Last UPDATE: May 25, 2017 at 2:38 am

ਜੰਨ-ਭੂਤ ਹੋਣ ਦਾ ਦਾਅਵਾ ਕਰਨ ਵਾਲੇ ਸਿਆਣੇ ਸਾਡਾ 25 ਲੱਖ ਦਾ ਇਨਾਮ ਜਿੱਤਣ : ਡਾ.ਮਜੀਦ ਅਜਾਦ;

ਜਮਾਲਪੁਰਾ ਦੇ ਹਾਈ ਸਕੂਲ ਵਿੱਚ ਕੀਤਾ ਤਰਕਸ਼ੀਲ ਸਮਾਗਮ;
ਮਾਲੇਰਕੋਟਲਾ (ANS) ਇੱਥੇ ਮਾਲੇਰਕੋਟਲਾ ਸ਼ਹਿਰ ਦੇੇ ਸਰਕਾਰੀ ਹਾਈ ਸਕੂਲ ਵਿਖੇ ਤਰਕਸ਼ੀਲ ਸੋਸਾਇਟੀ ਪੰਜਾਬ, ਇਕਾਈ ਮਾਲੇਰਕੋਟਲਾ ਵਲੋਂ ਇੱਕ ਸਮਾਗਮ ਤਰਕਸ਼ੀਲ ਆਗੂ ਡਾ.ਮਜੀਦ ਅਜਾਦ ਦੀ ਸਰਪ੍ਰਸਤੀ ਵਿੱਚ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਸ਼੍ਰੀ ਵਿਜੇਕਰਨ ਜੀ ਦੁਅਰਾ ਤਰਕਸ਼ੀਲ ਆਗੂਆਂ ਨੂੰ  ‘ਜੀ ਆਇਆ ਜੀ’  ਕਹਿੰਦਿਆਂ ਕੀਤੀ ਗਈ। ਇਸ ਮੌਕੇ ਤਰਕਸ਼ੀਲ ਆਗੂ ਮੋਹਨ ਬਡਲਾ ਨੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ  ਜਿੰਦਗੀ ਵਿੱਚ ਸਫਲਤਾ ਹਾਸਲ ਕਰਨ ਲਈ ਅੰਧ-ਵਿਸਵਾਸ਼ਾਂ , ਵਹਿਮ-ਭਰਮਾਂ ਵਿਚੋਂ ਨਿਕਲਕੇ ਵਿਗਿਆਨਕ ਵਿਚਾਰਾਂ ਦੀ ਰੌਸ਼ਨੀ ਵਿੱਚ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲਾਈਲੱਗਤਾ ਤਿਆਗਕੇ ਹਰ ਘਟਨਾਂ ਦੇ ਪਿਛੇ ਵਾਪਰਦੇ ਕਾਰਨਾਂ ਨੂੰ ਜਾਨਣਾ ਚਾਹੀਦਾ ਹੈ। ਕੀ,ਕਿਉਂ , ਕਿਵੇਂ ਆਦਿ ਵਿਗਿਆਨਕ ਹਥਿਆਰਾਂ ਨਾਲ ਲੈਸ ਹੋਣਾ ਚਾਹੀਦਾ ਹੈ।
ਇਸ ਮੌਕੇ ਇਕਾਈ ਮਾਲੇਰਕੋਟਲਾ ਦੇ ਆਗੂ ਡਾ.ਮਜੀਦ ਅਜਾਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ‘ਸੋਸਲ ਮੌਡੀਆ ਨੂੰ ਸ਼ਰਾਰਤੀ ਅਨਸਰਾਂ ਦੁਆਰਾ ਅੰਧ-ਵਿਸਵਾਸ਼ ਫੈਲਾਉਣ ਲਈ ਵਰਤਿਆ ਜਾ ਰਿਹਾ ਹੈ, ਜਿਸ ਤੋਂ ਸੁਚੇਤ ਹੋਣ ਦੀ ਜਰੂਰਤ ਹੈ। ਕਿਤੇ ਵੀ ਕੋੋਈ ਭੂਤ-ਪ੍ਰੇਤ ਕੋਈ ਹੋਂਦ ਨਹੀਂ, ਸਗੋਂ ਭੂਤ-ਜਿੰਨ ਕੱਢਣ ਦੇ ਨਾਮ ਤੇ ਭੋਲੇ-ਭਾਲੇ ਲੋਕਾਂ ਵਿੱਚ ਡਰ ਪੈਦਾ ਕਰਕੇ ਉਹਨਾਂ ਦੀ ਮਾਨਸਿਕ ਅਤੇ ਆਰਥਿਕ ਲੁੱਟ ਕੀਤੀ ਜਾਂਦੀ ਹੈ’।
ਉਹਨਾਂ ਅੱਗੇ ਕਿਹਾ ਕਿ ਜੇਕਰ ਕੋਈ ਵੀ ਵਿਆਕਤੀ ਆਪਣੇ ਪਾਸ ਜਿੰਨ-ਭੂਤ ਜਾਂ ਗੈਬੀ ਸ਼ਕਤੀ ਹੋਣ ਦਾ ਦਾਅਵਾ ਕਰਦਾ ਹੈ, ਤਾਂ ਉਹ ਤਰਕਸ਼ੀਲ ਸੋਸਾਇਟੀ ਦਾ ਚੈਲੰਜ ਕਬੂਲ ਕਰੇ ਅਤੇ 25 ਲੱਖ ਦਾ ਇਨਾਮ ਜਿੱਤੇ।
ਇਸ ਸਮੇਂ ਤਰਕਸ਼ੀਲ ਨੌਜਵਾਨ ਨਵਪ੍ਰੀਤ  ਨੇ ਵੱਖ ਵੱਖ  ਜਾਦੂ ਦੇ ਟਰਿੱਕ ਅੰਡਾ ਗਾਇਬ ਕਰਨਾ, ਰੱਸੀ ਨੂੰ ਕੱਟਕੇ ਜੋੜ ਦੇਣਾ, ਕਰੰਸੀ ਨੋਟ ਗਾਇਬ ਕਰਨਾ ਕਰਨਾ ਆਦਿ ਦਿਖਾਉੁਦਿਆ ਕਿਹਾ ਕਿ ਜਾਦੂ ਇੱਕ ਕਲਾ ਹੈ, ਇਸ ਵਿੱਚ ਕੋਈ ਗੈਬੀ ਸ਼ਕਤੀ ਨਹੀਂ।
ਸਮਾਗਮ ਦੇ ਅੰਤ ਵਿੱਚ ਤਰਕਸ਼ੀਲ ਆਗੂਆਂ  ਦਾ ਧੰਨਵਾਦ ਮੁਹੰਮਦ ਰਫੀਕ ਥਿੰਦ ਵਲੋਂ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ‘ਹਰੀ ਸਿੰਘ ਰੋਹੀੜਾ’ ਦੁਆਰਾ ਦਿੱਤੇ ਗਏ।ਨੌਜਵਾਨਾਂ ਵਿੱਚ ਸਵਾਲ ਪੁਛਂ ਨੂੰ ਉਤਸ਼ਾਹ ਦੇਣ ਲਈ ‘ਸੱਭ ਤੋਂ ਵਧੀਆ ਸਵਾਲ’ ਮੁਕਾਬਲੇ ਵਿੱਚ ਕਲਾਸ ਨੌਵੀਂ ਦੀ ਵਿਦਿਆਰਥਨ ਇਫਲਾਹ ਨੂੰ ਤਰਕਸ਼ੀਲ ਸੋਸਾਇਟੀ ਦੁਆਰਾ ਸਨਮਾਨਿਤ ਵੀ ਕੀਤਾ ਗਿਆ।
ਸਮਾਗਮ ਵਿੱਚ ਹੋਰਨਾਂ ਤੋਂ ਬਿਨਾਂ ਸਕੂਲ ਅਧਿਆਪਕ ਡਾ. ਸਲੀਮ ਜੁਬੈਰੀ ਆਦਿ ਨੇ ਵਿਸੇਸ਼ ਰੂਪ ਵਿੱਚ ਵਿੱਚ ਯੋਗਦਾਨ ਕੀਤੀ।

Leave a Reply

Your email address will not be published. Required fields are marked *

Recent Comments

    Categories