ਜਮਾਤ ਅਹਿਮਦੀਆ ਵੱਲੋਂ ਨੂਰ ਹਸਪਤਾਲ ਦਾ 100 ਸਾਲਾ ਸ਼ਤਾਬਦੀ ਸਮਾਰੋਹ ਧੂਮ ਧਾਮ ਨਾਲ ਬੁਸਤਾਨੇ ਅਹਿਮਦ ਵਿਖੇ ਮਨਾਇਆ ਗਿਆ ।

nnnnnnvvvvvyhujjDSC_0036bvbcdbghnoorffmjg,noorrr

 ਗੁਰਦਾਸਪੁਰ , ਕਾਦੀਆਂ 17 ਅਕਤੂਬਰ (ਦਵਿੰਦਰ ਸਿੰਘ ਕਾਹਲੋਂ) ਨੂਰ ਹਸਪਤਾਲ ਦੇ 100 ਸਾਲ ਪੂਰੇ ਹੋਣ ਤੇ ਮੁਸਲਿਮ ਜਮਾਤ ਅਹਿਮਦੀਆ ਵੱਲੋਂ 100 ਸਾਲਾ ਸ਼ਤਾਬਦੀ ਸਮਾਰੋਹ ਬੁਸਤਾਨੇ ਅਹਿਮਦ ਨਵਾਂ ਜਲਸਾ ਗਾਹ ਮੈਦਾਨ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਕਰਵਾਏ ਸਮਾਗਮ ਵਿਚ ਰਾਜਸੀ, ਧਾਰਮਿਕ ਤੇ ਸਿਆਸੀ ਸਖਸੀਅਤਾ ਜਿੱਥੇ ਜਮਾਤ ਅਹਿਮਦੀਆ ਨੂੰ ਮੁਬਾਰਕਬਾਦ ਭੇਟ ਕਰਨ ਲਈ ਪੁੱਜੀਆਂ ਉੱਥੇ ਮੈਡੀਕਲ ਜਗਤ ਦੀਆ ਨਾਮਵਰ ਹਸਤੀਆਂ ਸਮਾਗਮ ਵਿਚ ਹਾਜ਼ਰ ਸਨ , ਜਿੰਨਾ ਵੱਲੋਂ ਨੂਰ ਹਸਪਤਾਲ ਦੀ ਇਲਾਕੇ ਨੂੰ ਦਿੱਤੀ ਦੇਣ ਬਾਰੇ ਵਿਚਾਰ ਪੇਸ਼ ਕੀਤੇ ਗਏ । ਇਸ ਸਮਾਗਮ ਵਿਚ ਵਿਸੇਸ ਤੋਰ ਤੇ ਜਮਾਤ ਅਹਿਮਦੀਆ ਦੇ ਸ੍ਰੀ ਫਾਤਿਹੇ ਅਹਿਮਦ ਡਾ. ਹਰੀ ਲੰਦਨ ਤੋ ਪ੍ਰਧਾਨਗੀ ਕਰਨ ਲਈ ਪੁੱਜੇ । ਉਹਨਾ ਨਾਲ ਮੁੱਖ ਸਕੱਤਰ ਭਾਰਤ ਅਹਿਮਦੀਆ ਜਮਾਤ ਸ੍ਰੀ ਮੁਹੰਮਦ ਇਨਾਮ ਗੋਰੀ, ਐਡੀਸ਼ਨਲ ਚੀਫ਼ ਸੈਕਟਰੀ ਸ੍ਰੀ ਸਿਰਾਜ ਅਹਿਮਦ,ਸਾਬਕਾ ਮੰਤਰੀ ਮਹਿੰਦਰ ਸਿੰਘ ਕੇ ਪੀ, ਵਿਧਾਇਕ ਸ੍ਰੀ ਹਰਗੋਬਿੰਦਪੁਰ ਬਲਵਿੰਦਰ ਸਿੰਘ ਲਾਡੀ , ਨਗਰ ਕੌਂਸਲ ਕਾਦੀਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, ਸਾਬਕਾ ਡਿਪਟੀ ਸਪੀਕਰ ਪ੍ਰੋਫੈਸਰ ਦਰਬਾਰੀ ਲਾਲ, ਐਸ ਐਮ ਓ ਬਟਾਲਾ ਸ੍ਰੀ ਸੰਜੀਵ ਭੱਲਾ, ਪ੍ਰੈੱਸ ਸਕੱਤਰ ਕੇ ਤਾਰਿਕ ਅਹਿਮਦ, ਮੌਲਾਨਾ ਜਲਾਲੁਦੀਨ ਨਈਅਰ, ਨੂਰ ਹਸਪਤਾਲ ਦੇ ਡਾ. ਤਾਰਿਕ ਅਹਿਮਦ, ਡਾ. ਬਲਚਰਨਜੀਤ ਸਿੰਘ ਭਾਟੀਆ, ਪ੍ਰਿੰਸੀਪਲ ਸ. ਸਵਰਨ ਸਿੰਘ ਵਿਰਕ ,ਬਾਬਾ ਸੁਖਦੇਵ ਸਿੰਘ ਬੇਦੀ ਸਮੇਤ ਸਖਸ਼ੀਅਤਾ ਨੇ ਸੰਬੋਧਨ ਵਿਚ ਨੂਰ ਹਸਪਤਾਲ ਨੂੰ ਇਨਸਾਨੀ ਸੇਵਾ ਦਾ ਅਦਾਰਾ ਦੱਸਦਿਆਂ ਜਮਾਤ ਅਹਿਮਦੀਆ ਵੱਲੋਂ ਲੋੜਵੰਦਾਂ ਲਈ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਭਰਪੂਰ ਸ਼ਲਾਘਾ ਕੀਤੀ । ਮੁਸਲਿਮ ਜਮਾਤ ਅਹਿਮਦੀਆ ਦੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਸਰੂਰ ਅਹਿਮਦ ਸਾਹਿਬ ਦਾ ਸੰਦੇਸ਼ ਵੀ ਇਸ ਮੌਕੇ ਪੜ੍ਹ ਕੇ ਸੁਣਾਇਆ ਗਿਆ । ਸਿਹਤ ਮੰਤਰੀ ਪੰਜਾਬ ਸ੍ਰੀ ਬ੍ਰਹਮ ਮਹਿੰਦਰਾ, ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਮੁਬਾਰਕਬਾਦ ਸੰਦੇਸ਼ ਪੜ੍ਹ ਕੇ ਸੁਣਾਏ ਗਏ । ਆਈਆਂ ਸਖਸੀਅਤਾ ਨੂੰ ਜਮਾਤ ਅਹਿਮਦੀਆ ਵੱਲੋਂ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਹੋਰਨਾਂ ਸਖਸੀਅਤਾ ਵਿਚ ਚੌਧਰੀ ਅਕਰਮ ਗੁਜਰਾਤੀ, ਫਜਰੂ ਰਹਿਮਾਨ ਭੱਟੀ, ਕਾਜ਼ੀ ਫਲਾਹੁਦੀਨ, ਚੌਧਰੀ ਅਬਦੁਲ ਵਾਸੇ, ਮੁਹੰਮਦ ਨਸੀਮ ਖ਼ਾਨ, ਮੁਨੀਰ ਖਾਦਿਮ, ਡਾ. ਅਬਦੁਲ ਰਸੀਦ, ਡਾ. ਮਰੀਅਮ ਸਦੀਕਾ, ਡਾ. ਉਜਮਾ ਮੁਨੀਰ, ਡਾ. ਰਜਿੰਦਰ ਰਾਜਨ, ਡਾ. ਗੁਰਤੇਜਪਾਲ ਸਿੰਘ ਰੰਧਾਵਾ, ਕੇਵਲ ਕ੍ਰਿਸ਼ਨ ਗੁਪਤਾ, ਸੋਹਣ ਲਾਲ, ਕੁਲਦੀਪ ਸਿੰਘ, ਸੁਰਿੰਦਰ ਦੁੱਗਲ, ਸ. ਦਰਸ਼ਨ ਸਿੰਘ ਭਿੰਡਰ, ਕੌਂਸਲਰ ਰਜੇਸ਼ ਮਹਾਜਨ ਸਮੇਤ ਕਈ ਸਖਸੀਅਤਾ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone