ਜੋਤੀ ਦੇ ਵਿਆਹ ਪਿੱਛੋਂ ਪਹਿਲੀ ਵਾਰ ਮੀਡੀਆ ਸਾਹਮਣੇ ਫਰੋਲਿਆ ਸੁਲਤਾਨਾ ਨੇ ਦਿਲ ਦਾ ਦੁਖੜਾ…

nooranਜਲੰਧਰ : ਛੋਟੀ ਭੈਣ ਜੋਤੀ ਨੂਰਾਂ ਦੇ ਵਿਆਹ ਤੋਂ ਬਾਅਦ ਪਹਿਲੀ ਵਾਰ ਮੀਡੀਆ ਸਾਹਮਣੇ ਆਈ ਵੱਡੀ ਭੈਣ ਸੁਲਤਾਨਾ ਨੂਰਾਂ ਨੇ ਦੱਸਿਆ ਕਿ ਉਸ ਨੇ ਕਈ ਦਿਨਾਂ ਤੋਂ ਠੀਕ ਤਰ੍ਹਾਂ ਰਿਆਜ਼ ਨਹੀਂ ਕੀਤਾ ਹੈ। ਉਸ ਨੇ ਕਿਹਾ ਕਿ ਉਹ ਜੋਤੀ ਨਾਲ ਗਾਉਣਾ ਜਾਰੀ ਰੱਖਣਾ ਚਾਹੁੰਦੀ ਹੈ ਪਰ ਉਨ੍ਹਾਂ ਦੀ ਜੋੜੀ ਤੋੜਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਜੋਤੀ ਨੂਰਾਂ ਦੇ ਪਿਤਾ ਗੁਲਸ਼ਨ ਕੁਮਾਰ ਬੇਟੀ ਦਾ ਜਨਮ ਸਰਟੀਫਿਕੇਟ ਦਿਖਾਉਂਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦੀ ਬੇਟੀ ਅਜੇ ਨਾਬਾਲਗ ਹੈ। ਉਹ ਇਸ ਸਮੇਂ ਕੁਨਾਲ ਅਤੇ ਉਸ ਦੇ ਪਰਿਵਾਰ ਦੇ ਦਬਾਅ ‘ਚ ਹੈ। ਜੋਤੀ ਦੀ ਮਾਂ ਰੇਖਾ ਨੇ ਕਿਹਾ ਕਿ ਵੀਰਵਾਰ ਨੂੰ ਚੰਡੀਗੜ੍ਹ ‘ਚ ਜਦੋਂ ਜੋਤੀ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਹ ਰੋਂਦੇ ਹੋਏ ਉਨ੍ਹਾਂ ਦੇ ਗਲੇ ਲੱਗ ਗਈ ਉਦੋਂ ਕੁਨਾਲ ਉਸ ਨੂੰ ਬਾਂਹ ਤੋਂ ਫੜ ਕੇ ਖਿੱਚ ਕੇ ਦੂਰ ਲੈ ਗਿਆ।

ਜੋਤੀ ਨੂਰਾਂ ਦੇ ਪਿਤਾਂ ਨੇ ਉਸ ਬਾਰੇ ਦੱਸਦਿਆਂ ਕਿਹਾ ਕਿ ਸਵੇਰੇ ਪੰਜ ਵਜੇ ਦਾ ਸਮਾਂ ਸੀ, ਉਹ ਘਰ ਦੇ ਗੇਟ ਦੇ ਬਾਹਰ ਨਿਕਲੇ। ਦੇਖਿਆ ਗਲੀ ਦੇ ਮੋੜ ‘ਤੇ ਕੁਨਾਲ ਅਤੇ ਉਸ ਦਾ ਪਰਿਵਾਰ ਕਾਰ ‘ਚ ਸੀ। ਜੋਤੀ ਨੂੰ ਕਾਰ ‘ਚ ਬਿਠਾਇਆ ਅਤੇ ਲੈ ਗਏ। ਉਨ੍ਹਾਂ ਪਿੱਛਾ ਕੀਤਾ ਤਾਂ ਮੋੜ ‘ਤੇ ਕਾਰ ਕੰਧ ਨਾਲ ਟਕਰਾ ਗਈ, ਇੰਨੇ ‘ਚ ਕੁਨਾਲ ਬੇਟੀ ਨੂੰ ਭਜਾ ਕੇ ਲੈ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਛੋਟੀ ਭੈਣ ਜੋਤੀ ਨੂਰਾਂ ਨੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਜਿਹੋ ਜਿਹੇ ਹੁਣ ਹਾਲਾਤ ਚੱਲ ਰਹੇ ਹਨ ਉਸ ਨੂੰ ਦੇਖ ਕੇ ਉਸ ਨੂੰ ਨਹੀਂ ਲੱਗਦਾ ਕਿ ਉਹ ਦੋਵੇਂ ਭੈਣਾਂ ਹੁਣ ਇਕੱਠਿਆਂ ਕਦੇ ਗਾ ਸਕਣਗੀਆਂ। ਹੁਣ ਨੂਰਾਂ ਸੁਲਤਾਨਾ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਆਪਣੇ ਭੈਣ ਨਾਲ ਗਾਉਣਾ ਜਾਰੀ ਰੱਖਣਾ ਚਾਹੁੰਦੀ ਹੈ।

Widgetized Section

Go to Admin » appearance » Widgets » and move a widget into Advertise Widget Zone