Last UPDATE: June 2, 2016 at 1:53 am

ਜਿੱਤ ਤੇ ਹਾਰ ਸਾਡੀ ਆਪਣੀ ਸੋਚ ਤੇ ਨਿਰਭਰ ਕਰਦਾ ਹੈ

ਮਾਨਵ ਦੀ ਹੋਦ ਪ੍ਰਮਾਤਮਾ ਦੀ ਮਰਜੀ ਤੋ ਬਿਨਾਂ ਅਧੂਰੀ ਹੈ। ਜਿਸ ਪ੍ਰਕਾਰ ਪ੍ਰਮਾਤਮਾ ਨੇ ਇਸ ਸਿ਼ਸ਼ਟੀ ਦੀ ਰਚਨਾ ਕੀਤੀ ਉਸ ਪ੍ਰਕਾਰ ਹੀ ਉਸ ਨੇ ਇਸ ਧਰਤੀ ਤੇ ਪਸ਼ੁ,ਪੰਛੀ,ਜਾਨਵਰਾ ,ਸਮੁੰਦਰ,ਆਕਾਸ਼ ਆਦਿ ਦੀ ਵੀ ਰਚਨਾ ਕਰਕੇ ਇਸ ਸੰਸਾਰ ਨੂੰ ਸੰਪੂਰਨ ਬਸ਼ਣਾਇਆ ਤਾਂ ਕਿ ਜਿਸ ਮਾਨਵ ਨੂੰ ਉਸ ਨੇ ਧਰਤੀ ਤੇ ਇਹਨਾਂ ਉੱਪਰ ਕਾਬੂ ਕਰਨ ਦਾ ਦਿਮਾਗ ਇਨਸਾਨ ਦੇ ਅੰਦਰ ਪਾਇਆ ਹੈ।ਸਾਇਦ ਹੀ ਹੋਰ ਕਿਸੇ ਪ੍ਰਾਣੀ ਅੰਦਰ ਨਹੀ ਪਾਇਆ। ਇਨਸਾਨ ਨੇ ਇਸ ਧਰਤੀ ਉੱਪਰ ਜਨਮ ਤੋ ਲੈ ਕੇ ਮਰਨ ਤੱਕ ਅਥਾਹ ਮਿਹਨਤ ਤੇ ਆਪਣੀ ਬੁੱਧੀ ਨਾਲ ਜਿੱਥੇ ਹਰ ਮਾਨਵ ਨੂੰ ਨਵੀਆਂ_ਨਵੀਆਂ ਵਸਤੂਆਂ ਇਜਾਤ ਕਰਕੇ ਦਿੱਤੀਆ ਜਿਸ ਨਾਲ ਆਉਣ ਵਾਲੇ ਮਾਨਵ ਦਾ ਜੀਵਨ ਪੱਧਰ ਸੁਖਾਲਾ ਅਤੇ ਹੋਰ ਸੁਵਿਧਾਂਨਕ ਹੋ ਸਕੇ। ਇਸ ਕਰਕੇ ਇਨਸਾਨ ਨੇ ਦਿਨ ਰਾਤ ਮਿਹਨਤ ਕਰਕੇ ਇਸ ਪ੍ਰ਼ਕਾਰ ਦੀਆਂ ਕਾਢਾਂ ਕੱਢੀਆ ਅਤੇ ਉਹਨਾਂ ਦਾ ਸਰਵਜਨਕ ਤੋਰ ਤੇ ਸਾਰਿਆ ਲਈ ਉਪਯੋਗ ਵਿੱਚ ਲਿਆਉਣ ਲਈ ਉਪਰਾਲਾ ਕੀਤਾ। ਅੱਜ ਹਰ ਉਹ ਸਫਲ ਇਨਸਾਨ ਦੀ ਕੱਢੀ ਗਈ ਕੋਈ ਵੀ ਕਾਢ ਸਾਰੇ ਸੰਸਾਰ ਲਈ ਇੱਕ ਰੋਸ਼ਨੀ ਦਾ ਚਾਨਣ ਬਣੀ ਹੋਈ ਹੈ। ਭਾਵੇ ਮੈਡੀਕਲ ਸਾਇੰਸ,ਸਿੱਖਿਆ ਦਾ ਖੇਤਰ, ਹਵਾਈ ਜਹਾਜ, ਸਮੁੰਦਰੀ ਜਹਾਜ,ਬਿਜਲੀ ਕੀ ਕਾਢ,ਡੈਮ,ਮੈਡੀਕਲ ਦਵਾਈਆਂ ਆਦਿ ਕਈ ਪ੍ਰਕਾਰ ਦੀਆਂ ਕਾਢਾਂ ਨੇ ਇਨਸਾਨ ਨੂੰ ਇਸ ਪ੍ਰਕਾਰ ਨਿਜਾਤ ਪਾਉਣ ਵਿੰਚ ਸੁਵਿੱਧਾ ਦਿੱਤੀ ਕਿ ਜਿੰਨਾਂ ਇਨਸਾਨਾਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਇਸ ਤਰਾਂ ਦੀਆਂ ਕਾਢਾਂ ਕੱਢੀਆਂ ਅਤੇ ਸਾਰੀ ਦੁਨੀਆਂ ਨੂੰ ਰੋਸਨੀ ਦਾ ਚਾਨਣ ਦਿੱਤਾ। ਉਹਨਾਂ ਇਨਸਾਨਾਂ ਦੇ ਜਜਬੇ ਅਤੇ ਉਹਨਾਂ ਦੀ ਮਿਹਨਤ ਨੂੰ ਸਲਾਮ ਹੈ।ਅਮਰੀਕਾ ਦੇ ਗਰੀਬ ਪਰਿਵਾਰ ਤੋ ਪੈਦਾ ਹੋਏ ਇਬਰਾਹੀਮ ਲਿੰਕਨ ਨਾਂ ਦੇ ਇਨਸਾਨ ਨੇ ਆਪਣੀ ਅਣਥੱਕ ਮਿਹਨਤ ਤੇ ਵਿਸਵਾਸ ਸਦਕਾ ਇਹ ਸਪਸੱ਼ਟ ਕਰਕੇ ਰੱਖ ਦਿੱਤਾ ਕਿ ਉਹ ਆਪਣੀ ਮਿਹਨਤ ਤੇ ਲਗਨ ਨਾਲ ਜੇ ਅਮਰੀਕਾ ਦਾ ਰਾਸਟਰਪਤੀ ਬਣ ਸਕਦਾ ਹੈ ਤਾਂ ਜਿੰਦਗੀ ਵਿੱਚ ਕਿਸੇ ਵੀ ਚੀਜ਼ ਨੂੰ ਪ੍ਰਾ਼ਪਤ ਕਰਨ ਲਈ ਕੋਈ ਮੁਕਾਮ ਹਾਸਲ ਕਰਨ ਲਈ ਅਗਰ ਮਨ ਵਿੰਚ ਇਰਾਦਾ ਪੈਦਾ ਕਰ ਲਿਆ ਜਾਵੇ ਤਾਂ ਉਹ ਇਰਾਦਾ ਅਤੇ ਮੁਕਾਮ ਇਨਸਾਨ ਨੂੰ ਜਰੂਰ ਹਾਸਲ ਹੋ ਜਾਂਦਾ ਹੈ। ਇਰਾਦਾ ਅਤੇ ਵਿਸ਼ਵਾਸ਼ ਹੀ ਇਨਸਾਨ ਦਾ ਇੰਨਾ ਮਜਬੂਤ ਹੋਣਾ ਚਾਹੀਦਾ ਹੈ ਕਿ ਉਸ ਦੇ ਅੱਗੇ ਆਉਦੀਆਂ ਮੁਸੀਬਤਾ ਵੀ ਪ੍ਰਮਾਤਮਾ ਠਹਿਰਣ ਨਹੀ ਦਿੰਦਾ। ਅੱਜ ਦੀ ਕੁਰਾਹੇ ਪਈ ਨੌਜਵਾਨ ਪੀੜੀ ਂੋ ਕਿ ਨਸਿਆ ਅਤੇ ਫਿਲਮੀ ਵਿਗਿਆਪਨਾਂ ਦੀ ਚਕਾਚੌਕ ਵਿੱਚ ਫਸ ਕੇ ਆਪਣੇ ਆਪ ਨੂੰ ਬਰਬਾਦ ਕਰਨ ਤੇ ਲੱਗੀ ਹੋਈ ਹੈ। ਕਹਿੰਦੇ ਹਨ ਕਿ ਜਿੱਨਾਂ ਲੋਕਾ ਦੀ ਟੀ.ਵੀ ਜਾਂ ਫਿਲਮੀ ਸਕਰੀਨਾਂ ਤੇ ਜਿੰਦਗੀ ਵਿੱਚ ਐਸ਼ ਅਤੇ ਮਸਤੀ ਦਿਖਾਈ ਜਾਦੀ ਹੈ। ਅਸਲ ਵਿੰਚ ਉਹ ਇਨਸਾਨ ਅੰਦਰੋ ਅੰਦਰੀ ਵੱਡੇ ਪੱਧਰ ਤੇ ਮਾਨਸਿਕ ਅਤੇ ਸਰੀਰਿਕ ਤੋਰ ਤੇ ਅੰਦਰੋ ਥੱਕੇ ਅਤੇ ਕਈ ਤਰਾਂ ਦੀਆਂ ਮਜਬੂਰੀਆਂ ਨਾਲ ਘਿਰੇ ਹੁੰਦੇ ਹਨ। ਪਰ ਕਹਿਣ ਨੂੰ ਉੁਹ ਇਕੱ ਸਰਕਸ ਦੇ ਂੋਕਰ ਦੀ ਤਰਾਂ ਪਰਦੇ ਤੇ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ ਹੱਸਣ ਤੇ ਖੇਡਣ ਦਾ ਰੋਲ ਅਦਾ ਕਰਦੇ ਹਨ।ਸਾਡੀ ਨੌਜਵਾਨ ਪੀੜੀ ਉਹਨਾਂ ਦੇ ਰਹਿਣ ਸਹਿਣ ਤੋ ਪ੍ਰੇਰਿਤ ਹੋ ਕੇ ਉਹ ਕੁਝ ਪ੍ਰਾਪਤ ਕਰਨਾ ਚਾਹੁੰਦੀ ਹੈ। ਜਿਸ ਨੂੰ ਉਹਨਾਂ ਨੇ ਪ੍ਰਾਪਤ ਕੀਤਾ ਹੁੰਦਾ ਹੈ। ਪਰ ਸਾਡੀ ਨੋਜਵਾਨ ਪੀੜੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਸ ਕੰਮ ਨੂੰ ਕਰਨ ਵਾਸਤੇ ਵੱਡੀ ਮਿਹਨਤ ਤੇ ਲਗਨ ਦੀ ਵੀ ਜਰੂਰਤ ਹੁੰਦੀ ਹੈ। ਲੇਕਿਨ ਮਿਹਨਤ ਕਰਨਾ ਅਤੇ ਲਗਨ ਨਾਲ ਕੰਮ ਕਰਨ ਨੂੰ ਸਾਡੀ ਨੋਜਵਾਨ ਪੀੜੀ ਇਸ ਵਿੰਚ ਵਿਸ਼ਵਾਸ਼ ਨਹੀ ਰੱਖਦੀ। ਬੱਸ ਪਲਾ ਵਿੰਚ ਹੀ ਅਮੀਰ ਤੇ ਸਾਨੋ ਸੋਹਰਤ ਪੈਦਾ ਕਰਨ ਦੇ ਚੱਕਰ ਵਿੰਚ ਐਵੇ ਜਿੰਦਗੀ ਦੇ ਗਲਤ ਰਸਤੇ ਤੇ ਪੈ ਜਾਂਦੀ ਹੈ। ਦੁਨੀਆਂ ਦੇ ਜਿੰਨੇ ਵੀ ਮਹਾਨ ਇਨਸਾਨ ਹੋਏ ਹਨ। ਉਹ ਘੱਟ ਪੜੇ ਲਿਖੇ ਹੋਏ ਹਨ। ਜਿੰਨਾਂ ਨੇ ਜਿੰਦਗੀ ਵਿੱਚ ਅੱਜ ਦੀ ਤਾਰੀਕ ਵਿੰਚ ਉਹ ਸਭ ਕੁਝ ਪ੍ਰਾਪਤ ਕੀਤਾ ਹੈ। ਜਿਸ ਨੂੰ ਵੱਡੇ ਵੱਡੇ ਮਹਾਨ ਵਿਦਵਾਨ ਵੱਡੀਆ ਵੱਡੀਆਂ ਕਿਤਾਬਾ ਪੜ ਕੇ ਪ੍ਰਾਪਤ ਨਹੀ ਕਰ ਸਕੇ। ਮਹਾਨ ਇਨਸਾਨਾਂ ਦੇ ਜਿੰਦਗੀ ਵਿੰਚ ਸਫਲ ਹੋਣ ਦਾ ਇੱਕ ਸਭ ਤੋ ਵੱਡਾ ਇਹ ਹੀ ਫਾਰਮੂਲਾ ਸੀ ਕਿ ਉਹਨਾਂ ਦਾ ਇਰਾਦਾ ਦ੍ਰਿੜ ਅਤੇ ਮਜਬੂਤ ਹੈ। ਜਿਸ ਕਰਕੇ ਉਹਨਾਂ ਨੇ ਮਾਮੂਲੀ ਜਿਹੀ ਬੱਚਤ ਤੇ ਛੋਟੇ ਤੋ ਵੱਡੇ ਕੰਮ ਵਿੱਚ ਆਪਣੇ ਇਰਾਦਿਆ ਨੂੰ ਤਬਦੀਲ ਕਰਨ ਵਿੰਚ ਦਮ ਵਿਖਾਇਆ ਜਿਸ ਦੇ ਸਹਾਰੇ ਅੱਜ ਉਹ ਦੁਨੀਆਂ ਲਈ ਰੋਸਨੀ ਦਾ ਚਾਨਣ ਬਣ ਕੇ ਚਮਕ ਰਹੇ ਹਨ। ਅੱਜ ਦੁਨੀਆਂ ਦੇ ਮਹਾਨ ਜਿਨੇ ਵੀ ਖਿਡਾਰੀ ਹੋਏ ਹਨ। ਉਹ ਘੱਟ ਪੜੇ ਲਿਖੇ ਹਨ। ਪਰ ਉਹਨਾਂ ਨੇ ਖੇਡਾਂ ਅੰਦਰ ਇਸ ਕਦਰ ਨਾਂਮ ਖੱਟਿਆ ਹੈ ਕਿ ਛੋਟੇ ਤੋ ਛੋਟਾ ਇਨਸਾਨ ਵੀ ਉਹਨਾਂ ਦੇ ਨਕਸੇ ਕਦਮਾ ਤੇ ਚੱਲ ਕੇ ਉਹਨਾਂ ਜੈਸਾ ਬਣਨਾ ਚਾਹੁੰਦਾ ਹੈ। ਦੁਨੀਆਂ ਦੇ ਮਹਾਨ ਯੋਧਿਆ ਵਿੰਚ ਅਰੁਜਨ ਨੂੰ ਦੁਨੀਆ ਦਾ ਸਸ਼ਭ ਤੋ ਅਚੁੱਕ ਤੀਰਅੰਦਾਜ ਮੰਨਿਆ ਗਿਆ ਹੈ। ਇਸ ਪ੍ਰਕਾਰ ਲੰਕਾਪਤੀ ਰਾਵਣ ਨੂੰ ਵਿਦਵਾਨ ਬ੍ਰਾਹਮਣ ਮੰਨਿਆ ਗਿਆ ਪਰ ਉਸ ਦੇ ਅੰਤ ਨੇ ਤੇ ਹਰ ਇੱਕ ਦੀ ਮੋਤ ਦੇ ਕਾਰਨ ਨੇ ਉਸ ਨੂੰ ਆਖਰ ਨੀਵਾਂ ਕਰਕੇ ਰੱਖ ਦਿੱਤਾ। ਇਸ ਸਮੇ ਬੱਚਿਆ ਦੇ ਪੇਪਰਾ ਦੇ ਨਤੀਜੇ ਘੋਸਿ਼ਤ ਹੋ ਚੁੱਕੇ ਹਨ। ਪਰ ਕੁਝ ਵਿਦਿਆਰਥੀ ਘੱਟ ਅੰਕ ਆਉਣ ਦੀ ਖਾਤਿਰ ਆਪਣੇ ਆਪ ਨੂੰ ਇਸ ਗੱਲ ਲਈ ਫੰਦਾ ਲਗਾ ਕੇ ਸਮਾਪਤ ਕਰ ਲੈਦੇ ਹਨ ਕਿ ਸਾਇਦ ਉਹ ਜਿੰਦਗੀ ਵਿੱਚ ਜਿੰਨੇ ਅੰਕ ਹੁਣ ਆਏ ਹਨ। ਉਹ ਜਿੰਦਗੀ ਦੇ ਖੇਤਰ ਵਿੱਚ ਕਦੇ ਵੱਧ ਨਹੀ ਲੈਣਗੇ। ਪਰ ਇਹ ਉਹਨਾਂ ਦੇ ਘੱਟ ਹੋਸਲੇ ਅਤੇ ਨਾ ਉਮੀਦ ਇਰਾਦੇ ਦੀਆਂ ਨਿਸਾਨੀਆਂ ਹੁੰਦੀਆਂ ਹਨ। ਜਿੰਨਾ ਕਰਕੇ ਉਹ ਆਪਣਾ ਹੌਸਲਾ ਛੱਡ ਕੇ ਇੱਕ ਆਤਮ ਹੱਤਿਆ ਦਾ ਇਸ ਪ੍ਰ਼ਕਾਰ ਦਾ ਫੈਸਲਾ ਚੁੱਕ ਕੇ ਜਿੱਥੇ ਆਪਣੀ ਜਾਨ ਦਿੰਦੇ ਹਨ। ਉੱਥੇ ਪੂਰੇ ਪਰਿਵਾਰ ਨੂੰ ਸਾਰੀ ਉਮਰ ਦੇ ਰੋਣ ਵਿੰਚ ਪਾ ਦਿੰਦੇ ਹਨ। ਪਰ ਉਹਨਾਂ ਬੱਚਿਆ ਨੂੰ ਇਹ ਪਤਾ ਨਹੀ ਹੁੰਦਾ ਕਿ ਉਹ ਵੀ ਵਿਦਿਆਰਥੀ ਹਨ। ਜਿਨ]ੰਾ ਵੱਧ ਅੰਕ ਲੈ ਕੇ ਉਹ ਪੁਜੀਸ਼ਨ ਹਾਸਲ ਕੀਤੀ ਹੈ ਤੇ ਕੀ ਉਹ ਨਹੀ ਹਾਸਲ ਕਰ ਸਕਦੇ। ਇਹ ਸਿਰਫ ਸਾਡੇ ਮਨ ਦੀ ਕਲਪਨਾ ਤੇ ਸੋਚ ਹੈ ਕਿ ਜੇ ਮੰਨ ਲਓ ਤਾਂ ਹਾਰ ਹੈ,ਜੇ ਜਿੱਦ ਤੇ ਆ ਜਾਓ ਤਾਂ ਜਿੱਤ ਹੈ। ਇਸ ਪ਼ੰਕਤੀ ਨੂੰ ਇਸ ਪ੍ਰਕਾਰ ਇਹ ਬੱਚੇ ਜਿੰਦਗੀ ਵਿੰਚ ਅਪਨਾ ਕੇ ਜਿੰਦਗੀ ਜਿਉਣ ਦਾ ਇਰਾਦਾ ਬਣਾ ਲੈਣ ਤਾਂ ਅਸਫਲਤਾ ਕਦੇ ਵੀ ਕਿਸੇ ਵੀ ਇਨਸਾਨ ਦੇ ਪੈਰ ਨਹੀ ਛੂਹ ਸਕਦੀ ਸਗੋ ਉਹਨਾਂ ਬੁੁੰਲੰਦੀਆ ਤੇ ਛੁਹਣ ਲਈ ਇਨਸਾਨ ਨੂੰ ਲੈ ਕੇ ਜਾਏਗੀ ਜਿਸ ਨੂੰ ਉਸ ਨੇ ਕਦੇ ਸੋਚਿਆ ਵੀ ਨਹੀ ਹੋਵੇਗਾ। Malhotra RK-3
(ਰਕੇਸ਼ ਮਲਹੋਤਰਾ ਗੁਰਦਾਸਪੁਰ 9876435826)

Leave a Reply

Your email address will not be published. Required fields are marked *

Recent Comments

    Categories