Last UPDATE: January 20, 2019 at 1:07 am

ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਬਲਦੇਵ ਸਿੰਘ ਨਿਮਾਣਾ ਵੱਲੋਂ ਭਰਵਾਂ ਸਵਾਗਤ।

ਗੁਰਦਾਸਪੁਰ ਕਾਦੀਆਂ19 ਜਨਵਰੀ (ਦਵਿੰਦਰ ਸਿੰਘ ਕਾਹਲੋੰ) ਸ਼੍ਰੋਮਣੀ ਅਕਾਲੀ ਦਲ (ਟਕਸਾਲੀ ) ਦੇ ਜਨਰਲ ਸਕੱਤਰ ਤੇ ਬੁਲਾਰਾ ਬਣਨ ਉਪਰੰਤ ਜਥੇਦਾਰ ਸੇਵਾ ਸਿੰਘ ਸੇਖਵਾਂ ਦਾ ਪਿੰਡ ਕੋਟ ਸੰਤੋਖ ਰਾਏ ਵਿਖੇ ਜਥੇਦਾਰ ਬਲਦੇਵ ਸਿੰਘ ਨਿਮਾਣਾ ਦੇ ਗ੍ਰਹਿ ਵਿਖੇ ਸਿਰੋਪਾਓ ਪਾ ਕੇ ਭਰਵਾਂ ਸਵਾਗਤ ਕੀਤਾ ਗਿਆ ।ਇਸ ਮੌਕੇ ਬੋਲਦਿਆਂ ਬਲਦੇਵ ਸਿੰਘ ਨਿਮਾਣਾ ਨੇ ਕਿਹਾ ਕਿ ਉਹ ਹਰ ਸਮੇਂ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਦੇ ਨਾਲ ਖੜ੍ਹੇ ਹਨ। ਇਸ ਮੌਕੇ ਬੋਲਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਉਨ੍ਹਾਂ ਨਾਲ ਸੁਖਦੇਵ ਸਿੰਘ, ਜੋਤੀ ਪ੍ਰਕਾਸ਼ ਸਿੰਘ ਬਾਜਵਾ, ਹਰਜੀਤ ਸਿੰਘ ਛੋਟੇਪੁਰ, ਨੰਬਰਦਾਰ ਹਰਿੰਦਰ ਸਿੰਘ ਹੈਪੀ, ਸੁੱਖਮਨਜੀਤ ਸਿੰਘ ਨਿਮਾਣਾ, ਸਰਪੰਚ ਜਸਵੰਤ ਸਿੰਘ ,ਬਾਬਾ ਲੱਖਾ ਸਿੰਘ ਤੋਂ ਇਲਾਵਾ ਪਤਵੰਤੇ ਸੱਜਣ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone