Last UPDATE: July 14, 2015 at 12:14 pm

ਗੋਲੀ ਘਟਨਾ ਚ ਜ਼ਖ਼ਮੀ ਹੋਏ ਨੋਜਵਾਨ ਦੀ ਮੋਤ,ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ।

12QADDIAN1 Photo

ਕਾਦੀਆਂ 13 ਜੁਲਾਈ (ਦਵਿੰਦਰ ਸਿੰਘ ਕਾਹਲੋ)-ਬੀਤੇ ਦਿਨ ਦੁਪਹਿਰ ਨੂੰ ਪਿੰਡ ਨਾਥਪੁਰ ਥਾਣਾ ਕਾਦੀਆਂ ਚ ਹੋਈ ਗੋਲੀ ਦੀ ਘਟਨਾ ਚ ਜ਼ਖ਼ਮੀ ਹੋਏ ਨੋਜਵਾਨ ਸਤਨਾਮ ਸਿੰਘ ਸਪੁਤੱਰ ਅਰਜੁਨ ਸਿੰਘ ਵਾਸੀ ਨਾਥਪੁਰ ਦੀ ਮੋਤ ਹੋ ਜਾਣ ਮਗਰੋਂ ਕਾਦੀਆਂ ਪੁਲਿਸ ਨੇ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਕਲ 12 ਜੁਲਾਈ ਨੰੂ ਕਥਿਤ ਦੋਸ਼ੀ ਰਾਜਬੀਰ ਸਿੰਘ ਪੁਤੱਰ ਸੰਤੋਖ ਸਿੰਘ ਵਾਸੀ ਨਾਥਪੁਰ ਪਿਸਤੋਲ ਸਮੇਤ 3/4 ਅਣਪਛਾਤੇ ਵਿਅਕਤੀਆਂ ਨਾਲ ਚਿਟੇ ਰੰਗ ਦੀ ਲੈਨਸਰ ਕਾਰ ਚ ਸਵਾਰ ਹੋਕੇ ਸਤਨਾਮ ਸਿੰਘ ਵਾਸੀ ਨਾਥਪੁਰ ਦੇ ਘਰ ਅੰਦਰ ਬਣੀ ਦੁੱਧ ਵਾਲੀ ਡੇਅਰੀ ਤੇ ਖੜੇ ਸਤਨਾਮ ਸਿੰਘ ਨੰੂ ਗੋਲੀਆਂ ਮਾਰਕੇ ਭੱਜ ਗਏ। ਸਤਨਾਮ ਸਿੰਘ ਦੀ ਬੀਤੀ ਰਾਤ ਫ਼ੋਰਟਿਸ ਹਸਪਤਾਲ ਚ ਇਲਾਜ ਦੋਰਾਨ ਮੋਤ ਹੋ ਗਈ। ਮਿ੍ਰਤਕ ਆਪਣੇ ਪਿਛੇ ਦੋ ਮਾਸੂਮ ਬਚੇ ਜਿਨ੍ਹਾਂ ਚ ਲੜਕਾ ਅੰਸ਼ ਅਤੇ ਲੜਕੀ ਗਗਨਰੋਸ਼,ਪਤਨੀ ਅਤੇ ਮਾਤਾ ਪਿਤਾ ਨੰੂ ਪਿਛੇ ਛੱਡ ਗਿਆ ਹੈ। ਇਸ ਘਟਨਾ ਕਾਰਨ ਪਿੰਡ ਚ ਸ਼ੋਕ ਦੀ ਲਹਿਰ ਹੈ। ਦੂਜੇ ਪਾਸੇ ਪੁਲਿਸ ਨੇ ਇਸ ਸੰਬੰਧ ਚ ਰਾਜਬੀਰ ਸਿੰਘ ਪੁਤੱਰ ਸੰਤੋਖ ਸਿੰਘ ਵਾਸੀ ਨਾਥਪੁਰ ਅਤੇ 3/4 ਨਾਮਾਲੂਮ ਵਿਅਕਤੀ ਦੇ ਵਿਰੁਧ ਥਾਣਾ ਕਾਦੀਆਂ ਚ ਐਫ਼ ਆਈ ਆਰ ਨੰਬਰ 20 ਮਿਤੀ 12/7/15 ਨੰੂ ਜੁਰਮ 452,307,148,149 ਆਈ ਪੀ ਸੀ ਅਤੇ ਧਾਰਾ 25/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਤਨਾਮ ਸਿੰਘ ਦੀ ਮੋਤ ਹੋਣ ਉਪਰੰਤ ਅੱਜ ਕਾਦੀਆਂ ਪੁਲਿਸ ਨੇ ਧਾਰਾ 307 ਦੀ ਥਾਂ 302 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਕੇਸ ਦੀ ਤਫ਼ਤੀਸ਼ ਗੁਰਮੀਤ ਸਿੰਘ ਐਸ ਆਈ ਨੰੂ ਸੋਂਪ ਦਿਤੀ ਗਈ ਹੈ।

ਫ਼ੋਟੋ: ਮਿ੍ਰਤਕ ਸਤਨਾਮ ਸਿੰਘ ਦੀ ਫ਼ਾਈਲ ਫ਼ੋਟੋ
ਮਿ੍ਰਤਕ ਸਤਨਾਮ ਸਿੰਘ ਦੇ ਦੋ ਮਾਸੂਮ ਬਚੇ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone