ਚੰਡੀਗੜ੍ਹ ਦੀ ਗੁਰਲੀਨ ਬਣੀ ਮਿਸਜ ਪੰਜਾਬਣ 2017

ਮਾਲੇਰਕੋਟਲਾ ਤੋਂ ਪਹਿਲੀ ਵਾਰ ਪਹੁੰਚੀ ਤਾਹਿਰਾ ਨੇ ਜਿਤਿਆ ‘ਗੁਣਾਂ ਦੀ ਖਾਣ’ ਦਾ ਟਾਈਟਲ
ਲੁਧਿਆਣਾ (punjabnewsline.in) ਏ ਆਰ ਸੈਣੀ ਗਲੈਮਰ ਵਰਲਡ ਵਲੋ ਮਿਸਜ ਪੰਜਾਬਣ ਸੀਜਨ 7 ਦਾ ਗਰਾਂਡ ਫਾਇਨਲ ਇੱਥੇ ਗੁਰੂ ਨਾਨਕ ਭਵਨ ਦੇ ਆਡੀਟੋਰੀਅਮ ਵਿਖੇ ਹੋਇਆ ਜਿਸ ਵਿੱਚ ਪੰਜਾਬ ਭਰ ਚੋ ਚੁਣੀਆਂ 30 ਵਿਆਹੁਤਾ ਮੁਟਿਆਰਾਂ ਨੇ ਭਾਗ ਲਿਆ ।IMG-20180101-WA0018
ਸਮਾਗਮ ਦਾ ਉਦਘਾਟਨ ਲੁਧਿਆਣਾ ਸਿਟੀਜ਼ਨ ਕੌਂਸਲ ਦੇ ਪ੍ਰਧਾਨ ਦਰਸ਼ਨ ਅਰੋੜਾ ਨੇ ਕੀਤਾ। ਰੈੰਪ ਰਾਉੱਡ, ਟੇਲੈੰਟ ਰਾਉੰਡ, ਇਨਟਰੋ ਰਾਉੰਡ ਦੀਆਂ ਸ਼੍ਰੇਣੀਅਾਂ ਤਹਿਤ ਫਸਵੇੰ ਮੁਕਾਬਲੇ ਹੋਏ ਅਤੇ ਇਸ ਤਹਿਤ ਚੰਡੀਗੜ੍ਹ ਦੀ ਗੁਰਲੀਨ ਕੌਰ ਨੂੰ ਮਿਸਜ ਪੰਜਾਬਣ , ਰੁਪਿੰਦਰ ਕੌਰ ਅਤੇ ਸੋਨੀਆ ਛਾਬੜਾ ਰਨਰ ਅੱਪ ਚੁਣੀਆਂ ਗਈਆਂ । ਵੱਖ ਵੱਖ ਟਾਈਟਲਾਂ ਤਹਿਤ ਮਾਲੇਰਕੋਟਲਾ ਦੀ ਤਾਹਿਰਾ ਪਰਵੀਨ ਨੂੰ “ਗੁਣਾਂ ਦੀ ਖਾਣ” ਦੇ ਟਾਈਟਲ ਨਾਲ ਨਿਵਾਜਿਆ ਗਿਆ ।DSC01663
ਜੱਜਾਂ ਦੀ ਭੂਮਿਕਾ ਸੀਮਾ ਸੋਨੀ, ਸਿਮਰਨ ਕੌਰ ਵਲੋਂ ਨਿਭਾਈ ਗਈ।DSC01568
ਸਟੇਜ ਸੰਚਾਲਣ ਜਸ ਢਿੱਲੋਂ ਅਤੇ ਸੁਖਮਿੰਦਰ ਵਲੋਂ ਬਾਖੂਬੀ ਨਿਭਾਈ ਗਈ, ਅੰਤ ਤੇ ਮੁੱਖ ਪ੍ਰਬੰਧਕ ਅਮਨ ਸੈਣੀ ਅਤੇ ਰਜਨੀ ਸੈਣੀ ਵਲੋਂ ਅਗਲੇ ਸਾਲ ਮਿਸਜ ਵਰਲਡ ਪੰਜਾਬਣ ਕਰਵਾਉਣ ਦਾ ਅੈਲਾਣ ਕੀਤਾ ਗਿਆ । ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਵਿਧਾਇਕ ਮੋਗਾ ਹਰਜੋਤ ਸੰਧੂ, ਫਿਲਮ ਕਲਾਕਾਰ ਰਵਿੰਦਰ ਗਰੇਵਾਲ, ਗਾਇਕ ਸੁਖਵਿੰਦਰ ਸੁੱਖੀ ਵਲੋੰ ਨਿਭਾਈ ਗਈ ।

ਇਸ ਮੁਕਾਬਲੇ ਦੀਆਂ ਵਿਜੇਤਾ ਮੁਟਿਆਰਾਂ :

2nd runner-up tag number 26
ਸੋਨੀਆ ਛਾਬੜਾ ਲੁਧਿਆਣਾ

1st runner-up Tag number 7 ਰੁਪਿੰਦਰ ਕੌਰ ਗਰੇਵਾਲ

Winner ?????????????Tag number 6 ਗੁਰਲੀਨ ਪੁਰੀ ਚੰਡੀਗੜ੍ਹ

ਸਾਡੇ ਸ਼ੋਅ ਵਿੱਚ ਹਰ ਇਕ ਮੁਟਿਆਰ ਨੂੰ ਉਹਨਾਂ ਦੇ ਹੁਨਰ, ਕੱਦ ਕਾਠ , ਤੇ ਹੋਰ ਵਿਸ਼ੇਸ਼ਤਾਵਾਂ ਦੇ ਅਧਾਰ ਤੇ ਕੁਝ ਟਾਈਟਲ ਦਿੱਤੇ ਗਏ। ਜੋ ਕੇ ਇਸ ਤਰ੍ਹਾਂ ਹਨ।

1) ਮ੍ਰਿਗ ਨੈਣੀ—–ਰਸ਼ਮੀ—–ਜਲੰਧਰ
2) ਨਿਪੁੰਨ ਪੰਜਾਬਣ —–ਰੰਜਨਾ —–ਲੁਧਿਆਣਾ

3) ਚੰਨ ਵਰਗੀ ——ਸੋਨੀਆ ਸੰਧੂ —-ਲੁਧਿਆਣਾ

4) ਸੋਂਹਣੀ ਸੀਰਤ ——ਗੁਰਮੀਤ ਕੌਰ—–ਅੰਬਾਲਾ

5) ਖੂਬਸੂਰਤ ਪਹਿਰਾਵਾ —–ਚੀਨੂ —– ਮੋਗਾ

6) ਗਿੱਧਿਆਂ ਦੀ ਰਾਣੀ —–ਗੁਰਲੀਨ ਕੌਰ —- ਚੰਡੀਗੜ੍ਹ

7) ਹੁਸਨਾ ਦੀ ਰਾਣੀ —- ਰੁਪਿੰਦਰ ਕੌਰ —–ਲੁਧਿਆਣਾ

8) ਸੁਰਾਹੀਦਾਰ ਗਰਦਨ ——ਗੁਰਪ੍ਰੀਤ ਕੌਰ —— ਅਮ੍ਰਿਤਸਰ

9) ਖੂਬਸੂਰਤ ਅਦਾ —ਰੁਪਾਲੀ —-ਅੰਮ੍ਰਿਤਸਰ

10) ਲੰਮ ਸਲੰਮੀ ਗੁੱਤ —–ਸੁਧਨੀਤ ਕੌਰ —–ਸੁਲਤਾਨਪੁਰ

11) ਸਰੂ ਵਰਗਾ ਕੱਦ —– ਰਵਿੰਦਰਜੀਤ ਕੌਰ —-ਬਰਨਾਲਾ

12) ਗੁਣਾ ਦੀ ਖਾਨ —– ਤਾਹਿਰਾ —- ਮਲੇਰਕੋਟਲਾ

13) ਮਿਲਾਪੜੀ ਪੰਜਾਬਣ —– ਮਨਜੀਤ ਕੌਰ —- ਘੱਲਕਲਾਂ

14) ਕੋਇਲ ਵਰਗੇ ਬੋਲ —- ਜਸਪ੍ਰੀਤ ਗੁਜਾਈ —–ਮੋਗਾ

15) ਮਾਂਣ ਪੰਜਾਬ ਦਾ —–ਕੁਲਦੀਪ ਕੌਰ ——ਅਮ੍ਰਿਤਸਰ

16) ਖੂਬਸੂਰਤ ਹਾਸਾ —–ਰਵਿੰਦਰ ਕੌਰ —– ਮੋਗਾ

17) ਗੁਣਵੰਤੀ ਪੰਜਾਬਣ —–ਹਰਜੀਤ ਕੌਰ —–ਬਟਾਲਾ

18) ਮਜਾਜਾਂ ਪੱਟੀ —– ਪਰਮਿੰਦਰ ਕੌਰ —–ਜਲੰਧਰ

19) ਦਿਲਖਿੱਚਵਾਂ ਅੰਦਾਜ਼ —— ਤਰਨਜੀਤ ਕੌਰ —– ਲੁਧਿਆਣਾ

20) ਸਮੇ ਦੀ ਪਾਬੰਦ —- ਮੀਨਾਕਸ਼ੀ —- ਮੋਗਾ

21) ਨਰਮ ਸੁਭਾਅ —– ਡਿਮਪਲ ਜੈਨ —- ਅੰਮ੍ਰਿਤਸਰ

22) ਮੁਰਕਾਬੀ ਵਰਗੀ —–ਕਿਰਨਜੀਤ ਕੌਰ —–ਮੋਗਾ

23) ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ—— ਰਵਿੰਦਰ ਕੌਰ —–ਜਲੰਧਰ

24) ਨਖਰੋ —– ਹਰਪ੍ਰੀਤ ਕੌਰ —– ਲੁਧਿਆਣਾ

25) ਮੋਰਾਂ ਵਰਗੀ ਤੋਰ ——ਇੰਦਰਜੀਤ ਕੌਰ ——ਜਲੰਧਰ

26) ਪ੍ਰਤਿਭਾਸ਼ਾਲੀ ਸ਼ਖਸ਼ੀਅਤ —–ਸੋਨੀਆ ਛਾਬੜਾ —– ਲੁਧਿਆਣਾ

27) ਬਲੋਰੀ ਅੱਖਾਂ —– ਅਨੂ ਉੱਪਲ —- ਜਲੰਧਰ

28) ਸੁੰਦਰ ਅਤੇ ਸੁਚੱਜੀ ਦਿੱਖ —- ਮੋਨਿਕਾ ਭੰਡਾਰੀ —– ਲੁਧਿਆਣਾ

29) ਹਾਸਾ ਨਿਰਾ ਪਤਾਸਾ —– ਤਮੰਨਾ —– ਅੰਮ੍ਰਿਤਸਰ

30) ਸੁਗੜ ਸਿਆਣੀ ਪੰਜਾਬਣ —- ਅਮਨ ਨਰੂਲਾ —– ਕੋਟਕਪੂਰਾ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone