀਤ ਸਿੰਘ ਸੈਣੀਮਾਜਰਾ ਅਤੇ ਰਘਬੀਰ ਸਿੰਘ ਆਦੀ ਵੱਲੋਂ ਮ੍ਰਿਤਕ ਦੀ ਪਤਨੀ ਨੂੰ ਧਮਕੀਆਂ ਮਿਲਣ ਲੱਗੀਆਂ। ਧਮਕੀਆਂ ਦੇਣ ਵਾਲਿਆਂ ਵੱਲੋਂ ਮ੍ਰਿਤਕ ਵਿਅਕਤੀ ਦੇ ਪਰਿਵਾਰ ਤੋਂ 20 ਲੱਖ ਰੁਪਏ ਦੇ ਮੰਗ ਕੀਤੀ ਗਈ ਅਤੇ ਕਿਹਾ ਕਿ ਇਹ ਪੈਸੇ ਮ੍ਰਿਤਕ ਨੇ ਉਨ੍ਹਾਂ ਦੇ ਦੇਣੇ ਸਨ ਅਤੇ ਪੈਸੇ ਨਾ ਦੇਣ ਤੇ ਝੂਠੇ ਪੁਲਿਸ ਕੇਸਾਂ ਵਿੱਚ ਫਸਾਉਣ ਦੀ ਧਮਕੀਆਂ ਦਿੱਤੀਆਂ ਗਈਆਂ । ਜਿਸ ਦੇ ਵਿਰੁੱਧ ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਮਿਤੀ 25-9-2016 ਥਾਣਾ ਖਰੜ ਵਿੱਚ ਸ਼ਿਕਾਇਤ ਵੀ ਕੀਤੀ ਗਈ।
ਇੱਥੇ ਵਰਨਣ ਯੋਗ ਹੈ ਕਿ ਉਪਰੋਕਤ ਤਿੰਨੋ ਵਿਅਕਤੀਆਂ ਵਿਚੋਂ ਹਰਜੀਤ ਸਿੰਘ ਸੈਣੀਮਾਜਰਾ ਵੱਲੋਂ
ਆਪਣੇ ਰਿਸ਼ਤੇਦਾਰ (ਪੁੱਤਰ ਜਸਵਿੰਦਰ ਕੌਰ ਵਾਸੀ ਫਤਹਿਉੱਲਾਂਪੁਰ) ਦੀ 15 ਲੱਖ ਰੁਪਏ ਦੀ ਸੁਪਾਰੀ ਦੇ ਕੇ ਮੱਧ ਪ੍ਰਦੇਸ਼ ਵਿਖੇ ਹੱਤਿਆ ਕਰਵਾ ਦਿੱਤੀ ਗਈ ਸੀ। ਜਿਸ ਦੀ ਐੱਫ ਆਈ ਆਰ ਨੰ: 49/12, ਮਿਤੀ 8-8-12 ਧਾਰਾ 302, 201,120 ਬੀ ਅਧੀਨ ਥਾਣਾ ਬੁਦਨੀ, ਮੱਧ ਪ੍ਰਦੇਸ਼ ਵਿਖੇ ਦਰਜ ਹੈ। ਇਸ ਕੇਸ ਬਹੁਤ ਥੋੜੇ ਵਫਕੇ ਵਿੱਚ ਹੀ ਜਸਵਿੰਦਰ ਕੌਰ ਦੀ ਸੱਸ ਅਤੇ ਘਰਵਾਲੇ ਦੀ ਮੌਤ ਜਹਿਰ ਕਾਰਨ ਹੋ ਗਈ ਸੀ ਜੋ ਕਿ ਸ਼ੱਕ ਦੇ ਘੇਰੇ ਵਿੱਚ ਹੈ। ਇਸ ਤੋਂ ਬਾਅਦ ਜਸਵਿੰਦਰ ਕੌਰ ਵਾਸੀ ਫਤਹਿਉੱਲਾਂਪੁਰ, ਹਰਜੀਤ ਸਿੰਘ ਸੈਣੀਮਾਜਰਾ ਅਤੇ ਰਘਬੀਰ ਸਿੰਘ ਆਦੀ ਵੱਲੋਂ ਇਕੱਠੇ ਹੋ ਕੇ ਮ੍ਰਿਤਕ ਰਾਮ ਕ੍ਰਿਪਾਲ ਨੂੰ ਧਮਕਾਉਣ ਤੋ ਇਹ ਸਾਬਤ ਹੁੰਦਾ ਹੈ ਕਿ ਇਹ ਇਕੱਠੇ ਹਨ। ਜਿਸ ਕਾਰਨ ਇਨ੍ਹਾਂ ਦੇ ਆਚਰਣ ਵੀ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ। ਇਨ੍ਹਾਂ ਵਿਅਕਤੀਆਂ ਖਿਲਾਫ ਬਹੁਤ ਸਾਰੇ ਕੇਸ ਅਤੇ ਸ਼ਿਕਾਇਤਾਂ ਪੈਡਿੰਗ ਹਨ ਪਰ ਇਹ ਪੁਲਿਸ ਦੀ ਸ਼ਹਿ ਤੇ ਲਗਾਤਾਰ ਲੋਕਾਂ ਦੀਆਂ ਜਮੀਨਾਂ ਤੇ ਕਬਜੇ ਕਰ ਰਹੇ ਹਨ। ਜੇਕਰ ਇਨ੍ਹਾਂ ਦੀ ਗਹਿਰੀ ਪੜਤਾਲ ਕੀਤੀ ਜਾਵੇ ਤਾਂ ਇੱਕ ਵੱਡੀ ਸਾਜਿਸ਼ ਅਤੇ ਇਸ ਵਿੱਚ ਪੁਲਿਸ ਦੀ ਮਿਲੀਭੁਗਤ ਵੀ ਸਾਹਮਣੇ ਆ ਸਕਦੀ ਹੈ।
ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ ਵਾਰ ਵਾਰ ਧਮਕੀਆਂ ਮਿਲਦੀਆਂ ਰਹੀਆ। ਜਿਸ ਤੋਂ ਪਰੇਸ਼ਾਨ ਹੋ ਕੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਵੱਲੋਂ ਮ੍ਰਿਤਕ ਵਿਅਕਤੀ ਦੇ ਸਮਾਨ ਦੀ ਘੋਖ ਕੀਤੀ ਜਿਸ ਵਿੱਚੋਂ ਮ੍ਰਿਤਕ ਦਾ ਆਤਮ ਹੱਤਿਆ ਨੋਟ ਮਿਲ ਗਿਆ। ਜਿਸ ਵਿੱਚ ਮ੍ਰਿਤਕ ਵਿਅਕਤੀ ਵੱਲੋਂ ਉਪਰੋਕਤ ਤਿੰਨੋ ਵਿਅਕਤੀਆਂ ਖਿਲਾਫ ਧਮਕੀਆਂ ਦੇਣ, ਝੂਠੇ ਪੁਲਿਸ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਕੇ, ਪੈਸੇ ਉਗਰਾਉਣ ਦੀਆਂ ਕੋਸ਼ਿਸ਼ਾਂ ਦੇ ਗੰਭੀਰ ਦੋਸ਼ ਲਗਾਏ ਗਏ। ਜਿਸ ਵਿੱਚ ਮ੍ਰਿਤਕ ਵੱਲੋਂ ਇਹ ਵੀ ਲਿਖਿਆ ਕਿ ਦੋਸ਼ੀਆਂ ਵੱਲੋਂ ਉਸ ਦੀ ਕੰਨਪਟੀ ਉੱਤੇ ਪਿਸਤੌਲ ਰੱਖ ਕੇ ਖਾਲੀ ਕਾਗਜਾਂ, ਅਸਟਾਮਾਂ ਅਤੇ ਹੋਰ ਕਈ ਤਰ੍ਹਾਂ ਦੇ ਕਾਗਜਾਂ ਉੱਪਰ ਉਸ ਦੇ ਦਸਤਖਤ ਕਰਵਾ ਲਏ ਹਨ। ਜਿਸ ਕਾਰਨ ਤੰਗ ਹੋ ਕੇ ਉਸ ਨੇ ਆਤਮ ਹੱਤਿਆ ਕਰ ਲਈ।
ਇਹ ਆਤਮ ਹੱਤਿਆ ਨੋਟ ਲੈ ਕੇ ਪੁਲਿਸ ਕੋਲ ਉਪਰੋਕਤ ਤਿੰਨੋ ਵਿਅਕਤੀਆਂ ਖਿਲਾਫ ਸ਼ਿਕਾਇਤ ਦਿੱਤੀ ਗਈ। ਪਰੰਤੂ ਪੁਲਿਸ ਵੱਲੋਂ ਇਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਪੀੜਤ ਪਰਿਵਾਰ ਨੂੰ ਸ਼ਿਕਾਇਤ ਵਾਪਿਸ ਲੈਣ ਲਈ ਦਬਾਉ ਬਣਾਉਦੀ ਰਹੀ। ਜਿਸ ਤੋਂ ਤੰਗ ਹੋ ਕੇ ਪੀੜਤ ਪਰਿਵਾਰ ਵੱਲੋਂ ਮਾਨਯੋਗ ਹਾਈਕੋਰਟ ਵਿਖੇ ਕੇਸ ਦਰਜ ਕਰਵਾਇਆ ਗਿਆ ਜੋ ਕਿ ਅਜੇ ਚੱਲ ਰਿਹਾ ਹੈ।
ਪਰ ਪੁਲਿਸ ਵੱਲੋਂ ਦੋਸ਼ੀਆਂ ਦੀ ਭਰਪੂਰ ਮਦਦ ਕੀਤੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਖਿਲਾਫ ਮਿਤੀ 13-12-16 ਨੂੰ ਇੱਕ ਪੁਰਾਣੇ ਲੈਣ ਦੇਣ ਸਬੰਧੀ ਝੂਠੀ ਸ਼ਿਕਾਇਤ ਲੈ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੀੜਤ ਪਰਿਵਾਰ ਅਤੇ ਮਦਦ ਕਰਨ ਵਾਲਿਆਂ ਨੂੰ ਝੁਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਵਿੱਚ ਸਤਨਾਮ ਦਾਊ ਦਾ ਕਿਤੇ ਵੀ ਨਾਮ ਨਹੀਂ ਬੋਲਦਾ ਅਤੇ ਨਾ ਹੀ ਕੋਈ ਸਬੂਤ ਮਿਲਿਆ ਹੈ।
ਇਸ ਲੜੀ ਵਿੱਚ ਪੁਲਿਸ ਵੱਲੋਂ ਇੱਕ ਕੇਸ ਮਤੀ 21-7-2017 ਨੂੰ ਪੁਲਿਸ ਵੱਲੋਂ ਇੱਕ ਐੱਫ ਆਈ ਆਰ ਨੰ: 128 , ਧਾਰਾ 406, 420 ਬੀ ਅਤੇ 120 ਥਾਣਾ ਸਦਰ ਖਰੜ ਦੇ ਤਹਿਤ ਕੇਸ ਦਰਜ ਕੀਤਾ ਗਿਆ। ਜਿਸ ਵਿੱਚ ਮ੍ਰਿਤਕ ਪਰਿਵਾਰ ਦੀ ਮਦਦ ਕਰਨ ਵਾਲੇ ਸਮਾਜ ਸੇਵੀ ਸਤਨਾਮ ਦਾਊਂ ਨੂੰ ਦੋਸ਼ੀਆਂ ਵੱਲੋਂ ਪੁਲਿਸ ਦੀ ਸ਼ਹਿ ਤੇ ਇਸ ਝੂਠੇ ਕੇਸ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਊਂ ਕਿ ਸਤਨਾਮ ਦਾਊਂ ਪਹਿਲਾਂ ਵੀ ਇਹੋ ਜਿਹੇ ਕੇਸਾਂ ਵਿੱਚ ਪੁਲਿਸ ਵਿਰੁਧ ਲੜਦਾ ਰਿਹਾ ਹੈ ਜਿਸ ਕਾਰਨ ਇਹ ਭੂ ਮਾਫੀਆਂ ਅਤੇ ਪੁਲਿਸ ਦੀਆਂ ਨਜ਼ਰਾਂ ਵਿੱਚ ਕਾਫੀ ਜਿਆਦਾ ਖਟਕ ਰਿਹਾ ਹੈ।
