Last UPDATE: December 27, 2018 at 11:25 pm

ਖੋਹਿਆ ਜਾ ਰਿਹਾ ਹੈ ਚੋਣ ਮੁਲਾਜਮਾਂ ਦਾ `ਵੋਟ ਪਾਉਣ ਦਾ ਅਧਿਕਾਰ`,

ਖੋਹਿਆ ਜਾ ਰਿਹਾ ਹੈ ਚੋਣ ਮੁਲਾਜਮਾਂ ਦਾ `ਵੋਟ ਪਾਉਣ ਦਾ ਅਧਿਕਾਰ`
ਪੰਜਾਬ ਸਟੇਟ ਵੈਟਰਨਰੀ ਡਾਕਟਰਜ ਅੇਸੋਸੀਏਸ਼ਨ ਨੇ ਕੀਤੀ ਪੰਜਾਬ ਚੋਣ ਕਮਿਸ਼ਨ ਕੋਲ ਅਪੀਲ,
ਮਾਲੇਰਕੋਟਲਾ ( ANS ) ਪੂਰੇ ਪੰਜਾਬ ਵਿੱਚ ਇਸ ਮੌਕੇ ਪੰਚਾਇਤੀ ਚੋਣਾ ਦਾ ਮਾਹੌਲ ਹੈ, ਇਸ ਵਾਸਤੇ ਸਾਰੀ ਸਰਕਾਰੀ ਮਸ਼ੀਨਰੀ ਇਸ ਵਾਸਤੇ ਪ੍ਰਬੰਧ ਕਰਨ ਵਿੱਚ ਲੱਗੀ ਹੋਈ ਹੈ, ਮਲਾਜਮਾਂ ਨੂੰ ਇਸ ਵਾਸਤੇ ਟਰੇਨਿੰਗ ਦਿੱਤੀ ਜਾ ਰਹੀ ਹੈ, ਜਿੱਥੇ ਕਿਤੇ ਕੋਈ ਊਨਤਾਈ ਨਜਰ ਆਉਂਦੀ ਹੈ ਉਥੇ ਅਦਾਲਤਾਂ ਆਪਣਾ ਬਣਦਾ ਰੋਲ ਨਿਭਾ ਰਹੀਆਂ ਹਨ, ਇਸ ਸੱਭ ਦਾ ਉਦੇਸ਼ ਕੇਵਲ ਇੰਨਾ ਹੈ ਤਾਂ ਕਿ ਕਿਸੇ ਵੀ ਪੰਚਾਇਤੀ ਖੇਤਰ ਨਾਲ ਸਬੰਧਤ ਨਾਗਰਿਕ ਦਾ ਚੁਨਣ ਅਤੇ ਚਣੇ ਜਾਣ ਦਾ ਅਧਿਕਾਰ ਵਾਂਝਾ ਨਾ ਰਹਿ ਜਾਵੇ, ਅਤੇ ਲੋਕਤੰਤਰ ਬਹਾਲ ਰਹਿ ਸਕੇ।
            ਪਰ ਇਹਨਾਂ ਸੱਭ ਯਤਨਾਂ ਦੀ ਧੱਜੀਆਂ ਉਡਾਉਂਦਿਆਂ ਮਾਲੇਰਕੋਟਲਾ-2 ਖੇਤਰ ਅਧੀਨ ਮਲਾਜਮਾਂ ਦਾ ਵੋਟ ਦੇਣ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ, ਭਾਵੇਂ ਚੋਣਾ ਲਈ ਕਰਵਾਈਆਂ ਜਾ ਰਹੀਆਂ ਰਿਹਰਸਲਾਂ ਦੀ ਅੱਜ ਦੂਸਰੀ ਰਿਹਰਸਲ ਹੈ ਪ੍ਰੰਤੂ ਹਾਲੇ ਤੱਕ ਵੀ ਮੁਲਾਜਮਾਂ ਨੂੰ `ਵੋਟ ਦੀ ਵੋਟ ਕਿਸ ਤਰਾਂ ਪਵੇਗੀ` ਇਸ ਵਾਰੇ ਬੇਯਕੀਨੀ ਦੀ ਮਾਹੌਲ ਹੈ। ਇਸ ਤਰਾਂ ਨਾਲ ਜੇਕਰ ਦੇਖਿਆ ਜਾਵੇ ਤਾਂ ਪੰਜਾਬ ਦੇ ਇੱਕ ਲੱਖ ਦੇ ਲੱਗਭੱਗ ਚੋਣ ਡਿਉਟੀ ਤੇ ਤਾਇਨਾਤ ਮੁਲਾਜਮ ਪ੍ਰਭਾਵਤ ਹੋਣਗੇ। ਅਤੇ ਉਹ ਆਪਣੀ ਵੋਟ ਨਹੀ ਪਾ ਸਕਣਗੇ।
            ਇਸ ਸਬੰਧੀ ਚੋਣ ਡਿਉਟੀ ਲਈ ਤਇਨਾਤੀ ਕਾਰਣ ਪ੍ਰਬਾਵਤ ਮੁਲਾਜਮ ਡਾ.ਅਬਦੁਲ ਮਜੀਦ, ਸੂਬਾ ਪ੍ਰਧਾਨ, ਪੰਜਾਬ ਰਾਜ ਵੈਟਰਨਰੀ ਡਾਕਟਰਜ ਅੇਸੋਸੀਏਸ਼ਨ ਨੇ ਭਾਵੇਂ ਸਥਾਨਕ ਅਧਿਕਾਰੀਆਂ ਕੋਲ ਇਸ ਦਾ ਮੁੱਦਾ ਉਠਾਇਆ, ਪ੍ਰੰਤੂ ਅਧਿਕਾਰੀਆਂ ਵਲੋਂ ਇਸ ਦਾ ਕੋਈ ਹੱਲ ਨਹੀਂ ਕੱਢਿਆ ਜਾ ਰਿਹਾ, ਮਜਬੂਰਨ  ਡਾ.ਅਬਦੁਲ ਮਜੀਦ, ਸੂਬਾ ਪ੍ਰਧਾਨ, ਪੰਜਾਬ ਰਾਜ ਵੈਟਰਨਰੀ ਡਾਕਟਰਜ ਅੇਸੋਸੀਏਸ਼ਨ ਵਲੋਂ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਈਮੇਲ ਅਤੇ ਪੱਤਰ ਰਾਹੀਂ ਅਪੀਲ ਕੀਤੀ ਹੈ, ਤਾਂ ਜੋ ਚੋਣ ਮੁਲਾਜਮਾਂ ਪਾਸੋਂ ਖੋਹਿਆ ਜਾ ਰਿਹਾ `ਵੋਟ ਦਾ ਅਧਿਕਾਰ` ਬਹਾਲ ਰਹਿ ਸਕੇ।
           ਇਸ ਸਬੰਧੀ ਮੀਡੀਆ ਦੇ ਨਾਮ ਨੋਟ ਵਿੱਚ ਡਾ. ਮਜੀਦ ਨੇ ਦੋਸ਼ ਕਿਹਾ ਹੈ ਚੋਣ ਅਧਿਕਾਰੀਆ ਵਲੋਂ ਚੋਣਾ ਲਈ ਹੋਈਆ ਦੋ ਰਿਹਰਸਲਾਂ ਵਿੱਚ ਹਾਲੇ ਤੱਕ ਵੀ ਇਸ ਸਬੰਧੀ ਮੁਲਾਜਮਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ, ਅਤੇ ਇਸ ਸਬੰਧੀ ਪੁਛੇ ਜਾਣ ਤੇ ਵੀ ਸਥਾਨਕ ਅਧਿਕਾਰੀਆਂ ਵਲੋਂ ਕੋਈ ਤਸੱਲੀਬਖਸ਼ ਪ੍ਰਬੰਧ ਨਹੀਂ ਕੀਤਾ ਜਾ ਰਿਹਾ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone