Last UPDATE: April 13, 2017 at 11:03 pm

ਗੁਰਦੁਆਰਾ ਬਾਬਾ ਰਾਜਾ ਰਾਮ ਸਾਹਿਬ ਜੀ ਵਿਖੇ ਖਾਲਸੇ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ ।

IMG-20170413-WA0007

ਗੁਰਦਾਸਪੁਰ ਕਾਦੀਆਂ 13 ਅਪ੍ਰੈਲ (ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਹਰਚੋਵਾਲ ਵਿਖੇ ਬਾਬਾ ਬਲਵਿੰਦਰ ਸਿੰਘ ਜੀ ਦੀ ਯੋਗ ਅਗਵਾਈ ਹੇਠ ਗੁਰਦੁਆਰਾ ਬਾਬਾ ਰਾਜ ਰਾਮ ਜੀ ਵਿਖੇ ਖਾਲਸੇ ਦਾ ਜਨਮ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਜਿਸ ਵਿਚ ਦੂਰ ਦੂਰ ਤੋ ਸੰਗਤਾ ਗੂਰੂ ਘਰ ਨਤਮਸਤਕ ਹੋਈਆ ਅਤੇ ਗੁਰੂ ਘਰ ਦੀਆ ਖੁਸੀਆ ਪ੍ਰਾਪਤ ਕੀਤੀਆ । ਇਸ ਸਮੇ ਰਾਗੀ ਸਿੰਘਾ ਨੇ ਰੱਸ ਭਿੰਨਾ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ । ਇਸ ਸਮੇ ਨੋਜਵਾਨਾ ਵਲੋ ਲੰਗਰਾ ਦੀ ਸੇਵਾ ਬੜੀ ਸਰਧਾ ਭਾਵਨਾ ਨਾਲ ਕੀਤੀ ਗਈ । ਇਸ ਮੋਕੇ ਕਵੀਸਰੀ ਜਥੇ ਵਲੋ ਖਾਲਸਾ ਪੰਥ ਦੇ ਜਨਮ ਦਿਹਾੜੇ ਦੇ ਇਤਿਹਾਸ ਤੋ ਜਾਣੂ ਕਰਾਇਆ ਗਿਆ ਅਤੇ ਦੱਸਿਆ ਕਿ ਕਿਵੇ ਇਸ ਦਿਨ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਾਜੇ ਤੇ ਸ਼ੇਰਾ ਦੀ ਕੋਮ ਪੈਦਾ ਕੀਤੀ ਤੇ ਇਸੇ ਦਿਨ ਸਾਰੇ ਸਿੰਘਾ ਦੇ ਨਾਮ ਨਾਲ ਸਿੰਘ ਤੇ ਬੀਬੀਆ ਦੇ ਨਾਮ ਨਾਲ ਕੌਰ ਲਗਾਉਣ ਦਾ ਹੁਕਮ ਦਿਤਾ । ਇਸ ਮੋਕੇ ਕਥਾ ਵਾਚਕਾ ਵਲੋ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸ ਤੋ ਵੀ ਜਾਣੂ ਕਰਵਾਇਆ ਗਿਆ ਉਹਨਾ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਹੁਣ ਗੂਰੂ ਹਨ ਸਿੱਖਾ ਨੂੰ ਉਹਨਾ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਕੇਵਲ ਗੂਰੂ ਗ੍ਰੰਥ ਸਾਹਿਬ ਜੀ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone