Last UPDATE: March 21, 2018 at 11:16 pm

‘ਖੇਡਾਂ ਨੂੰ ਉਤਸ਼ਾਹਿਤ ਕਰਨ ਲਈ’ ਅਜਾਦ ਫਾਉਂਡੇਸ਼ਨ ਨੇ ਵੰਡੀਆਂ ਸਕੂਲਾਂ ਨੂੰ ਖੇਡ-ਕਿੱਟਾਂ

‘ਖੇਡਾਂ ਨੂੰ ਉਤਸ਼ਾਹਿਤ ਕਰਨ ਲਈ’ ਅਜਾਦ ਫਾਉਂਡੇਸ਼ਨ ਨੇ ਵੰਡੀਆਂ ਸਕੂਲਾਂ ਨੂੰ ਖੇਡ-ਕਿੱਟਾਂ
ਖੇਡਾਂ ਵੀ ਹੁੰਦੀਆਂ ਹਨ ਵਿਦਿਆਰਥੀ ਦੇ ਵਿਕਾਸ ਦਾ ਜਰੂਰੀ ਅੰਗ: ਅਸਗਰ ਅਲੀ
‘ਖੇਡਾਂ ਦੇ ਬਦਲ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ’:ਹੈਡਮਾਸਟਰ

ਮਾਲੇਰਕੋਟਲਾ (ਅਨਸ) ਵਿਦਿਆਰਥੀ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਪੈਦਾ ਕਰਨ ਅਜਾਦ ਫਾਉਂਡੇਸ਼ਨ ਟਰੱਸਟ (ਰਜਿ.) ਮਾਲੇਰਕੋਟਲਾ ਸਕੂਲਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ, ਇਸ ਅਭਿਆਨ ਤਹਿਤ ਅੱਜ ਆਜਾਦ ਫਾਉਂਡੇਸ਼ਨ ਦੀ ਟੀਮ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ, ਮਲੇਰ , ਸਰਕਾਰੀ ਪ੍ਰਾਇਮਰੀ ਸਕੂਲ ਲੋਹਾ ਬਾਜਾਰ, ਇਸਲਾਮੀਆਂ ਸੀ.ਸੈਕੰ.ਸਕੂਲ ਸ਼ੇਰਵਾਨੀ ਕੋਟ, ਇਸਲਾਮੀਆਂ ਹਾਈ ਸਕੂਲ , ਬਿੰਜੋਕੀ ਖੁਰਦ, ਸਰਕਾਰੀ ਹਾਈ ਸਕੂਲ ਬਿੰਜੋਕੀ ਖੁਰਦ ਆਦਿ ਸਕੂਲਾਂ ਵਿੱਚ ਜਾਕੇ ਮੁੱਖ ਅਧਿਆਪਕਾਂ ਅਤੇ ਸਕੂਲ ਇੰਚਾਰਜਾਂ ਨੂੰ ਖੇਡ ਕਿੱਟਾਂ ਸੌੰਪੀਆਂ ਗਈਆਂ।
ਇਸ ਸਬੰਧੀ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਜਾਦ ਫਾਉਂਡੇਸ਼ਨ ਦੇ ਸ੍ਰਪਰਸਤ ਡਾ.ਮਜੀਦ ਆਜਾਦ ਨੇ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਵਿਕਾਸ ਵਿੱਚ ਅਹਿਮ ਰੋਲ ਨਿਭਾਉਂਦੀਆਂ ਹਨ, ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਨਾਲ ਜੋੜਿਆ ਜਾਣਾ ਜਰੂਰੀ ਹੈ।
ਇਸ ਸਬੰਧੀ ਆਜਾਦ ਫਾਉਂਡੇਸ਼ਨ ਦੇ ਚੇਅਰਮੈਨ ਅਸਗਰ ਅਲੀ ਅਤੇ ਪ੍ਰਚਾਰ ਸਕੱਤਰ ਅਸਲਮ ਨਾਜ ਨੇ ਕਿਹਾ ਫਾਉਂਡੇਸ਼ਨ ਵਲੋਂ ਸ਼ੁਰੂ ਕੀਤੇ ਪਰਾਜੈਕਟ  ‘ਖੇਡਾਂ ਰਾਹੀਂ ਵਿਕਾਸ’ ਦੀ ਪਹਿਲੀ ਲੜੀ ਤਹਿਤ  ਇਸ ਸਾਲ ਤਹਿਸੀਲ ਮਾਲੇਰਕੋਟਲਾ ਦੇ 12 ਸਕੂਲਾਂ ਨੂੰਂ ਖੇਡ-ਕਿਟਾਂ ਦੇਣ ਦੇ ਫੈਸਲਾ ਤਹਿਤ ਇਹ ਕਿਟਾਂ ਵੰਡੀਆਂ ਗਈਆਂ ਹਨ।
ਇਸ ਮੌਕੇ ਆਜਾਦ ਫਾਉਂਡੇਸ਼ਨ ਦੇ ਇਸ ਨਵੇਕਲੇ ਕਾਰਜ ਦੀ ਸੈਂਟਰ ਹੈਡ ਟੀਚਰ ਦਲਜੀਤ ਕੌਰ, ਇੰਚਾਰਜ ਤਾਹਿਰਾ ਪ੍ਰਵੀਨ, ਸ਼ਹਿਨਾਜ ਪਰਵੀਨ, ਤਪਿੰਦਰ ਕਮਲ, ਹੈਡਮਾਸਟਰ ਜੁਬੈਰ ਉਸਮਾਨੀ, ਪ੍ਰਿੰਸੀਪਲ ਮੁਸ਼ਤਾਕ ਜੋਸ਼, ਮੈਡਮ ਜਸਵੀਰ ਕੌਰ, ਮੈਡਮ ਸੋਨੀਆ ਸ਼ਰਮਾਂ ਆਦਿ ਵਲੋਂ ਸ਼ਲਾਘਾ ਕੀਤੀ ਗਈ। ਉਹਨਾਂ ਕਿਹਾ ਕਿ ‘ਖੇਡਾਂ ਦੇ ਬਦਲ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ’।

ਇਸ ਕਾਰਜ ਨੁੰ ਸਿਰੇ ਚੜਾਉਣ ਵਿੱਚ ਸਰਾਜ ਅਨਵਰ, ਮੁਹੰਮਦ ਸਜਿਦ, ਅਮਜਦ ਵਿਲੋਨ,
ਨਜੀਰ ਅਹਿਮਦ , ਸਮੀਰ ਲੋਹਾਰ ਆਦਿ ਵਲੋਂ ਵਿਸੇਸ਼ ਭੂਮਕਿਾ ਨਿਭਾਈ ਗਈ।

ਡਾ. ਅਬਦੁਲ ਮਜੀਦ ਅਜਾਦ,  98152-54200

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone