Last UPDATE: August 23, 2014 at 10:42 pm

ਜਾਂਚ ਉਡਾਣ ਦੌਰਾਨ ਰਾਕੇਟ ‘ਚ ਧਮਾਕਾ

ਵਾਸ਼ਿੰਗਟਨ : ਸਪੇਸ ਐਕਸ ਵਿਚ ਇਕ ਰਾਕੇਟ ਵਿਚ ਜਾਂਚ ਉਡਾਣ ਦੌਰਾਨ ਹਵਾ ‘ਚ ਧਮਾਕਾ ਹੋ ਗਿਆ। ਹਾਲਾਂਕਿ ਇਸ ਧਮਾਕੇ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ ਹੈ। ਕੰਪਨੀ ਅਜਿਹਾ ਪੁਲਾੜ ਯਾਨ ਤਿਆਰ ਕਰਨ ਵਿਚ ਲੱਗੀ ਹੈ, ਜੋ ਧਰਤੀ ‘ਤੇ ਵਾਪਸੀ ਕਰ ਸਕਦਾ ਹੈ ਅਤੇ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।  ਇਹ ਰਾਕੇਟ ਐੱਫ 9 ਆਰ ਜਾਂਚ ਵਾਹਨ ਦਾ ਹੀ ਤਿੰਨ ਇੰਜਣ ਵਾਲਾ ਰੂਪ ਸੀ, ਜੋ ਸਪੇਸ ਐਕਸ ਦੇ ਗ੍ਰਾਸਹਾਪਰ ਤੋਂ ਅੱਗੇ ਦਾ ਡਿਜ਼ਾਈਨ ਹੈ।

ਕੰਪਨੀ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ਵਿਚ ਕਿਹਾ, ”ਉਡਾਣ ਦੌਰਾਨ ਵਾਹਨ ਵਿਚ ਇਕ ਕਮੀ ਪਾਈ ਗਈ ਅਤੇ ਵਾਹਨ ਦੇ ਟਰਮੀਨੇਸ਼ਨ ਸਿਸਟਮ ਨੇ ਖੁਦ ਹੀ ਇਸ ਮੁਹਿੰਮ ਨੂੰ ਖਤਮ ਕਰ ਦਿੱਤਾ।”
ਕੰਪਨੀ ਨੇ ਇਹ ਵੀ ਕਿਹਾ ਕਿ ਇਸ ਜਾਂਚ ਉਡਾਣ ਦੌਰਾਨ ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦਾ ਇਕ ਪ੍ਰਤੀਨਿਧੀ ਮੌਜੂਦ ਸੀ।
ਕੰਪਨੀ ਹੋਰ ਪ੍ਰੀਖਣ ਕਰਨ ਤੋਂ ਪਹਿਲਾਂ ਉਡਾਣ ਦੇ ਰਿਕਾਰਡਾਂ ਦੀ ਜਾਣਕਾਰੀ ਦੀ ਸਮੀਖਿਆ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਸਮੱਸਿਆ ਦੇ ਕਾਰਨ ਨੂੰ ਸਮਝਿਆ ਜਾ ਸਕੇ।
ਸਪੇਸ ਐਕਸ ਸਾਲ 2017 ਤੋਂ ਪਹਿਲਾਂ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਲਿਜਾਣ ਵਾਲੀ ਪਹਿਲੀ ਵਪਾਰਕ ਕੰਪਨੀ ਬਣਨ ਦੇ ਲਈ ਬੋਇੰਗ, ਸਿਏਰਾ ਨੇਵਾਦਾ ਅਤੇ ਬਲੂ ਓਰੀਜ਼ਨ ਦੇ ਨਾਲ ਮੁਕਾਬਲਾ ਕਰ ਰਹੀ ਹੈ ਪਰ ਉਦੋਂ ਤੱਕ ਸੰਸਾਰ ਦੇ ਪੁਲਾੜ ਯਾਤਰੀਆਂ ਨੂੰ ਰੂਸੀ ਸੋਯੂਜ ਪੁਲਾੜ ਯਾਨ ‘ਤੇ ਨਿਰਭਰ ਰਹਿਣਾ ਹੋਵੇਗਾ, ਜਿਸ ਵਿਚ ਇਕ ਸੀਟ ਦੀ ਲਾਗਤ 7 ਕਰੋੜ ਡਾਲਰ ਹੈ।

Widgetized Section

Go to Admin » appearance » Widgets » and move a widget into Advertise Widget Zone