Last UPDATE: January 22, 2017 at 11:01 pm

ਜਥੇਦਾਰ ਸੇਖਵਾ ਵਲੋ ਵੱਖ ਵੱਖ ਪਿੰਡਾ ਵਿੱਚ ਚੋਣ ਪ੍ਰਚਾਰ ।

2017-01-23_09.17.06 2017-01-23_09.20.07

ਗੁਰਦਾਸਪੁਰ, ਕਾਦੀਆਂ 22 ਜਨਵਰੀ (ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆਂ ਤੋ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਪਿੰਡ ਬਸਰਾਵਾ, ਕਾਹਲਵਾਂ ਭਗਤਪੁਰਾ ਪੱਤੀ ਅਤੇ ਛੋਟਾ ਨੰਗਲ ਵਿਖੇ ਚੋਣ ਪ੍ਰਚਾਰ ਕੀਤਾ । ਇਸ ਸਮੇ ਸੰਬੋਧਨ ਕਰਦਿਆ ਜਥੇਦਾਰ ਸੇਵਾ ਸਿੰਘ ਸੇਖਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਦੇ ਰਾਜ ਵਿਚ ਹੀ ਪੰਜਾਬ ਦੇ ਲੋਕਾ ਦੇ ਹਿਤ ਸੁਰੱਖਿਅਤ ਹਨ । ਉਹਨਾ ਆਪਣੀ ਚੋਣ ਪ੍ਰਚਾਰ ਮੁਹਿੰਮ ਦੋਰਾਨ ਕਿਹਾ ਕਿ ਜੋ ਵਿਕਾਸ ਕਾਰਜ ਅਕਾਲੀ ਭਾਜਪਾ ਸਰਕਾਰ ਵਿਚ ਹੋਏ ਹਨ ਉਹ ਵਿਕਾਸ ਕਾਰਜ ਕਿਸੇ ਹੋਰ ਸਰਕਾਰ ਵਿਚ ਨਹੀ ਹੋਏ ਹਨ । ਇਸ ਮੋਕੇ  ਉਹਨਾ ਨਾਲ ਕੁਲਦੀਪ ਸਿੰਘ, ਪੂਰਨ ਸਿੰਘ ਫੋਜੀ, ਮਹਿੰਦਰ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ ਸਰਪੰਚ, ਪਰੀਤਮ ਲਾਲ, ਜੋਗਿੰਦਰਪਾਲ, ਯੋਨ ਮਸੀਹ ਸਰਪੰਚ, ਹਰਮਨਦੀਪ ਸਿੰਘ, ਵਿਜੇ ਕੁਮਾਰ, ਹਰਵਿੰਦਰ ਸਿੰਘ, ਮਨਜੋਤ ਸਿੰਘ, ਸੁਰਿੰਦਰ ਕੁਮਾਰ, ਸੋਨਾ ਬਾਜਵਾ, ਨਰਿੰਦਰ ਸਿੰਘ ਸੇਖਵਾ ਆਦਿ ਹਾਜਰ ਸਨ ।              

Leave a Reply

Your email address will not be published. Required fields are marked *

Recent Comments

    Categories