Last UPDATE: May 25, 2015 at 3:08 pm

ਚੰਡੀਗੜ-ਜਾਖਲ ਮੇਨ ਰੋਡ ਤੇ ਜਾਮ ਲਗਾ ਕੇ ਬੈਂਕ ਮੇਨੈਜਮੇਂਟ ਦੇ ਖਿਲਾਫ ਨਾਰੇਬਾਜੀ

ਮੂਨਕ 25 ਮਈ (ਸੁਰਜੀਤ ਸਿੰਘ ਭੁਟਾਲ) ਕੋਪਰੇਟਿਵ ਬੈਂਕ ਮੂਨਕ ਅੱਗੇ ਕਿਸਾਨਾ ਵੱਲੋ ਕੜਕਦੀ ਦੁਪਹਿਰ ਵਿੱਚ ਚੰਡੀਗੜ-ਜਾਖਲ ਮੇਨ ਰੋਡ ਤੇ ਜਾਮ ਲਗਾ ਕੇ ਬੈਂਕ ਮੇਨੈਜਮੇਂਟ ਦੇ ਖਿਲਾਫ ਨਾਰੇਬਾਜੀ ਕਰਕੇ ਧਰਨਾ ਲਗਾ ਦਿਤਾ।ਕਿਸਾਨਾ ਨੇ ਦੋਸ਼ ਲਗਾਇਆ ਕਿ ਖੇਤੀ ਹੱਦ ਕਰਜਿਆ ਦੀਆ ਪੇਮੈਂਟਾ ਲੈਣ ਲਈ ਬੈਂਕ ਅਧਿਕਾਰੀਆ ਵੱਲੋ ਕਈ ਦਿਨਾ ਤੋ ਖੱਜਲ-ਖੁਆਰ ਕੀਤਾ ਜਾ ਰਿਹਾ ਹੈ ।ਇਸ ਮੌਕੇ ਅਤਿੰਦਰਪਾਲ ਰਾਜਰਹੇੜੀ,ਜਗਦੀਪ ਸਿੰਘ ਢੀਡਸਾ,ਨੈਬ ਸਿੰਘ ਡੂਡੀਆ ਸੁਸਾਇਟੀ ਮੈਬਰ,ਮਹਾਵੀਰ ਡੂਡੀਆ,ਨਾਹਰ ਸਿੰਘ ਸਲੇਮਗੜ,ਬਲਜਿੰਦਰ ਸਿੰਘ ਢੀਡਸਾ ਸਮੇਤ ਕਿਸਾਨਾ ਨੇ ਦੋਸ਼ ਲਾਇਆ ਕਿ ਅਸੀ ਚਾਰ ਦਿਨਾ ਤੋ ਬੈਂਕ ਵਿੱਚ ਖੱਜਲ-ਖੁਆਰ ਹੋ ਰਹੇ ਹਾ ਪਰ ਬੈਂਕ ਵਾਲੇ ਆਪਣੇ ਚਹਿਤੀਆ ਨੂੰ ਵਾਰੀ ਤੋ ਪਹਿਲਾ ਪੇਮੈਂਟ ਦੇ ਰਹੇ ਹਨ।ਪਰ ਸਾਡੀਆ ਕਾਪੀਆ ਚਾਰ ਦਿਨਾ ਤੋ ਲਾਇਨ ਵਿੱਚ ਲੱਗੀਆ ਹੋਈਆ ਹਨ।ਕਰਜਾ ਲੈਣ ਵਾਲੇ ਸਾਡੇ ਘਰਾਂ ਦੇ ਵਿੱਚ ਗੇੜੈ ਮਾਰਦੇ ਹਨ ਪਰ ਅਸੀ ਅੱਜ ਪੰਜਵੇ ਦਿਨ ਵੀ ਬੈਂਕ ਮੇਨੈਜਰ ਦੇ ਲਾਰਿਆ ਤੋ ਤੰਗ ਆ ਕੇ ਅੱਜ ਮੰਜਬੂਰਨ ਰੋਡ ਜਾਮ ਕੀਤਾ ਹੈ ਤਾਂ ਕਿ ਸਾਡੀ ਆਵਾਜ ਸਰਕਾਰ ਦੇ ਕੰਨਾ ਵਿੱਚ ਪੰਹੁਚ ਸਕੇ। ਉਕਤ ਕਿਸਾਨਾ ਨੇ ਡੂਡੀਆ ਦੇ ਸੇਕਟਰੀ ਬਲਵਿੰਦਰ ਸਿੰਘ ਤੇ ਦੋਸ਼ ਲਾਇਆ ਕਿ ਉਹ ਸਾਡੇ ਖੇਤੀ ਹੱਦ-ਕਰਜਿਆ ਦੇ ਪੈਸੇ ਤਾ ਭਰਵਾ ਲੈਦਾ ਹੈ ਪਰ ਵਾਪਸ ਦਿਵਾਉਣ ਵੇਲੇ ਬੈਂਕ ਵਿੱਚ ਨਹੀ ਆਉਦਾ ਜਦੋ ਕਿ ਸੈਕਟਰੀ ਦੀ ਡਿਉਟੀ ਬਣਦੀ ਹੈ।ਸੰਬੰਧਤ ਸੈਕਟਰੀ ਨਾਲ ਮੋਬਾਇਲ ਤੇ ਸੰਪਰਕ ਕੀਤਾ ਤਾਂ ਉਹਨਾ ਇਹ ਕਹਿਦੀਆ ਪੱਲਾ ਝਾੜ ਲਿਆ ਕਿ ਪੈਸਾ ਤਾ ਬੈਂਕ ਨੇ ਦੇਣਾ ਹੈ।ਕਿਸਾਨਾ ਨੇ ਉਕਤ ਸੈਕਟਰੀ ਦੀ ਬਦਲੀ ਦੀ ਮੰਗ ਕੀਤੀ।
ਕਿ ਕਹਿੰਦੇ ਨੇ ਬੈਂਕ ਮੇਨੈਜਰ ਸਾਹਬ
ਜਦੋ ਕਿਸਾਨਾ ਦੀ ਇਸ ਮੁਸ਼ਕਿਲ ਸੰਬੰਧੀ ਬੈਂਕ ਦੇ ਮੇਨੈਜਰ ਬੀਰਬਲ ਸਿੰਘ ਨਾਲ ਗੱਲ-ਬਾਤ ਕੀਤੀ ਤਾਂ ਉਹਨਾ ਕਿਹਾ ਕਿ ਸਰਵਰ ਡਾਉਣ ਹੋਣ ਕਾਰਣ ਮੁਸ਼ਕਿਲ ਆ ਰਹੀ ਹੈ ਜਿਸ ਕਾਰਣ ਕਿਸਾਨਾ ਨੂੰ ਪੇਮੈਂਟ ਕਰਣ ਵਿੱਚ ਮੁਸ਼ਕਿਲ ਆਉਦੀ ਹੈ।ਜਦੋ ਕਿਸਾਨਾ ਵੱਲੋ ਲਗਾਏ ਦੋਸ਼ਾ ਵੱਲ ਉਹਨਾ ਦਾ ਧਿਆਨ ਦੁਆਇਆ ਤਾ ਉਹਨਾ ਕਿਹਾ ਕਿ ਅੱਗੇ ਤੋ ਲੜੀਵਾਰ ਵਾਰੀ ਸਮੇਤ ਕਿਸਾਨਾ ਨੂੰ ਪੇਮੈਂਟ ਦਿੱਤੀ ਜਾਵੇਗੀ।ਪ੍ਰੈਸ ਸਾਹਮਣੇ ਮੈਨੇਜਰ ਸਾਹਿਬ ਨੰੁ ਕਿਸਾਨਾ ਨੇ ਖਰੀਆਂ ਖਰੀਆਂ ਸੁਣਾਈਆਂ।ਇਸ ਮੌਕੇ ਪਹੁੰਚੇ ਐਸ.ਐਚ.ਓ ਜੁਗਰਾਜ ਸਿੰਘ ਨੇ ਵਿੱਚ ਪੇ ਕੇ ਧਰਨਾ ਕਿਸਾਨਾਂ ਨੂੰ ਸ਼ਾਂਤ ਕੀਤਾ ਅਤੇ ਬੈਂਕ ਮੈਨੇਜਰ ਨਾਲ ਸਮਝੋਤਾ ਕਰਵਾ ਕੇ ਧਰਨਾ ਚੁਕਵਾਇਆ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone