Last UPDATE: November 29, 2017 at 5:35 am

ਗੁਰਦਾ ਪੀੜ੍ਹਤ ਬੱਚੇ ਨੂੰ ਸਕੂਲ ਵੱਲੋਂ ਸਹਾਇਤਾ ਰਾਸ਼ੀ ਭੇਂਟ

ਭਦੌੜ  (ਵਿਕਰਾਂਤ ਬਾਂਸਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਭਦੌੜ ਦੇ ਦਸਵੀਂ ਜਮਾਤ ਦੇ ਹੋਣਹਾਰ ਵਿਦਿਆਰਥੀ ਜਸਪਾਲ ਸਿੰਘ ਪੁੱਤਰ ਨਿਰਮਲ ਸਿੰਘ ਨੂੰ ਅਚਾਨਕ ਗੁਰਦੇ ਦੀ ਬੀਮਾਰੀ ਨੇ ਆ ਘੇਰਿਆ। ਅੱਜਕੱਲ੍ਹ ਇਸ ਵਿਦਿਆਰਥੀ ਦਾ ਇਲਾਜ ਪੀ.ਜੀ.ਆਈ. ਚੰਡੀਗੜ੍ਹ ਤੋਂ ਚੱਲ ਰਿਹਾ ਹੈ। ਇਸ ਵਿਦਿਆਰਥੀ ਦੀ ਮੱਦਦ ਲਈ ਸਕੂਲ ਸਟਾਫ਼ ਅਤੇ ਬੱਚਿਆਂ ਵੱਲੋਂ ਪਿੰ੍ਰਸੀਪਲ ਇਕਬਾਲ ਕੌਰ ਦੇ ਉੱਦਮ ਸਦਕਾ ਦਸ ਹਜ਼ਾਰ ਰੁਪਏ ਦੀ ਰਾਸ਼ੀ ਪਰਿਵਾਰ ਨੂੰ ਭੇਂਟ ਕੀਤੀ ਗਈ। ਇਸ ਸਮੇਂ ਕਾਮਰੇਡ ਇੰਦਰ ਸਿੰਘ ਭਿੰਦਾ, ਕੌਂਸਲਰ ਪਰਮਜੀਤ ਸਿੰਘ ਸੇਖੋਂ, ਤੇਜਾ ਸਿੰਘ, ਮਹੱਲਾ ਨਿਵਾਸੀ ਅਤੇ ਹੋਰ ਹਮਦਰਦੀ ਹਾਜ਼ਰ ਸਨ। ਇਸ ਸਮੇਂ ਸਕੂਲ ਸਟਾਫ਼ ਨੀਲੂ ਖਾਨ ਲੈਕ., ਸੁਰਜੀਤ ਸਿੰਘ ਬੁੱਘੀ, ਸੋਹਣ ਸਿੰਘ ਕੇਸਰਵਾਲੀਆ, ਮਹਿੰਦਰਪਾਲ ਸਿੰਘ, ਲੈਕ. ਪਰਦੀਪ ਸਿੰਘ, ਮੈਡਮ ਗੁਰਪ੍ਰੀਤ ਕੌਰ, ਮੀਨੂੰ ਬੇਗਮ, ਕੁਸਮ ਲਤਾ ਅਤੇ ਮਨਪ੍ਰੀਤ ਕੌਰ ਹਾਜ਼ਰ ਸਨ।VIKRANT BANSAL
ਫੋਟੋ ਵਿਕਰਾਂਤ ਬਾਂਸਲ, ਪਰਿਵਾਰ ਨੂੰ ਸਹਾਇਤਾ ਰਾਸ਼ੀ ਭੇਂਟ ਕਰਨ ਦੀ ਤਸਵੀਰ।
ਬੀ.ਜੀ.ਐਸ. ਭਦੌੜ ਵਿਖੇ ਕੁਇੱਜ਼ ਮੁਕਾਬਲੇ ਕਰਵਾਏ
ਭਦੌੜ 29 ਨਵੰਬਰ (ਵਿਕਰਾਂਤ ਬਾਂਸਲ) ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਭਦੌੜ ਵਿਖੇ ਚਾਰੇ ਹਾਊਸਾਂ ਦੇ ਕੁਇੱਜ਼ ਮੁਕਾਬਲੇ ਐਮ.ਡੀ. ਰਣਪ੍ਰੀਤ ਸਿੰਘ ਅਤੇ ਪਿ੍ਰੰਸੀਪਲ ਜੋਸ਼ੀ ਜੋਸਫ਼ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਸਾਹਿਬਜਾਦਾ ਅਜੀਤ ਸਿੰਘ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਹਾਊਸ, ਸਾਹਿਬਜਾਦਾ ਜੋਰਾਵਰ ਸਿੰਘ ਹਾਊਸ ਅਤੇ ਸਾਹਿਬਜਾਦਾ ਫਤਤਿ ਸਿੰਘ ਹਾਊਸ ਦੇ ਬੱਚਿਆਂ ਨੇ ਕਰਾ ਲਿਆ। ਕੁਇੱਜ਼ ਮੁਕਾਬਲੇ ਵਿੱਚ ਵਿਸ਼ੇਸ਼ ਤੌਰ ’ਤੇ ਮੈਡਮ ਪੂਨਮ ਅਤੇ ਅਮਰਦੀਪ ਕੌਰ ਬਾਬਾ ਜੋਰਾ ਸਿੰਘ ਮੈਮੋਰੀਅਲ ਗੁਰਬਖਸ਼ਪੁਰਾ ਨੇ ਬੱਚਿਆਂ ਪਾਸੋਂ ਜਰਨਲ ਨੋਲਜ਼ ਦੇ ਸਵਾਲ ਪੁੱਛੇ। ਇਨ੍ਹਾਂ ਕੁਇੱਜ਼ ਮੁਕਾਬਲਿਆਂ ਵਿੱਚੋਂ ਸਾਹਿਬਜਾਦਾ ਅਜੀਤ ਸਿੰਘ ਹਾਊਸ ਦੇ ਬੱਚਿਆਂ ਨੇ ਪਹਿਲਾਂ ਸਥਾਨ, ਸਾਹਿਬਜਾਦਾ ਜੋਰਾਵਰ ਸਿੰਘ ਹਾਊਸ ਅਤੇ ਸਾਹਿਬਜਾਦਾ ਫਤਹਿ ਸਿੰਘ ਹਾਊਸ ਦੇ ਬੱਚਿਆਂ ਨੇ ਦੂਜਾ ਸਥਾਨ, ਸਾਹਿਬਜਾਦਾ ਜੁਝਾਰ ਸਿੰਘ ਹਾਊਸ ਦੇ ਬੱਚਿਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਹਿਲੇ, ਦੂਜੇ, ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਪਿ੍ਰੰਸੀਪਲ ਜੋਸੀ ਜੋਸਫ਼, ਮੈਡਮ ਸੁਨੀਤਾ ਰਾਜ, ਮੈਡਮ ਵਿਜੈ ਜੋਸ਼ੀ ਵੱਲੋਂ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਸਮੇਂ ਸੁਰਜੀਤ ਸਿੰਘ ਭੁੱਲਰ, ਮਨਿੰਦਰ ਚੀਮਾ, ਪ੍ਰੇਮਜੀਤ ਸਿੰਘ, ਸੁਖਮਿੰਦਰ ਧਾਲੀਵਾਲ, ਅਮਨਦੀਪ ਸ਼ਹਿਣਾ, ਇੰਦਰਜੀਤ ਬਾਂਸਲ, ਚਮਕੌਰ ਸਿੰਘ, ਮਨਦੀਪ ਸਾਦਿਕ, ਮਨਦੀਪ ਸਿੰਘ, ਮੈਡਮ ਰਾਜ ਕੌਰ, ਮੈਡਮ ਪੁਸ਼ਪਿੰਦਰ ਕੌਰ, ਮੈਡਮ ਸੁਖਵੀਰ ਕੌਰ, ਮੈਡਮ ਪਰਮਜੀਤ ਕੌਰ ਅਤੇ ਰਸਮੀ ਸ਼ਰਮਾਂ ਆਦਿ ਹਾਜ਼ਰ ਸਨ।
ਫੋਟੋ ਵਿਕਰਾਂਤ ਬਾਂਸਲ 1, ਬੱਚਿਆਂ ਨੂੰ ਸਨਮਾਨਿਤ ਕਰਨ ਸਮੇਂ ਦੀ ਤਸਵੀਰ।
ਨਗਰ ਕੌਂਸਲ ਭਦੌੜ ਬਣੀ ਖ਼ੁਦ ਕੂੜੇ ਦਾ ਡੰਪ
ਪ੍ਰਧਾਨ ਦੇ ਅਸਤੀਫ਼ਾ ਦੇਣ ਮਗਰੋਂ ਨਹੀਂ ਕੋਈ ਰਾਜਾ ਬਾਬੂ
ਭਦੌੜ 29 ਨਵੰਬਰ (ਵਿਕਰਾਂਤ ਬਾਂਸਲ) ਕਸਬਾ ਭਦੌੜ ਦੇ ਲੋਕਾਂ ਨੂੰ ਸਾਫ਼-ਸਫ਼ਾਈ ਅਤੇ ਹੋਰ ਸਹੂਲਤਾਂ ਦੇਣ ਵਾਲੀ ਨਗਰ ਕੌਂਸਲ ਆਪ ਕੂੜੇ ਦਾ ਡੰਪ ਬਣ ਚੁੱਕੀ ਹੈ ਕਿਉਂਕਿ ਤਨਖਾਹਾਂ ਨਾ ਮਿਲਣ ਕਾਰਨ ਕਈ ਦਿਨਾਂ ਤੋਂ ਹੜਤਾਲ ’ਤੇ ਬੈਠੇ ਕਰਮਚਾਰੀਆਂ ਨੇ ਨਗਰ ਕੌਂਸਲ ਦੇ ਐਨ ਮੂਹਰੇ ਕੂੜੇ ਦੀ ਭਰੀ ਟਰਾਲੀ ਲਗਾਈ ਹੋਈ ਹੈ ਅਤੇ ਉਸਦੇ ਆਸੇ-ਪਾਸੇ ਵੀ ਕੂੜੇ ਦੇ ਢੇਰ ਲੱਗ ਚੁੱਕੇ ਹਨ। ਹੋਰ ਤਾਂ ਹੋਰ ਹਰ ਗਲੀਆਂ ਮੁਹੱਲੇ ਚ ਹੜਤਾਲ ਕਾਰਨ ਲੱਗੇ ਗੰਦਗੀ ਦੇ ਢੇਰ ਨਗਰ ਕੌਂਸਲ ਨੂੰ ਮੂੰਹ ਚਿੜ੍ਹਾ ਰਹੇ ਹਨ ਅਤੇ ਕਿਸੇ ਸਮੇਂ ਵੀ ਕੋਈ ਮਹਾਂਮਾਰੀ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੈਰਾਨੀ ਦੀ ਗੱਲ ਹੈ ਕਿ ਸਾਫ਼-ਸਫ਼ਾਈ ਦੇ ਹਾਲਤ ਬਦ ਤੋਂ ਬਦਤਰ ਹੋਣ ਦੇ ਬਾਵਜੂਦ ਨਗਰ ਕੌਂਸਲ ਅਧਿਕਾਰੀ ਮੂਕ ਦਰਸ਼ਕ ਬਣੇ ਬੈਠੇ ਹਨ। ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਸਵਾ ਕੁ ਮਹੀਨਾ ਪਹਿਲਾਂ ਸਾਬਕਾ ਸ੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਸਾਧੂ ਸਿੰਘ ਰਾਗੀ ਦੀ ਪਤਨੀ ਬੀਬੀ ਪਰਮਜੀਤ ਕੌਰ ਨੇ ਉਸ ਵਕਤ ਨਗਰ ਕੌਂਸਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਦੋਂ ਕੌਂਸਲਰਾਂ ਦੇ ਇੱਕ ਵੱਡੇ ਧੜੇ ਨੇ ਕੋਈ ਵੀ ਕੰਮ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਅਖ਼ਬਾਰਾਂ ਰਾਹੀਂ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਦਿੱਤੀ ਸੀ, ਜਿਸ ਉਪਰੰਤ ਪ੍ਰਧਾਨ ਪਰਮਜੀਤ ਕੌਰ ਨੇ ਆਪਣਾ ਅਸਤੀਫ਼ਾ ਡਿਪਟੀ ਕਮਿਸ਼ਨਰ ਬਰਨਾਲਾ ਘਣਸ਼ਿਆਮ ਥੋਰੀ ਨੂੰ ਸੌਂਪ ਦਿੱਤਾ ਸੀ ਜਿਸ ਤੋਂ ਬਾਅਦ ਨਗਰ ਕੌਂਸਲ ਦਾ ਕੋਈ ਰਾਜਾ ਬਾਬੂ ਨਹੀਂ ਹੈ ਅਤੇ ਕਿਸੇ ਵੀ ਆਮ ਆਦਮੀ ਦੀ ਫਰਿਆਦ ਸੁਣਨ ਵਾਲ ਕੋਈ ਨਹੀਂ ਹੈ। ਪ੍ਰਧਾਨ ਦੇ ਅਸਤੀਫੇ ਉਪਰੰਤ ਸਮੂਹ ਕੌਂਸਲਰ ਵੀ ਮਾਰੇ-ਮਾਰੇ ਫ਼ਿਰ ਰਹੇ ਹਨ ਕਿਉਂਕਿ ਉਹਨਾਂ ਦੀ ਨਾ ਕੋਈ ਸੁਣਦਾ ਹੈ ਅਤੇ ਨਾ ਹੀ ਉਹਨਾਂ ਦੀ ਕੋਈ ਪੁੱਗਤ ਹੈ। ਇਸ ਮਸਲੇ ’ਤੇ ਕਾਰਜ ਸਾਧਕ ਅਫ਼ਸਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਨਗਰ ਕੌਂਸਲ ਦੇ ਪ੍ਰਧਾਨ ਦੀ ਸੀਟ ਖਾਲੀ ਐਲਾਨੀ ਜਾ ਚੁੱਕੀ ਹੈ ਅਤੇ ਨਵੀਂ ਪ੍ਰਧਾਨਗੀ ਦੀ ਚੋਣ ਲਈ ਡੀ.ਸੀ. ਬਰਨਾਲਾ ਨੂੰ ਲਿਖਤੀ ਰਿਪੋਰਟ ਭੇਜੀ ਜਾ ਚੁੱਕੀ ਹੈ ਅਤੇ ਜਲਦ ਹੀ ਪ੍ਰਧਾਨਗੀ ਦੀ ਚੋਣ ਹੋ ਜਾਵੇਗੀ। ਸਫ਼ਾਈ ਮਸਲੇ ’ਤੇ ਉਹਨਾਂ ਕਿਹਾ ਕਿ ਪਿਛਲੇ ਦੋ ਮਹੀਨਿਆਂ ਤੋਂ ਸਾਡਾ ਵੈਟ ਨਹੀਂ ਸੀ ਆਇਆ ਜਿਸ ਕਰਕੇ ਸਫ਼ਾਈ ਸੇਵਕਾਂ ਦੀ ਤਨਖਾਹ ਰੁਕ ਗਈ ਜਿਸ ਕਾਰਨ ਉਹ ਹੜਤਾਲ ’ਤੇ ਹਨ। ਉਹਨਾਂ ਕਿਹਾ ਕਿ ਹੁਣ ਵੈਟ ਆ ਚੁੱਕਾ ਹੈ ਅਤੇ ਸਫ਼ਾਈ ਸੇਵਕਾਂ ਦੀ ਤਨਖਾਹ ਦੇ ਰਹੇ ਹਾਂ ਹੜਤਾਲ ਖਤਮ ਹੁੰਦੇ ਸਾਰ ਹੀ ਸਫ਼ਾਈ ਦੇ ਪੁਖ਼ਤਾ ਇੰਤਜਾਮ ਕਰ ਦਿੱਤੇ ਜਾਣਗੇ।
ਫੋਟੋ ਵਿਕਰਾਂਤ ਬਾਂਸਲ 2, ਨਗਰ ਕੌਂਸਲ ਭਦੌੜ ਦੇ ਦਫ਼ਤਰ ਅੱਗੇ ਗੰਦਗੀ ਦੀ ਮੂੰਹੋਂ ਬੋਲਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone