Last UPDATE: August 27, 2016 at 12:30 am

ਗੁਰਦਾਸਪੁਰ ਕਿਸਾਨ ਚੇਤਨਾਰੈਲੀ ਚ ਸਾਮਿਲ ਹੋਣ ਉਪਰੰਤ ਕੈਪਟਨ ਅਮਰਿੰਦਰ ਸਿੰਘ, ਅੰਬਿਕਾ ਸੋਨੀ, ਆਸਾ ਕੁਮਾਰੀ, ਸਮੇਤ ਕਾਂਗਰਸ ਲੀਡਰਸਿਪ ਬਾਜਵਾ ਦੇ ਗ੍ਰਹਿ ਵਿਖੇ ਪਹੁੰਚੀ ।

14051811_309519132730750_2037842409387888463_n 14079578_309519336064063_6330558913792650531_n 14102271_309519082730755_8266797832710705220_nIMG-20160826-WA0016 IMG-20160826-WA0019 IMG-20160826-WA0026 IMG-20160826-WA0028 IMG-20160826-WA0031 IMG-20160826-WA0033 IMG-20160826-WA0035 IMG-20160826-WA0036 IMG-20160826-WA0037 IMG-20160826-WA0038

ਗੁਰਦਾਸਪੁਰ ,ਕਾਦੀਆ 26 ਅਗਸਤ(ਦਵਿੰਦਰ ਸਿੰਘ ਕਾਹਲੋ) ਅੱਜ ਪ੍ਰਦੇਸ ਕਾਗਰਸ ਵਲੋ ਗੁਰਦਾਸਪੁਰ ਵਿਖੇ ਕੀਤੀ ਕਿਸਾਨ ਚੇਤਨਾ ਰੈਲੀ ਵਿਚ ਕਿਸਾਨਾਂ ਦਾ ਕਰਜ਼ਾ ਮਾਫ ਕਰਾਉਣ ਲਈ ਗੁਰਦਾਸਪੁਰ ਵਿਖੇ ਡੀ ਸੀ ਦਫ਼ਤਰ ਦਾ ਘਿਰਾਓ ਕਰਕੇ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਅੰਦੋਲਨ ਵਿੱਚ ਸ਼ਮੂਲੀਅਤ ਕਰਨ ਤੋ ਬਾਦ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਾਦੀਆਂ ਵਿਖੇ ਸਥਿੱਤ ਪ੍ਰਤਾਪ ਸਿੰਘ ਬਾਜਵਾ ਦੇ ਗ੍ਰਹਿ ਵਿਖੇ ਦੁਪਹਿਰ ਦਾ ਭੋਜਨ ਕਰਨ ਲਈ ਪਹੁੰਚੇ। ਜਿੱਥੇ ਉਹਨਾਂ ਦੇ ਨਾਲ ਆਸ਼ਾ ਕੁਮਾਰੀ, ਅੰਬਿਕਾ ਸੋਨੀ, ਜਸਬੀਰ ਡਿੰਪਾ, ਰਮਨ ਭੱਲਾ, ਸੁਧੀਰ ਵਾਲੀਆ ਵੀ ਸਨ।ਬਾਜਵਾ ਗ੍ਰਹਿ ਵਿਖੇ ਉਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ । ਪ੍ਰਦੇਸ ਕਾਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵਲੋ ਕਿਹਾ ਗਿਆ ਕਿ ਸੁੱਚਾ ਸਿੰਘ ਛੋਟੇਪੁਰ ਸਮੇਤ ਆਗੂ ਜੋ ਆਪਣੀਆ ਪਾਰਟੀਆ ਦੀਆ ਨੀਤੀਆ ਤੋ ਤੰਗ ਆ ਕੇ ਪਾਰਟੀ ਛੱਡ ਰਹੇ ਹਨ ਜੇਕਰ ਉਹ ਕਾਗਰਸ ਪਾਰਟੀ ਵਿਚ ਸਾਮਿਲ ਹੋਣਾ ਚਾਹੁੰਦੇ ਹਨ ਤਾ ਸਾਰੇ ਆਗੂਆ ਨੂੰ ਕਾਗਰਸ ਪਾਰਟੀ ਵਿਚ ਸਤਿਕਾਰ ਤੇ ਬਣਦਾ ਮਾਣ ਦਿਤਾ ਜਾਵੇਗਾ ।  ਉਹ ਆਪ ਉਸਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਲਈ ਸਵਾਗਤ ਕਰਨਗੇ। ਬਾਜਵਾ ਪਰਵਾਰ ਵੱਲੋਂ ਫ਼ਤਿਹ ਸਿੰਘ ਬਾਜਵਾ ਨੂੰ ਕਾਂਗਰਸ ਦੀ ਟਿਕਟ ਤੇ ਹਲਕਾ ਕਾਦੀਆਂ ਤੋ 2017 ਦੀਆਂ ਚੋਣਾ ਲੜਨ ਦੇ ਲਏ ਗਏ ਫ਼ੈਸਲੈ ਦੇ ਸਵਾਲ ਦਾ ਜਵਾਬ ਦੇਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਾਜਵਾ ਪਰਵਾਰ ਵੱਲੋਂ ਫ਼ਤਿਹ ਸਿੰਘ ਦੇ ਬਾਰੇ ਲਏ ਗਏ ਫ਼ੈਸਲੇ ਤੋ ਉਹ ਪੂਰੀ ਤਰਾਂ ਸਹਿਮਤ ਹਨ। ਜੋ ਬਾਜਵਾ ਪਰਿਵਾਰ ਦਾ ਹਲਕਾ ਕਾਦੀਆਂ ਤੋ ਫ਼ਤਿਹ ਸਿੰਘ ਬਾਜਵਾ ਨੂੰ ਕਾਂਗਰਸ ਦੀ ਟਿਕਟ ਤੇ ਉਮੀਦਵਾਰ ਵਜੋਂ 2017 ਦੀਆ ਵਿਧਾਨ ਸਭਾ ਚੋਣਾ ਸਬੰਧੀ ਫ਼ੈਸਲਾ ਹੈ, ੳਹੀ ਮੇਰਾ ਫ਼ੈਸਲਾ ਹੈ। ਕਾਂਗਰਸ ਪਾਰਟੀ ਵੱਲੋਂ 2017 ਦੀਆ ਚੋਣਾ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਸਬੰਧੀ ਉਹਨਾਂ ਆਖਿਆ ਕਿ ਅਜੇ ਤੱਕ ਇਸ ਬਾਰੇ ਕੋਈ ਤਰੀਕ ਤੈਅ ਨਹੀਂ ਕੀਤੀ ਗਈ। ਉਹਨਾ ਕਿਹਾ ਕਿ ਕਾਗਰਸ ਪਾਰਟੀ ਪੂਰੀ ਤਰਾ ਇਕਜੁਟ ਹੋ ਕੇ ਆਉਣ ਵਾਲੀਆ ਵਿਧਾਨ ਸਭਾ ਚੋਣਾ ਵਿਚ ਨਿਤਰੇਗੀ ਅਤੇ ਅਕਾਲੀ ਭਾਜਪਾ ਸਰਕਾਰ ਤੋ ਪੰਜਾਬ ਵਾਸੀਆ ਨੂੰ ਜਲਦ ਨਿਜਾਤ ਦਿਵਾਈ ਜਾਵੇਗੀ ।  ਇਸ ਮੌਕੇ ਫ਼ਤਿਹ ਸਿੰਘ ਬਾਜਵਾ ਨੇ ਸਮੂਹ ਕਾਗਰਸ ਲੀਡਰਸਿਪ ਦਾ ਧੰਨਵਾਦ ਕੀਤਾ ਅਤੇ ਗੁਰਦਾਸਪੁਰ  ਤੋ ਸ਼ੁਰੂ ਕੀਤੇ ਕਿਸਾਨਾ ਦੇ ਕਰਜ਼ਾ ਮਾਫ ਸਬੰਧੀ ਅੰਦੋਲਨ ਵਿੱਚ ਹਲਕਾ ਕਾਦੀਆਂ ਤੋ ਆਏ ਸਮੂਹ ਵਰਕਰਾ ਤੇ ਸਮਰਥਕਾ  ਦਾ  ਵੀ ਧੰਨਵਾਦ ਕੀਤਾ। ਇਸ ਮੋਕੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਬਰ, ਸ੍ਰੀ ਮਤੀ ਅੰਬਿਕਾ ਸੋਨੀ ,ਵਿਧਾਇਕ ਚਰਨਜੀਤ ਕੌਰ ਬਾਜਵਾ, ਸ੍ਰੀ ਮਤੀ ਆਸਾ ਕੁਮਾਰੀ, ਵਿਧਾਇਕ ਸ੍ਰੀ ਅਸਵਨੀ ਸੇਖੜੀ , ਸਾਬਕਾ ਵਿਧਾਇਕ ਤੇ ਮੰਤਰੀ ਇੰਦਰਜੀਤ ਸਿੰਘ ਜੀਰਾ, ਐਸ ਐਸ ਚੀਮਾ, ਜਸਬੀਰ ਸਿੰਘ ਡਿੰਪਾ, ਅਮਰਦੀਪ ਸਿੰਘ ਚੀਮਾ, ਸ੍ਰੀ ਸੁਧੀਰ ਵਾਲੀਆ , ਜਿਲਾ ਵਪਾਰ ਸੈਲ ਪ੍ਰਧਾਨ ਪ੍ਰਸ਼ੋਤਮ ਲਾਲ ਹੰਸ , ਨੀਰਜ ਸਲਹੋਤਰਾ, ਅਮਰਬੀਰ ਸੰਧੂ, ਮਹਿੰਦਰ ਲਾਲ ਬਲਾਕ ਪ੍ਰਧਾਨ, ਬਲਦੀਸ ਸਿੰਘ ਤੂਰ, ਮਿੰਟੂ ਬਾਜਵਾ, ਪ੍ਰਿੰਸੀਪਲ ਸ੍ਰੀ ਐਮ ਐਲ ਸ਼ਰਮਾ, ਕਿਸੋਰ ਠਾਕੁਰ, ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone