ਗਊ ਦੇ ਵੱਛੇ ਦਾ ਮਿਲਿਆ ਕੱਟਿਆ ਸਿਰ  …..ਪੁਲਿਸ ਵਲ਼ੋਂ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ।

IMG-20170617-WA0003IMG-20170617-WA0004DSC_0077DSC_0074 ਗੁਰਦਾਸਪੁਰ, ਕਾਦੀਆਂ 17 ਜੂਨ (ਦਵਿੰਦਰ ਸਿੰਘ ਕਾਹਲੋਂ)  ਕਸਬਾ ਕਾਦੀਆਂ ਦੇ ਰਾਮਪੁਰਾ ਰੋਡ ਸ਼ਮਸ਼ਾਨਘਾਟ ਦੇ ਕੋਲ ਗਊ ਦੇ ਵੱਛੇ ਦਾ ਕੱਟਿਆ ਸਿਰ ਮਿਲਣ ਨਾਲ ਜਿੱਥੇ ਸਨਸਨੀ ਫੈਲ ਗਈ , ਉੱਥੇ ਕਸਬਾ ਕਾਦੀਆਂ ਦੇ ਹਿੰਦੂ ਸੰਗਠਨਾਂ ਤੇ ਧਾਰਮਿਕ ਜਥੇਬੰਦੀਆਂ ਅੰਦਰ ਭਾਰੀ ਰੋਸ ਵੇਖਣ ਨੂੰ ਮਿਲਿਆ । ਮਿਲੀ ਜਾਣਕਾਰੀ ਅਨੁਸਾਰ ਰਾਮਪੁਰਾ ਰੋਡ ਕਾਦੀਆਂ ਸ਼ਮਸ਼ਾਨਘਾਟ ਦੇ ਗੇਟ ਤੋ ਕੁੱਝ ਦੂਰੀ ਦੇ ਗਊ ਦੇ ਵੱਛੇ ਦਾ ਕੱਟਿਆ ਸਿਰ ਕੁੱਝ ਸੈਰ ਕਰਨ ਵਾਲੇ ਰਾਹਗੀਰਾਂ ਵਲ਼ੋਂ ਪਿਆ ਵੇਖਿਆ ਗਿਆ । ਕਰੀਬ 6.00 ਤੋ 7.00 ਵਜੇ ਜਿਉਂ ਹੀ ਇਸ ਘਟਨਾ ਬਾਰੇ ਲੋਕਾਂ ਨੂੰ ਪਤਾ ਚੱਲਿਆ ਤਾਂ ਸ਼ਹਿਰ ਦੀਆ ਵੱਖ ਵੱਖ ਧਾਰਮਿਕ ਤੇ ਹਿੰਦੂ ਸੰਗਠਨਾਂ ਦੇ ਆਗੂ ਮੌਕੇ ਤੇ ਪੁੱਜੇ ਤੇ ਇਸ ਘਟਨਾ ਦੀ ਜਾਣਕਾਰੀ ਥਾਣਾ ਮੁਖੀ ਕਾਦੀਆਂ ਸ੍ਰੀ ਲਲਿਤ ਸ਼ਰਮਾ ਤੇ ਪੁਲਿਸ ਫੋਰਸ ਨੂੰ ਦਿੱਤੀ ਗਈ । ਮੌਕੇ ਤੇ ਥਾਣਾ ਕਾਦੀਆਂ ਦੀ ਪੁਲਿਸ ਵਲ਼ੋਂ ਗਊ ਦੇ ਵੱਛੜੇ ਦਾ ਕੱਟਿਆ ਸਿਰ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਇਲਾਕੇ ਵਿਚ ਛਾਣਬੀਣ ਸੂਰੂ ਕਰ ਦਿੱਤੀ ਗਈ। ਇਸ ਘਟਨਾ ਤੋ ਬਾਅਦ ਪੁਲਿਸ ਵਲ਼ੋਂ ਵੈਟਰਨਰੀ ਅਫ਼ਸਰ ਪਸ਼ੂ ਸਿਹਤ ਕੇਂਦਰ ਕਾਹਲਵਾ ਦੀ ਟੀਮ ਨੂੰ ਗਊ ਦੇ ਬੱਚੇ ਦਾ ਪੋਸਟਮਾਰਟਮ ਕਰਨ ਲਈ ਸੱਦਿਆ ਗਿਆ । ਡਾਕਟਰੀ ਟੀਮ ਵਲ਼ੋਂ ਜਾਚ ਕਰਨ ਤੇ ਦੱਸਿਆ ਗਿਆ ਕਿ ਉਕਤ ਗਊ ਦੇ ਬੱਚੇ ਦਾ ਸਿਰ ਤੇਜ਼ਧਾਰ ਹਥਿਆਰ ਨਾਲ ਬੀਤੀ ਰਾਤ ਕੁੱਝ ਘੰਟੇ ਪਹਿਲਾ ਕੱਟਿਆ ਮਾਲੂਮ ਹੋ ਰਿਹਾ ਹੈ । ਗਊ ਦਾ ਬੱਚਾ ਵੱਛਾ ਹੈ ਜਾਂ ਵੱਛੀ  ਇਸ ਬਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ । ਦੂਜੇ ਪਾਸੇ ਥਾਣਾ ਕਾਦੀਆਂ ਦੀ ਪੁਲਿਸ ਵਲ਼ੋਂ ਹਿੰਦੂ ਸੰਗਠਨਾਂ ਦੇ ਤਿੱਖੇ ਰੋਸ ਤੇ ਥਾਣਾ ਕਾਦੀਆਂ ਅੰਦਰ ਗਊਕੁਸ਼ੀ ਐਕਟ ਦੀ ਧਾਰਾ 3/4 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ।  ਇਹ ਮਾਮਲਾ ਅਣਪਛਾਤਿਆਂ ਖ਼ਿਲਾਫ਼ ਦਰਜ ਕੀਤਾ ਗਿਆ ਹੈ । ਕਸਬਾ ਕਾਦੀਆਂ ਪੁਲਿਸ ਵਲ਼ੋਂ ਕੋਈ ਤਣਾਉ ਨਾ ਪੈਦਾ ਹੋਏ ਇਸ ਵਾਸਤੇ ਚੌਕਸੀ ਵਰਤਦੇ ਹੋਏ ਨਜ਼ਦੀਕੀ ਥਾਣਾ ਘੁਮਾਣ, ਸ੍ਰੀ ਹਰਗੋਬਿੰਦਪੁਰ, ਰੰਗੜ ਨੰਗਲ ਸਮੇਤ ਚੌਕੀਆਂ ਦੀ ਪੁਲਿਸ ਕਸਬਾ ਕਾਦੀਆਂ ਅੰਦਰ ਤਾਇਨਾਤ ਕਰ ਕੇ ਟੀਮਾਂ ਬਣਾ ਕੇ ਗਊ ਦੇ ਬੱਚੇ ਦੇ ਬਾਕੀ ਧੜ ਦੀ ਭਾਲ ਕਰ ਰਹੀ ਹੈ । ਪੁਲਿਸ ਜ਼ਿਲ੍ਹਾ ਬਟਾਲਾ ਦੇ ਉੱਚ ਅਧਿਕਾਰੀ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੇ ਹਨ । ਉੱਧਰ ਡੀ ਐਸ ਪੀ ਹੈੱਡਕੁਆਟਰ ਸ. ਸੁੱਚਾ ਸਿੰਘ ਬੱਲ ਨੇ ਦੱਸਿਆ ਕਿ  ਪੁਲਿਸ ਫੋਰਸ ਵਲ਼ੋਂ ਹਰ ਪੱਖ ਤੋਂ ਸਾਰੇ ਇਲਾਕੇ ਦੀ  ਬਰੀਕੀ ਨਾਲ   ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ ।ਗੁੱਜਰਾਂ ਦੇ ਡੇਰਿਆਂ ਤੇ ਰਹਿੰਦੇ ਲੋਕਾਂ ਤੋਂ  ਪੁੱਛ ਪੜਤਾਲ ਕੀਤੀ ਜਾ ਰਹੀ ਹੈ । ਉੱਧਰ ਧਰਮ ਜਾਗਰਨ ਮੰਚ, ਸ਼ਿਵ ਸੈਨਾ ਸਮਾਜਵਾਦੀ , ਰਾਸ਼ਟਰੀਯ ਸਮਾਜ ਸੇਵਕ ਸੰਘ, ਸਮੇਤ ਆਗੂਆਂ ਵਿਚ ਸ੍ਰੀ ਵਰਿੰਦਰ ਪ੍ਰਭਾਕਰ, , ਅਜੈ ਛਾਬੜਾ , ਗੌਰਵ ਰਾਜਪੂਤ , ਸੁਰਿੰਦਰ ਛਾਬੜਾ, ਵਰਿੰਦਰ ਖੋਸਲਾ , ਡਾ, ਕਮਲ ਜੋਤੀ ਸ਼ਰਮਾ, ਅਸ਼ੋਕ ਸ਼ਰਮਾ ,ਕਸ਼ਮੀਰਾ ਸਿੰਘ ਰਾਜਪੂਤ,  ਡਾ. ਚਰਨਦਾਸ ਸ਼ਰਮਾ  ਨੇ ਪੁਲਿਸ ਪ੍ਰਸ਼ਾਸਨ ਤੋ ਉਕਤ ਘਟਨਾ ਤੋ ਪਰਦਾ ਚੁੱਕ ਕੇ ਸ਼ਰਾਰਤੀ ਅਨਸਰਾਂ ਨੂੰ ਸਾਹਮਣੇ ਲਿਆ ਕੇ ਕਾਨੂੰਨੀ ਕਾਰਵਾਈ ਜਲਦੀ ਤੋ ਜਲਦੀ ਕਰਨ ਦੀ ਮੰਗ ਕੀਤੀ ਹੈ ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone