Last UPDATE: July 10, 2017 at 10:32 am

ਜ.ਐਸ.ਟੀ. ਕਾਰਨ ਲੋਕਾਂ ਨੂੰ ਦੁਕਾਨਦਾਰਾਂ ਹੱਥੋਂ ਹੋਣਾ ਪੈ ਰਿਹਾ ਆਰਥਿਕ ਲੁੱਟ ਦਾ ਸ਼ਿਕਾਰ

 

ਪੁਰਾਣੇ ਸਟਾਕ ਦੇ ਵਸੂਲੇ ਜਾ ਰਹੇ ਨੇ ਮਨਚਾਹੇ ਰੇਟ, ਕਈ ਵਸਤਾਂ ਐਮ.ਆਰ.ਪੀ. ਰੇਟ ਤੋਂ ਵੱਧ ਖਰੀਦਣ ਲਈ ਹੋਣ ਪੈ ਰਿਹਾ ਮਜ਼ਬੂਰ

ਭਦੌੜ 10 ਜੁਲਾਈ (ਵਿਕਰਾਂਤ ਬਾਂਸਲ) ਭਾਵੇਂ ਕਿ ਜੀ.ਐਸ.ਟੀ. 1 ਜੁਲਾਈ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਚੁੱਕਾ ਹੈ ਪ੍ਰੰਤੂ ਇਸਨੂੰ ਲੈ ਕੇ ਜਿੱਥੇ ਕਈ ਦੁਕਾਨਦਾਰ ਅਤੇ ਕਾਰੋਬਾਰੀ ਭੰਬਲਭੂਸੇ ਚ ਹਨ, ਉੱਥੇ ਹੀ ਕਈ ਦੁਕਾਨਦਾਰਾਂ ਵੱਲੋਂ ਜੀ.ਐਸ.ਟੀ. ਦੇ ਨਾਮ ’ਤੇ ਆਮ ਲੋਕਾਂ ਦੀ ਅੰਨ੍ਹੇਵਾਹ ਲੁੱਟ-ਘਸੁੱਟ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਈ ਦੁਕਾਨਦਾਰਾਂ ਵੱਲੋਂ ਪੁਰਾਣੇ ਰੇਟਾਂ ਅਤੇ ਸਟਾਕ ਨੂੰ ਜੀ.ਐਸ.ਟੀ. ਦੇ ਨਾਮ ਹੇਠ ਐਮ.ਆਰ.ਪੀ. ਤੋਂ ਵੀ ਜ਼ਿਆਦਾ ਵਸੂਲੀ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਖਪਤਕਾਰ ਇਸ ਗੱਲ ਦਾ ਵਿਰੋਧ ਕਰਦਾ ਹੋਇਆ ਕਹਿੰਦਾ ਹੈ ਕਿ ਇਸ ਵਸਤੂ ਉਪਰ ਪਿ੍ਰੰਟ ਤਾਂ ਐਨਾ ਹੈ ਤਾਂ ਅੱਗੋਂ ਦੁਕਾਨਦਾਰਾਂ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਇਹਨਾਂ ਸਾਰੀਆਂ ਵਸਤਾਂ ਉਪਰ ਜੀ.ਐਸ.ਟੀ. ਲੱਗ ਚੁੱਕਾ ਹੈ ਅਤੇ ਇਸ ਦਾ ਮੁੱਲ ਹੁਣ ਵੱਧ ਕੇ ਐਨਾ ਹੋ ਚੁੱਕਾ ਹੈ। ਜਿੱਥੇ ਦੁਕਾਨਦਾਰਾਂ ਵੱਲੋਂ ਜੀ.ਐਸ.ਟੀ. ਦੇ ਨਾਮ ’ਤੇ ਪੁਰਾਣੇ ਰੇਟ ਵਾਲੀਆਂ ਵਸਤਾਂ ਵੱਧ ਮੁੱਲ ’ਤੇ ਵੇਚੀਆਂ ਜਾ ਰਹੀਆਂ ਹਨ ਉੱਥੇ ਉਹ ਜਿੰਨ੍ਹਾਂ ਵਸਤਾਂ ’ਤੇ ਰੇਟ ਜੀ.ਐਸ.ਟੀ. ਕਰਕੇ ਘੱਟ ਹੋਏ ਹਨ ਉਹ ਵੀ ਮੁੱਲ ਵਧਾ ਚੜ੍ਹਾ ਕੇ ਵੇਚ ਰਹੇ ਹਨ ਅਤੇ ਲੋਕਾਂ ਨੂੰ ਆਰਥਿਕ ਲੁੱਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਲੋਕਾਂ ਨੂੰ ਜੀ.ਐਸ.ਟੀ. ਲਾਗੂ ਹੋਣ ਨਾਲ ਇੱਕ ਉਮੀਦ ਸੀ ਕਿ ਉਹਨਾਂ ਦੀਆਂ ਰੋਜਮਾਰਾਂ ਵਰਤੋਂ ਵਾਲੀਆਂ ਵਸਤਾਂ ਦੇ ਰੇਟ ਘੱਟ ਹੋ ਜਾਣਗੇ ਜਿਸ ਨਾਲ ਦੈਂਤ ਦਾ ਰੂਪ ਧਾਰਨ ਕਰ ਚੁੱਕੀ ਮਹਿੰਗਾਈ ’ਤੇ ਕਾਬੂ ਪਾਉਂਦੇ ਹੋਏ ਜੀਵਨ ਨਿਰਬਾਹ ਥੋੜ੍ਹਾ ਸੁਖਾਲਾ ਹੋ ਜਾਵੇਗਾ ਪ੍ਰੰਤੂ ਪ੍ਰਸ਼ਾਸ਼ਨ ਦੀਆਂ ਸੁਸਤ ਨੀਤੀਆਂ ਦੇ ਚੱਲਦਿਆਂ ਦੁਕਾਨਦਾਰਾਂ ਵੱਲੋਂ ਜੀ.ਐਸ.ਟੀ. ਦੇ ਨਾਮ ’ਤੇ ਲੋਕਾਂ ਦੀ ਕੀਤੀ ਜਾ ਰਹੀ ਆਰਥਿਕ ਲੁੱਟ-ਘਸੁੱਟ ਨੇ ਲੋਕਾਂ ਦੇ ਸੁਪਨਿਆਂ ਨੂੰ ਖੰਭ ਲਾ ਕੇ ਉੱਡਾ ਦਿੱਤਾ ਹੈ ਅਤੇ ਉਹਨਾਂ ਦੀ ਘਰੇਲੂ ਆਰਥਿਕ ਸਥਿਤੀ ਨੂੰ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ ਹੈ।

ਫੋਟੋ ਵਿਕਰਾਂਤ ਬਾਂਸਲ 2, ਖ਼ਬਰ ਨਾਂਲ ਸਬੰਧਤ ਤਸਵੀਰ।

Leave a Reply

Your email address will not be published. Required fields are marked *

Recent Comments

    Categories