ਇਸ ਸਬੰਧੀ ਸਮਾਜ ਸੇਵੀ ਸਤਨਾਮ ਦਾਊਂ ਵੱਲੋਂ ਵਾਰ ਵਾਰ ਐੱਸ ਐੱਸ ਪੀ ਮੋਹਾਲੀ ਅਤੇ ਇਨਕੁਆਇਰੀ ਅਫਸਰ ਡੀ ਐੱਸ ਪੀ ਅਮਰੋਜ ਸਿੰਘ ਦੇ ਪੇਸ਼ ਹੋ ਕੇ ਮ੍ਰਿਤਕ ਪਰਿਵਾਰ ਵੱਲੋਂ ਕੇਸ ਸਬੰਧੀ ਤੱਥ ਅਤੇ ਸਬੂਤ ਪੇਸ਼ ਕੀਤੇ ਗਏ ਜਿਸ ਤੇ ਇਨ੍ਹਾਂ ਦੋਵੇ ਅਫਸਰਾਂ ਵੱਲੋਂ ਵਾਰ ਵਾਰ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੀ।
ਇਸ ਸਬੰਧ ਵਿੱਚ ਸਤਨਾਮ ਦਾਊਂ ਨੇ ਕਿਹਾ ਕਿ ਅਸੀਂ ਕਦੇ ਵੀ ਪੁਲਿਸ ਦੀਆਂ ਇਨ੍ਹਾਂ ਵਧੀਕੀਆਂ ਤੋਂ ਡਰ ਕੇ ਕਿਸੇ ਵੀ ਕੇਸ ਵਿੱਚੋਂ ਪਿੱਛੇ ਨਹੀਂ ਹਟਾਂਗੇ ਅਤੇ ਇਹ ਮੰਗ ਕਰਦੇ ਹਾਂ ਕਿ ਇਨ੍ਹਾਂ ਕੇਸਾਂ ਦੀ ਨਿਰਪੱਖਤਾ ਅਤੇ ਗਹਿਰਾਈ ਨਾਲ ਜਾਂਚ ਪੜਤਾਲ ਕੀਤੀ ਜਾਵੇ ਅਤੇ ਦੋਸ਼ੀ ਸਾਬਤ ਹੋਣ ਤੇ ਹੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜੇਕਰ ਪੁਲਿਸ ਕੋਲ ਸਤਨਾਮ ਦਾਊਂ ਖਿਲਾਫ ਕੋਈ ਸਬੂਤ ਹੈ ਤਾਂ ਉਹ ਮੀਡੀਆ ਵਿੱਚ ਪੇਸ਼ ਕਰੇ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਪੁਲਿਸ ਮ੍ਰਿਤਕ ਵਿਅਕਤੀ (ਆਤਮ ਹੱਤਿਆ ਦੇ ਕੇਸ) ਦੇ ਪਰਿਵਾਰ ਤੇ ਤਸ਼ੱਦਦ ਕਰਕੇ ਇਸ ਕੇਸ ਨੂੰ ਖਤਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਾ ਰਹੀ ਹੈ ਅਤੇ ਅਸਲੀ ਆਤਮ ਹੱਤਿਆ ਦੇ ਨੋਟ ਨੂੰ ਖੁਰਦ ਬੁਰਦ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

 

Leave a Reply

Your email address will not be published. Required fields are marked *

Recent Comments

    Categories