Last UPDATE: November 15, 2016 at 10:03 pm

ਜਥੇਦਾਰ ਸੇਖਵਾ ਨੇ  ਵੰਡੇ ਕਾਦੀਆ ਦੀਆ ਧਾਰਮਿਕ ਸੰਸਥਾਵਾ  ਨੂੰ 11 ਲੱਖ ਦੇ ਚੈਕ ।

2016-11-15_21-19-25

ਗੁਰਦਾਸਪੁਰ,ਕਾਦੀਆ 15 ਨਵੰਬਰ(ਦਵਿੰਦਰ ਸਿੰਘ ਕਾਹਲੋਂ) ਅੱਜ ਕਸਬਾ ਕਾਦੀਆ ਵਿਖੇ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਵਲੋਂ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਅਗਵਾਈ ਹੇਠ ਆਪਣੇ ਵਿਰਸੇ ਤੇ ਸਭਿੱਆਚਾਰ ਦੀ ਸਾਭ ਸੰਭਾਲ ਕਰਦੇ ਹੋਏ ਕਈ ਕੋਮੀ ਯਾਦਗਾਰਾ ਤਿਆਰ ਕਰਕੇ ਵਿਰਾਸਤੀ ਤੇ ਭਾਈਚਾਰਕ ਸਾਝ ਨੂੰ ਕਾਇਮ ਕੀਤਾ ਹੈ ਤੇ ਆਉਣ ਵਾਲੀਆ ਪੀੜੀਆ ਇਹਨਾ ਧਾਰਮਿਕ ਤੇ ਵਿਰਾਸਤੀ ਯਾਦਗਾਰਾ ਨੂੰ ਦੇਖ ਆਪਣੇ ਵਿਰਸੇ ਤੇ ਇਤਿਹਾਸ ਤੋ ਜਾਣੂ ਹੋਣਗੀਆ । ਇਹਨਾ ਵਿਚਾਰਾ ਦਾ ਪ੍ਰਗਟਾਵਾ ਅੱਜ ਰਾਜ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ਵਲੋ ਨਗਰ ਕੋਸਲ ਕਾਦੀਆ ਵਿਖੇ ਕਸਬਾ ਕਾਦੀਆ ਦੀਆ ਵੱਖ ਵੱਖ ਧਾਰਮਿਕ ਸਭਾਵਾ ਨੂੰ ਵਿਕਾਸ ਕੰਮਾ ਤਹਿਤ ਪੰਜਾਬ ਸਰਕਾਰ ਵਲੋ ਆਈ 11 ਲੱਖ ਰੁਪਏ ਦੀ ਰਾਸੀ ਚੈਕਾਂ ਰਾਹੀ ਵੰਡਣ ਮੋਕੇ ਕੀਤਾ । ਰਾਜ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ਨਾਲ ਜਿਲਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਪਰਸਨ ਸ੍ਰੀਮਤੀ ਨੀਲਮ ਮਹੰਤ, ਸ੍ਰੋਮਣੀ ਕਮੇਟੀ ਮੈਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ,ਨਗਰ ਕੋਸਲ ਕਾਦੀਆ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ, , ਵਾਇਸ ਪ੍ਰਧਾਨ ਅਸੋਕ ਕੁਮਾਰ ਡੱਬ, ਈ ਉ ਰਜੇਸ ਖੋਸਲਾ, , ਡੀ ਐਸ ਪੀ ਸੁੱਚਾ ਸਿੰਘ ਬੱਲ਼, ਐਸ ਐਚ ਉ ਜਸਪਾਲ ਸਿੰਘ ਭਾਜਪਾ ਮੰਡਲ ਪ੍ਰਧਾਨ ਅਸੋਕ ਕੁਮਾਰ ਸਰਮਾ,ਮਲਕੀਤ ਸਿੰਘ ਸਰਪੰਚ,  ਗੋਰਵ ਰਾਜਪੂਤ, ਕਰਤਾਰ ਸਿੰਘ ਬਾਜਵਾ, ਜਗਜੀਤ ਸਿੰਘ, ਕੁਲਵੰਤ ਸਿੰਘ ਬਿਲਾ, ਦਿਆਲ ਸਿੰਘ, ਸੁਰਜੀਤ ਸਿੰਘ, ਸ੍ਰੀ ਵਰਿੰਦਰ ਪ੍ਰਭਾਕਰ ਸਮੇਤ ਸ਼ਖਸੀਅਤਾ ਹਾਜਰ ਸਨ । ਇਸ਼ ਮੋਕੇ ਰਾਜ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ਨੇ ਭਗਵਾਨ ਵਾਲਮੀਕੀ ਸਭਾ ਕਾਦੀਆ ਨੂੰ ਸ਼ਮਸ਼ਾਨ ਘਾਟ ਵਾਸਤੇ 4 ਲੱਖ ਰੁਪਏ ਦਾ ਚੈਕ, ਕ੍ਰਿਸਚਨ ਸਭਾ ਕਾਦੀਆ ਨੂੰ ਚਰਚ ਵਾਸਤੇ 4 ਲੱਖ ਰੁਪਏ ਦਾ ਚੈਕ, ਭਗਤ ਰਵਿਦਾਸ ਸਭਾ ਕਾਦੀਆ ਨੂੰ ਧਰਮਸ਼ਾਲਾ ਵਾਸਤੇ 3 ਲੱਖ ਰੁਪਏ ਦਾ ਚੈਕ ਭੇਟ ਕੀਤਾ । ਸ. ਸੇਖਵਾ ਨੇ ਕਿਹਾ ਕਿ ਕਾਦੀਆ ਸ਼ਹਿਰ ਅੰਦਰ ਵਿਕਾਸ ਦੀ ਕੋਈ ਵੀ ਕਮੀ ਨਹੀ ਆਉਣ ਦਿਤੀ ਜਾਵੇਗੀ ਅਤੇ ਰਹਿੰਦੇ ਕੰਮ ਜਲਦ ਹੀ ਪੂਰੇ ਕੀਤੇ ਜਾਣਗੇ ਉਹਨਾ ਕਿਹਾ ਕਿ ਕਾਦੀਆ ਸਹਿਰ  ਦੇ ਵਿਕਾਸ ਵਾਸਤੇ ਪਹਿਲਾ 27 ਕਰੋੜ ਦੀ ਲਾਗਤ ਨਾਲ ਗੰਦੇ ਨਾਲੇ ਨੂੰ ਢੱਕਿਆ ਗਿਆ ਹੈ ਤੇ ਹਰਚੋਵਾਲ ਰੋਡ ਤੋ ਨਾਲੇ ਦੀ ਉਸਾਰੀ ਲਈ 30 ਲੱਖ ਰੁਪਏ ਦੇ ਟੈਡਰ ਕਰਵਾਏ ਗਏ ਹਨ । ਇਸ਼ ਮੋਕੇ ਹੋਰਨਾ ਆਗੂਆ ਵਿਚ ਸੁਖਪ੍ਰੀਤ ਸਿੰਘ ਸੈਬੀ, ਰਜੇਸ ਮਹਾਜਨ , ਸਰਬਜੀਤ ਸਿੰਘ ਮਾਹਲ,  ਬਲਦੇਵ ਸਿੰਘ ਔਲਖ, ਕੈਪਟਨ ਚਰਨਜੀਤ ਸਿੰਘ ਤਰਖਾਣਾਵਾਲੀ ,ਗੋਰਵ ਰਾਜਪੂਤ , ਰਕੇਸ ਕੁਮਾਰ, ਤਰਲੋਚਨ ਸਿੰਘ, ਮਹਿੰਦਰਪਾਲ, ਡੈਨੀ ਪ੍ਰਧਾਨ , ਕਦੀਰ ਮਸੀਹ, ਬਾਊ ਮਸੀਹ, ਬਸੀਰ ਮਸੀਹ, ਬੀਰਾ ਮਸੀਹ ,ਜੋਗਿੰਦਰਕੁਮਾਰ ਨੰਦੂ, ,ਹਰਜੀਤ ਸਿੰਘ, ਕਰਤਾਰ ਚੰਦ . ਅਮਰਨਾਥ, ,ਸਾਗਾ ਰਾਮ, ਮੋਹਨ ਲਾਲ, ਹਰਭਜਨ ਸਿੰਘ, ਕੁਲਦੀਪ ਰਾਜ ਸਮੇਤ ਕਈ ਪਤਿਵੰਤੇ ਤੇ ਸਭਾਵਾ ਦੇ ਅਹੁਦੇਦਾਰ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone