ਖਾਦ ਤੇ ਕੀਟਨਾਸ਼ਕ ਦਵਾਈਆ ਵੇਚਣ ਵਾਲਿਆਂ ਵਲੋ ਰੋਸ ਮਾਰਚ ।

DSC_0016 DSC_0017 DSC_0018 DSC_0020 DSC_0021 DSC_0022

ਭਾਰਤ ਸਰਕਾਰ ਖਿਲਾਫ  ਨਾਅਰੇਬਾਜੀ ਕਰਨ ਉਪਰੰਤ ਨਾਇਬ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ ।

ਕਾਦੀਆਂ 9 ਫਰਵਰੀ (ਦਵਿੰਦਰ ਸਿੰਘ ਕਾਹਲੋ) ਅੱਜ ਕਸਬਾ ਕਾਦੀਆਂ ਵਿਖੇ ਖਾਦ ਤੇ ਕੀਟਨਾਸ਼ਕ ਦਵਾਈਆ ਵੇਚਣ ਵਾਲਿਆ ਵਲੋ ਦੁਕਾਨਾ ਬੰਦ ਕਰਕੇ ਇਕ ਰੋਜਾ ਹੜਤਾਲ ਕੀਤੀ ਗਈ । ਇਸ ਸਮੇ ਉਹਨਾ ਨੇ ਰੋਡ ਮਾਰਚ ਕੀਤਾ ਤੇ ਭਾਰਤ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ । ਇਸ ਦੌਰਾਨ ਉਹਨਾ ਕਿਹਾ ਕਿ ਜੋ ਬੀ ਐਸ ਸੀ ਐਗਰੀਕਲਚਰ ਨੂੰ ਲਾਇਸੈਸ ਦੇਣ ਦਾ ਕਾਨੂੰਨ ਪਾਸ ਕੀਤਾ ਗਿਆ ਹੈ ਅਸੀ ਉਸਦਾ ਸਖਤ ਵਿਰੋਧ ਕਰਦੇ ਹਾਂ । ਇਸ ਸਮੇ ਪ੍ਰਧਾਨ ਰਿਪੁਦਮਨ ਸਿੰਘ ਵਾਲੀਆ ਨੇ ਕਿਹਾ ਕਿ ਇਹ ਕਾਨੂੰਨ ਬਣਨ ਨਾਲ ਲੱਖਾ ਲੋਕ ਬੇਰੁਜਗਾਰ ਹੋ ਜਾਣਗੇ । ਇਸ ਕਾਨੂੰਨ ਨੂੰ ਵਾਪਿਸ ਲਿਆ ਜਾਵੇ ਨਹੀ ਤਾ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਵੇਗਾ । ਇਸ ਦੋਰਾਨ ਉਹਨਾ ਨੇ ਨਾਇਬ ਤਹਿਸੀਲਦਾਰ ਕਾਦੀਆ ਦੇ ਜਰੀਏ ਭਾਰਤ ਸਰਕਾਰ ਨੂੰ ਮੰਗ ਪੱਤਰ ਦਿਤਾ ਇਸ ਮੋਕੇ ਨਾਇਬ ਤਹਿਸੀਲਦਾਰ ਯਸਪਾਲ ਕੁੰਡਲ ਨੇ ਭਰੋਸਾ ਦਿਵਾਇਆ ਕਿ ਉਹਨਾ ਦੀ ਇਹ ਮੰਗ ਭਾਰਤ ਸਰਕਾਰ ਤੱਕ ਪਹੁੰਚਾਈ ਜਾਵੇਗੀ । ਇਸ ਮੋਕੇ ਪ੍ਰਧਾਨ ਰਿਪੁਦਮਨ ਸਿੰਘ ਵਾਲੀਆ , ਦੇ ਨਾਲ ਪਵਨ ਕੁਮਾਰ, ਕਸਮੀਰ ਸਿੰਘ ,ਅਜੀਤ ਸਿੰਘ, ਲਖਵਿੰਦਰ ਸਿੰਘ , ਰਾਜਾ ਰਾਮ, ਬਲਜੀਤ ਸਿੰਘ, ਕਮਲ ਕਿਸੋਰ, ਜਗਦੇਵ ਸਿੰਘ , ਸਲਵਿੰਦਰ ਸਿੰਘ ,ਧਰਮਪਾਲ, ਕਸਤੂਰੀ ਲਾਲ, ਦਿਲਬਾਗ ਸਿੰਘ, ਜਸਵਿੰਦਰ ਸਿੰਘ, ਤਰਸੇਮ ਸਿੰਘ , ਨਿਰਮਲ ਸਿੰਘ, ਦਵਿੰਦਰ ਸਿੰਘ , ਨਿਸਾਨ ਸਿੰਘ , ਵਰਿੰਦਰ ਸਿੰਘ, ਰਵੀ , ਪਰਸੋਤਮ ਲਾਲ ਹੰਸ ਤੇ ਦੀਪਕ ਲੱਡਾ ਆਦਿ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone