ਬੱਚਿਆਂ ਨੂੰ ਸਾਇਬਰ ਦੁਨੀਆਂ ਤੋਂ ਸੁਰੱਖਿਅਤ ਰੱਖਣ ਦੀ ਜ਼ਰੂਰਤ ਮਾਊਟ ਲਿਟਰਾ ਜ਼ੀ ਸਕੂਲ ਦੁਆਰਾ ਸਾਈਬਰ…
Writer -ਬੀ.ਐਸ.ਗੁਰਾਇਆ ਅੱਜ ਹਰ ਦੂਸਰੇ ਤੀਸਰੇ ਦਿਨ ਮਨੁੱਖਤਾਵਾਦੀ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬ ਕੀਤਾ ਜਾ ਰਿਹਾ ਹੈ। ਸਰਾਸਰ ਗਲਤ ਹੈ ਕਿ ਬੇਅਦਬੀ ਲਹਿਰ ਭਾਜਪਾ ਨੇ ਸ਼ੁਰੂ ਕੀਤੀ। ਹਾਂ ਇਹ ਜਰੂਰ ਹੈ ਕਿ ਮੋਦੀ ਸਾਹਿਬ ਦੇ ਰਾਜ ਵਿਚ ਮੁਹਿੰਮ ਨੂੰ ਪ੍ਰਚੰਡ ਜਰੂਰ ਕਰ ਦਿਤਾ ਗਿਆ ਹੈ। ਜੋ ਗਲਖਾਸ ਨੋਟ ਕਰਨ ਵਾਲੀ ਹੈ ਉਹ ਇਹ ਕਿ ਸਰਕਾਰੀ ਬੇਅਬਦੀ ਮੁਹਿੰਮ ਵਿਚ ਅੱਜ ਤਕ ਕਿਸੇ ਇਕ ਵੀ ਹਿੰਦੂ ਲੀਡਰ ਨੇ ਬੇਅਦਬੀ ਦੀ ਖੰਡਣਾ ਨਹੀ ਕੀਤੀ। ਦੂਸਰੇ ਪਾਸੇ ਸਿੱਖ ਰਾਜਨੀਤਕ ਲੀਡਰ ਜਦੋਂ ਬੇਅਦਬੀ ਬਾਬਤ ਗਲ ਕਰਦੇ ਹਨ ਤਾਂ ਉਨਾਂ ਦੇ ਕੰਨ ਵਿਚ ਕਹਿ ਦਿਤਾ ਜਾਂਦਾ ਹੈ ਕਿਇਹ ਤਾਂ ਜੀ ਤਜੱਰਬਾ ਹੈ ਇਹ ਵੇਖਣ ਲਈ ਕਿ ਸਿੱਖਾਂ ਵਿਚ ਖਾਲਿਸਤਾਨੀ ਜੋਸ਼ ਕਿੰਨਾ ਕੁ ਬਚਿਆ ਹੈ। ਲੀਡਰ ਚੁੱਪ ਹੋ ਜਾਂਦੇ ਹਨ। ਬਦਕਿਸਮਤੀ ਕਿ ਸਿੱਖ ਸਿਆਸਤਦਾਨ ਇਹ ਨਹੀ ਸੋਚਦਾ ਕਿ ਕੀ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਖਾਲਿਸਤਾਨੀ ਹੀ ਮੰਨਦੇ ਹਨ? ਜਿਸ ਦਾ ਨਤੀਜਾ ਇਹਨਿਕਲਿਆ ਹੈ ਕਿ ਉਹ ਕੌਮ ਜੋ ਦੁਨੀਆ ਦੀ ਸਭ ਤੋਂ ਬਹਾਦਰ ਗਿਣੀ ਗਈ ਸੀ ਅੱਜ ਦੁਨੀਆ ਦੀ ਸਭ ਤੋਂ ਡਰਪੋਕ ਕੌਮਾਂ ਵਿਚੋਂ ਹੈ ਜੋ ਆਪਣੇ ਇਸ਼ਟ ਦੀ ਵੀ ਰਾਖੀ ਨਹੀ ਕਰ ਸਕਦੀ। 1980 ਤੋਂ ਪਹਿਲਾਂ ਆਮ ਹਿੰਦੂ ਨਾਗਰਿਕ ਸਿੱਖ ਅਤੇ ਸਿੱਖੀ ਪ੍ਰਤੀ ਵੱਡੀ ਸ਼ਰਧਾ ਰੱਖਦਾ ਸੀ। ਜੇ ਤੁਸੀ ਬਸ ਜਾਂ ਰੇਲ ਵਿਚ ਸਫਰ ਕਰ ਰਹੇ ਹੁੰਦੇ ਸੀ ਤਾਂ ਸਿੱਖ ਵਾਸਤੇ ਸੀਟ ਖਾਲੀ ਕਰ ਦਿਤੀ ਜਾਂਦੀ ਸੀ। ਸਿੱਖਾਂ ਪ੍ਰਤੀ ਆਮ ਹਿੰਦੂ ਜਨਤਾ ਦੀ ਸ਼ਰਧਾ ਤੇ, ਕੱਟੜ ਹਿੰਦੂ ਲੀਡਰਾਂ ਨੂੰ ਬੜੀ ਚਿੜਚੜ੍ਹਦੀ ਸੀ। ਸਿੱਖਾਂ ਨਾਲ ਈਰਖਾ, ਸਭ ਤੋਂ ਪਹਿਲਾਂ ਆਰੀਆ ਸਮਾਜੀਆਂ ਨੇ ਆਪਣੇ ਮੋਢੀ ਦਿਆਨੰਦ ਦੀ ਅਗਵਾਈ ਹੇਠ ਵਿਖਾਈ ਸੀ। ਦਿਆਨੰਦ ਨੇ ਆਪਣੀ ਪੁਸਤਕ ਸਤਿਆਰਥ ਪ੍ਰਕਾਸ਼ ਵਿਚ ਗੁਰੂ ਸਾਹਿਬਾਨ ਅਤੇ ਭਗਤਾਂ ਖਿਲਾਫ ਬੜੀਆਂ ਭੱਦੀਆਂ ਟਿਪਣੀਆਂ ਕੀਤੀਆਂ। ਓਦੋਂ ਅਜੇ ਨਵਾਂ ਨਵਾਂਸਿੱਖ ਰਾਜ ਖਤਮ ਹੀ ਹੋਇਆ ਸੀ ਇਸ ਕਰਕੇ ਅੰਗਰੇਜਾਂ ਨੇ ਵੀ ਸਮਾਜੀਆਂ ਨੂੰ ਖੂਬ ਉਤਸ਼ਾਹ ਦਿਤਾ। ਵੀਹਵੀ ਸਦੀ ਦਾ ਸਭ ਤੋਂ ਵੱਡਾ ਹਿੰਦੂ ਲੀਡਰ ਹੋਇਆ ਹੈ ਮਹਾਤਮਾ ਗਾਂਧੀ। ਗਾਂਧੀ ਵੀ ਸਿੱਖੀ ਅਤੇ ਸਿੱਖਾਂ ਨਾਲ ਚਿੜ੍ਹਦਾ ਸੀ। ਉਸਨੇ ਤਾਂ ਇਕ ਵੇਰਾਂ ਆਪਣੀ ਲਿਖਤ ਵਿਚ ਹੀ ਕਹਿ ਦਿਤਾ ਕਿ ‘ਗੁਰੂ ਗੋਬਿੰਦ ਸਿੰਘ ਗੁੰਮਰਾਹ ਹੋਇਆ ਦੇਸ਼ ਭਗਤ ਸੀ’। ਜਦੋਂ ਕੁਝ ਅਖੌਤੀ ਅਛੂਤ ਜਾਤਾਂ ਦੇਲੋਕਾਂ ਸਿੱਖ ਧਰਮ ਅਪਣਾਉਣ ਦੀ ਗਲ ਕਹੀ ਤਾਂ ਗਾਂਧੀ ਕਹਿੰਦਾ ਹੈ ਕਿ ਸਿੱਖ ਬਣਨ ਨਾਲੋਂ ਤਾਂ ਬਿਹਤਰ ਹੈ ਉਹ ਮੁਸਲਮਾਨ ਬਣ ਜਾਣ। ਉਪਰੰਤ ਗਾਂਧੀ ਦੀ ਸੋਚ ਹੀ ਫਿਰ ਕਾਗਰਸੀ ਸਰਕਾਰ ਤੇ ਲੀਡਰਾਂ ਦਾ ਮਾਰਗ ਦਰਸ਼ਕ ਬਣੀ। ਅਜਾਦੀ ਤੋਂ ਬਾਦ ਫਿਰ ਕਾਂਗਰਸ ਨੇ ਸਿੱਖਾਂ ਨੂੰ ਹਿੰਦੂ ਧਰਮ ਵਿਚ ਜ਼ਜ਼ਬ ਕਰਨ ਦੀ ਦੂਰਗਾਮੀ ਨੀਤੀ ਤਹਿ ਕਰ ਲਈ। ਭਾਰਤੀ ਸੰਵਿਧਾਨ ਵਿਚ ਵੀ ਅਜਿਹੇ ਜੁਗਾੜ ਕਰ ਦਿਤੇ ਗਏ। 1947 ਤੋਂ ਤੁਰੰਤ ਬਾਦ ਫਿਰ ਮਾਸਟਰ ਤਾਰਾ ਸਿੰਘ ਦੇ ਸਾਥੀ ਸਿੱਖ ਵਿਦਵਾਨ ਬਾਵਾ ਹਰਕਿਸ਼ਨ ਸਿੰਘ ਨੂੰ ਕੁਝ ਆਰੀਆ ਸਮਾਜੀ ਲੀਡਰਾਂ ਨੇ ਗੁਪਤ ਤੌਰ ਤੇ ਸਲਾਹ ਦਿਤੀ ਕਿ ਬਾਵਾ ਜੀ ਤੁਸੀ ਸ਼ਰੇਆਮ ਆਪਣੇ ਕੇਸ ਕਟਵਾਉ। ਸਮਾਜੀਆਂ ਦਾ ਕਹਿਣਾ ਸੀ ਕਿ ਜਿਸ ਮਕਸਦ ਵਾਸਤੇਖਾਲਸਾ ਪੰਥ ਸਾਜਿਆ ਗਿਆ ਸੀ ਉਹ ਹੁਣ ਪੂਰਾ ਹੋ ਗਿਆ ਹੈ। ਓਦੋਂ ਮਹਾਸ਼ਾ ਕਿਸ਼ਨ ਜਿਹੇ ਸਮਾਜੀਆਂ ਤੇ ਬੜੀ ਥੂ ਥੂ ਹੋਈ ਜਦੋਂ ਬਾਵਾ ਜੀ ਨੇ ਸਮਾਜੀਆਂ ਦੀ ਇਹ ਸਾਜਿਸ਼ ਜੱਗ ਜ਼ਾਹਿਰ ਕਰ ਦਿਤੀ। ਯਾਦ ਰਹੇ ਸਵਾਮੀ ਦਿਆਨੰਦ ਜਦੋਂ ਸਿੱਖਾਂ ਨੂੰ ਸਮਾਜ ਵਿਚ ਪ੍ਰਵੇਸ਼ ਕਰਾਉਦਾ ਸੀ ਤਾਂ ਸਾਰਿਆਂ ਨੂੰ ਇਕੱਠਿਆਂ ਬੈਠਾ ਕੇ ਹਜਾਮਤ ਕਰਾਇਆ ਕਰਦਾ ਸੀ। ਇਸ ਨੂੰ ਉਹ ਸ਼ੁਧੀਕਰਣ ਪ੍ਰੋਗਰਾਮ ਕਹਿੰਦੇ ਸਨ। ਸਿਆਲਕੋਟ ਦਾ ਸ਼ੁਧੀਕਰਣ ਪ੍ਰੋਗਰਾਮ ਕਿਸੇ ਵੇਲੇ ਖੂਬ ਸੁਰਖੀਆਂ ਵਿਚ ਰਿਹਾ ਸੀ। ਕਿਸੇ ਮੂੰਹ ਦੇ ਮਿੱਠੇ ਗਵਾਂਢੀ ਦੀ ਅੰਦਰੂਨੀ ਈਰਖਾ ਦਾ ਪਤਾ ਉਸ ਦੀ ਪਤਨੀ ਤੇ ਬੱਚਿਆਂ ਦੇ ਵਿਹਾਰ ਤੋਂ ਤੁਰੰਤ ਲਗ ਜਾਂਦਾ ਹੈ। ਜਨਾਨੀ ਜਾਤ ਆਪਣੀ ਦਿਲ ਅੰਦਰਲੀ ਈਰਖਾ ਜਿਆਦਾ ਚਿਰ ਲੁਕਾ ਕੇ ਨਹੀ ਰੱਖ ਸਕਦੀ। ਗਾਂਧੀ ਦੀ ਸਭ ਤੋਂ ਵੱਡੀ ਚੇਲੀ ਡਾ. ਸੁਸ਼ੀਲਾ ਨਯੀਅਰ ਜੋ ਖੁੱਦਪੰਜਾਬਣ ਸੀ ਉਸ ਨੇ ਇਕ ਵੇਰਾਂ ਆਪਣੀ ਸਪੀਚ ‘ਚ ਇਥੋਂ ਤਕ ਕਹਿ ਦਿਤਾ ਕਿ ਸਿੱਖ, ਹਿੰਦੂ ਹੀ ਤਾਂ ਹੈਨ, ਬਸ ਗਲ ਏਨੀ ਹੈ ਕਿ ਪੁਰਾਣੇ ਜਮਾਨਿਆਂ ਵਿਚ ਉਸਤਰਿਆਂ ਦੀ ਘਾਟ ਕਰਕੇ ਇਹ ਹਜਾਮਤ ਨਹੀ ਸਨ ਕਰਵਾ ਸਕਦੇ। ਸੁਸ਼ੀਲਾ ਨੇ ਸਿੱਖਾਂ ਨੂੰ ਉਪਦੇਸ਼ ਦਿਤਾ ਕਿ ਹੁਣ ਕਿਉਕਿਦੁਸ਼ਮਣ (ਮੁਸਲਮਾਨ) ਜਾ ਚੁੱਕਾ ਹੈ ਉਹ ਕੇਸ ਕਟਵਾ ਲੈਣ। ਫਿਰ ਗਾਂਧੀ ਦੇ ਦੂਸਰੇ ਵੱਡੇ ਚੇਲੇ ਵਿਨੋਭਾ ਭਾਵੇ ਨੇ ਵੀ ਕਈ ਵਾਰ ਸਿੱਖਾਂ ਦੇ ਕੱਕਾਰਾਂ ਦਾ ਮਜਾਕ ਉਡਾਇਆ। ਹੌਲੀ ਹੌਲੀ ਫਿਰ ਇਹ ਗਾਂਧੀਵਾਦੀ ਸੋਚ ਆਮ ਲੋਕਾਂ ਵਿਚ ਵੀ ਪ੍ਰਵੇਸ਼ ਕਰਨੀ ਸ਼ੁਰੂ ਹੋ ਗਈ। ਜਨਵਰੀ 1964 ਵਿਚ ਬਿਹਾਰ ਵਿਚ ਇਕ ਸਿੱਖ ਡਰਾਈਵਰ ਦੀਆਂ ਦਾਹੜੀ ਮੁੱਛਾਂ ਸਰਕਾਰੀ ਅਫਸਰਾਂ ਨੇ ਮੁੰਨ ਦਿਤੀਆਂ। ਇਸ ਬਾਬਤ ਜਦੋਂ ਸਿੱਖਾਂ ਦੁਹਾਈ ਪਾਈ ਤਾਂ ਇਸ ਦਾ ਉਲਟਾ ਅਸਰਪਿਆ। ਅਜਿਹੀਆਂ ਘਟਨਾਵਾਂ ਹੋਰ ਵੀ ਹੋਣੀਆਂ ਸ਼ੁਰੂ ਹੋ ਗਈਆਂ। 22 ਮਈ 1964 ਨੂੰ ਪੁਲਸ ਨੇ ਪਾਉਂਟਾ ਸਾਹਿਬ ਗੁਰਦੁਆਰੇ ਅੰਦਰ ਦਾਖਲ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਤੇ ਕੁਝ ਸਿੱਖ ਕਤਲ ਕਰ ਦਿਤੇ। ਜਲੰਧਰ ਦੇ ਮਹਾਸ਼ਾ ਪ੍ਰੈਸ ਨੇ ਫਿਰ ਇਹ ਗਲ ਕਹਿਣ ਦੀ ਮੁਹਿੰਮ ਛੇੜ ਦਿਤੀ ਕਿ ਖਾਲਸਾ ਪੰਥ ਹਿੰਦੂ ਧਰਮ ਦੀ ਰਾਖੀ ਲਈ ਹੀ ਤਾਂ ਸਾਜਿਆ ਗਿਆ ਸੀ। ਅੱਜ ਹਿੰਦੁਸਤਾਨ ਅਜਾਦ ਹੋਣ ਤੇ ਉਹ ਮਕਸਦ ਪੂਰਾ ਹੋ ਗਿਆ ਹੈ। ਸੋ ਜਰੂਰਤ ਹੈ ਹੁਣ ਸਿੱਖ, ਕੱਕਾਰਾਂ ਦਾ ਸਿਧਾਂਤ ਤਿਆਗ ਦੇਣ। ਇਕ ਪਾਸੇ ਫਿਰਕਾਪ੍ਰਸਤ ਹਿੰਦੂ ਈਰਖਾ ਵਿਚ ਭੁੱਜ ਰਿਹਾ ਸੀ ਦੂਸਰੇ ਪਾਸੇ ਸਿੱਖ ਫੌਜੀਆਂ ਨੇ 1962 ਦੇ ਭਾਰਤ ਚੀਨ ਯੁਧ ਵਿਚ ਜਦੋਂ ਜਾਨਾਂ ਵਾਰੀਆਂ ਤਾਂ ਬੇਅਦਬੀ ਪ੍ਰੋਗਰਾਮ ਦੀ ਪ੍ਰੋੜਤਾ ਕਮਜੋਰ ਪੈਂਦੀ ਨਜਰ ਆ ਰਹੀ ਸੀ। ਪਰ ਕੁਝ ਹੀ ਸਮੇਂ ਬਾਦ ਸਾਬਕਾ ਰੱਖਿਆ ਮੰਤਰੀ ਸਰਦਾਰਬਲਦੇਵ ਸਿੰਘ ਨੇ ਬੇਅਦਬੀ ਪ੍ਰੋਗਰਾਮ ਦਾ ਭਾਂਡਾ ਵਿਚ ਚੌਰਾਹੇ ਭੰਨ ਦਿਤਾ ਜਦੋਂ ਉਸਨੇ ਆਪਣੀ ਮੌਤ ਤੋਂ ਪਹਿਲਾਂ ਇਹ ਇੰਕਸ਼ਾਫ ਕਰ ਦਿਤਾ ਕਿ ਮੈਨੂੰ ਸਿੱਖਾਂ ਖਿਲਾਫ ਵਰਤਿਆ ਗਿਆ ਹੈ।…
ਗੁਰਦਾਸਪੁਰ, ਕਾਦੀਆਂ 12 ਫਰਵਰੀ (ਦਵਿੰਦਰ ਸਿੰਘ ਕਾਹਲੋਂ) ਅੱਜ ਬਲਾਕ ਕਾਦੀਆਂ ਵਿਖੇ ਸਮੂਹ ਅਧਿਆਪਕ ਜਥੇਬੰਦੀਆਂ…