ਜੇਕਰ ਤੁਸੀਂ ਵੀ ਆਪਣਾ ਸ਼ਾਦੀਸ਼ੁਦਾ ਜੀਵਨ ਸਫਲ ਬਣਾਉਣਾ ਚਾਹੁੰਦੇ ਹੋ ਤਾਂ…

ਨਿਊਯਾਰਕ : ਜੇਕਰ ਤੁਸੀਂ ਵੀ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਸਫਲ ਬਣਾਉਣਾ ਚਾਹੁੰਦੇ ਹੋ ਤਾਂ ਵਿਆਹ ਦੇ ਵਿਚ ਵਧ ਤੋਂ ਵੱਧ ਮਹਿਮਾਨਾਂ ਨੂੰ ਸੱਦਾ ਦਿਓ। ਅਮਰੀਕਾ ਵਿਚ ਹੋਏ ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਾਂ ਦੇ ਵਿਆਹ ਵਿਚ ਜ਼ਿਆਦਾ ਮਹਿਮਾਨ ਇਕੱਠੇ ਹੁੰਦੇ ਹਨ, ਉਨ੍ਹਾਂ ਦਾ ਸ਼ਾਦੀਸ਼ੁਦਾ ਜੀਵਨ ਬੇਹੱਦ ਸਫਲ ਰਹਿੰਦਾ ਹੈ। ਨੈਸ਼ਨਲ ਮੈਰਿਜ਼ ਪ੍ਰੋਜੈਕਟ ਰਿਪੋਰਟ ਦੇ ਸਹਿ ਲੇਖਕ ਅਤੇ ਮਨੋਵਿਗਿਆਨੀ ਗੇਲੇਨਾ ਕੇ. ਰੋਡਸ ਅਤੇ ਸਕਾਟ ਐੱਮ. ਸਟੇਨਲੇ ਨੇ ਕਿਹਾ ਕਿ ਵਿਆਹ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਦੇ ਸੈਕਸੁਅਲ ਪਾਰਟਨਰਜ਼ ਦੀ ਗਿਣਤੀ ਵੀ ਘੱਟ ਹੁੰਦੀ ਹੈ, ਉਨ੍ਹਾਂ ਦੇ ਆਪਣੀ ਪਤਨੀ ਨਾਲ ਸੰਬੰਧ ਮਿੱਠੇ ਹੁੰਦੇ ਹਨ।

ਇਸ ਅਧਿਐਨ ਦੇ ਲਈ ਲੇਖਕ ਨੇ ਅਮਰੀਕਾ ਰਿਲੇਸ਼ਨਸ਼ਿਪ ਡੈਵਲਪਮੈਂਟ ਸਟਡੀ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਹ ਅਧਿਐਨ 2007-08 ਦੇ ਦੌਰਾਨ 18-34 ਉਮਰ ਵਰਗ ਦੇ ਇਕ ਹਜ਼ਾਰ ਅਜਿਹੇ ਲੋਕਾਂ ‘ਤੇ ਕੀਤਾ ਗਿਆ, ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਸੀ। ਇਹ ਲੋਕ ਹੋਰ ਲੋਕਾਂ ਦੇ ਨਾਲ ਰਿਲੇਸ਼ਨਸ਼ਿਪ ਵਿਚ ਸਨ। ਅਗਲੇ ਪੰਜ ਸਾਲਾਂ ਵਿਚ 418 ਲੋਕਾਂ ਦਾ ਵਿਆਹ ਹੋਇਆ। ਅਧਿਐਨਕਰਤਾ ਨੇ ਪਾਇਆ ਕਿ ਵਿਆਹ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਦੇ ਸੈਕਸੁਅਲ ਪਾਰਟਨਰ ਘੱਟ ਸਨ, ਉਨ੍ਹਾਂ ਦਾ ਸ਼ਾਦੀਸ਼ੁਦਾ ਜੀਵਨ ਵੱਧ ਸੈਕਸੁਅਲ ਪਾਰਟਨਰ ਵਾਲੇ ਲੋਕਾਂ ਦੀ ਤੁਲਨਾ ਵਿਚ ਬਿਹਤਰ ਸੀ।

Widgetized Section

Go to Admin » appearance » Widgets » and move a widget into Advertise Widget Zone