Last UPDATE: April 15, 2018 at 4:08 am

ਜੈਨ ਕਾਲਜ ਵਿਖੇ ਹੋਏ ਰਿਆਲਟੀ ਸ਼ੋਅ ‘ਮੈ ਹੂੰ ਸੁਪਰਸਟਾਰ’ ਦੇ ਆਡੀਸ਼ਨ;

ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਤੇ ਸ਼ੋਅ ਮਈ ਮਹੀਨੇ ਦੇ ਤੀਸਰੇ ਹਫਤੇ ਤੋਂ ਪ੍ਰਸਾਰਿਤੂ ਹੋਵੇਗਾ :ਆਜਾਦ

ਮਾਲੇਰਕੋਟਲਾ (ANS  ) ‘ਦਾ ਰੀਅਲ ਇੰਡੀਅਨ’ ਵਰਗੀਆਂ ਸਮਾਜਕ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਤਾ ‘ਆਰਟ ਵੇਵਜ ਫਿਲਮਜ’ ਵਲੋਂ ‘ਮੈਂ ਹੂੰ ਸੁਪਰਸਟਾਰ’ ਨਾਮੀ ਰਿਆਲਟੀ ਸ਼ੋਅ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸ਼ੋਅ ਦੀਆਂ ਪਰੋਮੋ ਵੀਡਿਊਜ , ਪੋਸਟਰ, ਪੈਂਫਲਟ ਪਹਿਲਾਂ ਹੀ ਜਾਰੀ ਹੋ ਚੁੱਕੀਆਂ ਹਨ।

ਇਸ ਰਿਆਲਟੀ ਸ਼ੋਅ ਦੇ ਆਡੀਸ਼ਨ ਅੱਜ ਮਾਲੇਰਕੋਟਲਾ ਦੇ ਨਾਮਵਰ ਕਾਲਜ ‘ਕੇ.ਐਮ.ਆਰ.ਡੀ.ਜੈਨ ਕਾਲਜ’ ਵਿਖੇ ਫ਼ਨਬਸਪ;ਸ਼ੋਅ ਦੇ ਮਨੇਜਿੰਗ ਡਾਇਰੈਟਰ ਅਸਲਮ ਨਾਜ ,ਡਾਇਰੈਕਟਰ ‘ਸਮੀਰ ਲੋਹਾਰ’ ਸਮੇਤ ਸ਼ੋਅ ਦੀ ਟੀਮ ਦੁਆਰਾ ਕੀਤੇ ਗਏ।

ਆਡੀਸ਼ਨ ਦੇਣ ਲਈ ਖੇਤਰ ਅਧੀਨ ਵੱਖ ਵੱਖ ਥਾਵਾਂ ਤੋਂ ਕਲਾਕਾਰਾਂ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਸ਼ਿਰਕਤ ਕੀਤੀ।ਆਡੀਸ਼ਨ ਦਾ ਉਦਘਾਟਨ ਸ਼ੋਅ ਟੀਮ ਅਤੇ ਮਿਸਜ ਪੰਜਾਬਨ2018 ਦੇ ਸਬ-ਟਾਇਟਲ ਵਿਜੇਤਾ ਤਾਹਿਰਾ ਪਰਵੀਨ ਕੀਤਾ ਗਿਆ। ਮਾਹਰ ਜੱਜਾਂ ਦੇ ਰੂਪ ਵਿੱਚ ਮਸ਼ਹੂਰ ਕੋਰਿਉਗਰਾਫਰ ਮੁਹੰਮਦ ਅਕਬਰ ਫ਼ਨਬਸਪ;ਅਤੇ ਮਸ਼ਹੂਰ ਪੰਜਾਬੀ ਗਾਇਕ ਤਾਹਿਰ ਇਕਬਾਲ ਵਲੋਂ ਬਾਖੂਬੀ ਨਿਭਾਈ ਗਈ।

ਇਸ ਸ਼ੋਅ ਸਬੰਧੀ ਜਾਨਕਾਰੀ ਸ਼ੋਅ ਦੇ ਨਿਰਮਾਤਾ ਡਾ.ਮਜੀਦ ਆਜਾਦ ਵਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ , ਉਹਨਾਂ ਦੱਸਿਆ ਕਿ ‘ਇਹ ਸ਼ੋਅ ਦਾ ਮੰਤਵ ਵਿਦਿਆਰਥੀਆਂ,ਕਲਾਕਾਰਾਂ , ਫਨਕਾਰਾਂ ਅੰਦਰ ਕਲਾ ਨੂੰ ਉਭਾਰਨਾ ਅਤੇ ਉਜਾਗਰ ਕਰਨਾ ਹੈ, ਇਹ ਸ਼ੋਅ ਟੈਲੀਵੀਜਨ ਚੈਨਲ ‘ਪੰਜਾਬ ਪਲੱਸ’ ਦੇ ਪਰਾਇਮ ਟਾਇਮ ਮੌਕੇ ਮਈ ਦੇ ਦੂਸਰੇ ਹਫਤੇ ਪ੍ਰਸਾਰਿਤ ਹੋਣਾ ਸ਼ੁਰੂ ਹੋਵੇਗਾ, ਇਸ ਸ਼ੋਅ ਦੇ ‘ਗਰਾਂਡ-ਫਾਇਨੇਲ’ ਦੇ ਜੱਜ ਸਾਹਿਬਾਨ ਬਾਲੀਵੁੱਡ ਤੋਂ ਮਸ਼ਹੂਰ ਪਲੇ-ਬੈਕ ਗਾਇਕ ‘ਰੋਮੀ’ ਜੀ ਅਤੇ ਮਸ਼ਹੂਰ ਕੋਰਿਉਗਰਾਫਰ ‘ਸੁਰਭੀ’ਜੀ ਹੋਣਗੇ।

ਉਹਨਾਂ ਅੱਗੇ ਦੱਸਿਆ ਕਿ ‘ਇਸ ਸ਼ੋਅ ਵਿੱਚ ਵਿਜੇਤਾਵਾਂ ਨੂੰ 2.5 ਲੱਖ ਦੇ ਲੱਗ-ਭੱਗ ਇਨਾਮ ਦਿੱਤੇ ਜਾਣਗੇ, ਇਸ ਸ਼ੋਅ ਦੇ ਪਹਿਲੇ ਰਾਉਂਡ ਦੇ ਆਡੀਸ਼ਨ ਪੰਜਾਬ ਭਰ ਵਿੱਚ 8 ਅਪ੍ਰੈਲ ਤੋ ਸ਼ੁਰੂ ਹੋਏ ਹਨ, ਇਸ ਤਹਿਤ ਸੰਗਰੂਰ ਤੋਂ ਬਾਅਦ 22 ਅਪ੍ਰੈਲ ਨੂੰ ਪਟਿਆਲਾ 29 ਅਪ੍ਰੈਲਫ਼ਨਬਸਪ; ਨੂੰਫ਼ਨਬਸਪ; ਮੋਗਾ,6 ਮਈ ਨੂੰ ਬਰਨਾਲਾ ਆਦਿ ਸ਼ਹਿਰਾਂ ਵਿਖੇ ਸਥਾਨਾ ਤੇ ਸ਼ੋਅ ਦੇ ਆਡੀਸ਼ਨ ਹੋ ਰਹੇ ਹਨ।

ਸ਼ੋਅ ਦੇ ਅੱਜ ਦੇ ਆਡੀਸ਼ਨਾ ਮੌਕੇ ਖੇਤਰ ਵਿਚਲੇ ਵੱਡੇ ਸਕੂਲਾਂ ਸੋਹਰਾਬ ਪਬਲਿਕ ਸਕੂਲ, ਦਿੱਲੀ ਪਬਲਿਕ ਸਕੂਲ, ਤਾਰਾ ਕਨਵੈਂਟ ਸਕੂਲ, ਪੋਆਨੀਅਰ ਸਕੂਲ ਗੱਜਨਮਾਜਰਾ,ਅਲਫਲਾਹ ਪਬਲਿਕ ਸਕੂਲ, ਡੀ.ੲੲ.ਵੀ.ਪਬਲਿਕ ਸਕੂਲ , ਸਰਕਾਰੀ ਕਾਲਜ ਮਾੇਰਕੋਟਲਾ, ਜੈਨ ਕਾਲਜ ਆਦਿ ਤੋਂ ਵਿਦਿਆਰਥੀਆਂ ਅਤੇ ਕਲਾਕਾਰਾਂ ਨੇ ਸ਼ਿਰਕਤ ਕੀਤੀ। ਇਸ ਆਡੀਸ਼ਨ ਮੌਕੇ ਜਿੱਥੇ ਪੰਜ ਪੰਜ ਸਾਲ ਦੇ ਨੰਨੇ ਬੱਚੇ ਆਪਣੇ ਮਾਪਿਆਂ ਨਾਲ ਆਏ ਉੱਥੇ ਹੀ ਪੰਜਾਹ ਸਾਲ ਦੀ ਮਤਾ ਨੇ ਵੀ ਗਾਣਾ ਸ਼੍ਰੇਣੀ ਵਿੱਚ ਆਪਣੀ ਸ਼ਿਰਕਤ ਕੀਤੀ।

 ਇਸ ਮੌਕੇ ਹੋਰਨਾਂ ਤੋਂ ਬਿਨਾ ਆਜਾਦ ਫਾਉਂਡੇਸ਼ਨ ਟਰੱਸਟ ਦੇ ਚੇਅਰਮੈਨ ਅਸਗਰ ਅਲੀ, ਜਨਰਲ ਸਕੱਤਰ ਅਮਜਦ ਵਿਲੋਨ, ਵਿੱਤ ਸਕੱਤਰ ਸਰਾਜ ਅਨਵਰ, ‘ਸ਼ੋਅ ਡਾਇਰੈਕਟਰ’ਸਮੀਰ ਲੋਹਾਰ, ਸਹਾਇਕ ਨਿਰਦੇਸ਼ਕ, ਮੁਨੀਰ ਖਾਨ , ਮੈਡਮ ਅੰਜੂ, ਮੈਡਮ ਰਵਨੀਤ ਕੌਰ ਮਨੇਜਰ ਮਾਰਕੀਟਿੰਗ, ਮਾਰਕੀਟਿੰਗ ਸਹਾਇਕ ਮੈਡਮ ਹਸੀਨਾ ਆਦਿ ਵਲੋਂ ਬਾਖੂਬੀ ਸੇਵਾ ਨਿਭਾਈ ਗਈ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone