Last UPDATE: October 27, 2016 at 7:51 pm

ਛੋਟੇ ਛੋਟੇ ਬੱਚਿਆ ਨੇ ਦੀਵਾਲੀ ਪ੍ਰਦੂਸ਼ਨ ਰਹਿਤ ਮਨਾਉਣ ਲਈ ਰੋਡ ਸ਼ੋਅ ਕੱਢ ਕੇ ਕੀਤਾ ਲੋਕਾ ਨੂੰ ਜਾਗਰੂਕ ।

collage-1477586566837 collage-1477586828772 dsc_0230-copy

ਗੁਰਦਾਸਪੁਰ,ਕਾਦੀਆ 27 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆ ਵਿਖੇ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਾਇਮਰੀ ਵਿੰਗ ਵਲੋ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਲਈ  ਰੋਡ ਸੋਅ ਕੱਢ ਕੇ ਲੋਕਾ ਨੂੰ ਜਾਗਰੂਕ ਕੀਤਾ ਗਿਆ । ਇਸ ਸਮੇ ਪ੍ਰਿੰਸੀਪਲ ਮੈਡਮ ਸਾਲਿਨੀ ਸਰਮਾ ਵਲੋ ਬੱਚਿਆ ਨੂੰ ਰਵਾਨਾ ਕੀਤਾ ਗਿਆ । ਇਸ ਰੋਡ ਸੋਅ ਦੀ ਅਗਵਾਈ ਪ੍ਰਾਇਮਰੀ ਹੈਡਮਾਸਟਰ ਸਤਿੰਦਰ ਸਿੰਘ ਨੇ ਕੀਤੀ । ਇਸ ਦੋਰਾਨ ਛੋਟੇ ਛੋਟੇ ਬੱਚਿਆ ਨੇ ਹੱਥਾ ਵਿਚ ਬੈਨਰ ਫੜ ਕੇ ਦਿਵਾਲੀ ਪ੍ਰਦੂਸ਼ਨ ਰਹਿਤ ਮਨਾਉਣ ਦਾ ਸੁਨੇਹਾ ਦਿਤਾ । ਇਹ ਰੋਡ ਸੋਅ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋ ਸੁਰੂ ਹੋ ਕੇ ਬੁਟਰ ਰੋਡ, ਬੱਸ ਸਟੈਡ, ਪ੍ਰਭਾਕਰ ਚੋਕ ,ਬੁੱਟਰ ਚੋਕ ,ਭਗਤ ਸਿੰਘ ਚੋਕ ਤੋ ਹੁੰਦਾ ਹੋਇਆ ਵਾਪਸ ਕਲਾਸਵਾਲਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਹੁੰਚਿਆ । ਇਸ ਸਮੇ ਪ੍ਰਿੰਸੀਪਲ ਮੈਡਮ ਸਾਲਿਨੀ ਸਰਮਾ ਤੇ  ਹੈਡਮਾਸਟਰ ਸਤਿੰਦਰ ਸਿੰਘ ਨੇ ਬੱਚਿਆ ਨੂੰ ਦੀਵਾਲੀ ਦੀ ਵਧਾਈ ਦਿੱਤੀ । ਇਸ ਮੋਕੇ ਉਹਨਾ ਨਾਲ ਰਛਪਾਲ ਸਿੰਘ, ਰਾਜਵਿੰਦਰ ਕੌਰ, ਮੈਡਮ ਸੋਨੀਆ, ਸਰਬਜੀਤ ਕੌਰ, ਪਰਮਜੀਤ ਕੌਰ, ਸੁਰਿੰਦਰ ਕੌਰ, ਮਨਜੀਤ ਵਰਮਾ, ਪਰਮਜੀਤ ਸਿੰਘ ਆਦਿ ਅਧਿਆਪਕ ਹਾਜਰ ਸਨ ।

Leave a Reply

Your email address will not be published. Required fields are marked *

Recent Comments

    Categories