Last UPDATE: April 7, 2018 at 2:22 am

ਕੋਮਲ ਹਿਰਦੇ ਵਾਲੇ ਲੋਕ ਨੂੰ ਕੈਂਸਰ ਰੋਗ ਹੋਣ ਦਾ ਵੱਧ ਸੰਭਾਵਨਾ: ਡਾ.ਤਨਵੀਰ

ਹੋਮਿੳਪੈਥੀ ਕਾਨਫਰੰਸ ਵਿੱਚ ਡਾ.ਤਨਵੀਰ ਦਾ ਵਿਸੇਸ਼ ਐਵਾਰਡ ਨਾਲ ਸਨਮਾਨ

ਮਾਲੇਰਕੋਟਲਾ ( Punjabnewsline.in ) ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦ ਿਗਿਣਤੀ ਪੂਰੀ ਦੁਨੀਆਂ ਵਿੱਚ ਦੂਜੇ ਨੰਬਰ ਤੇ ਹੈ, ਪਹਿਲੇ ਨੰਬਰ ਤੇ ਦਿਲ ਦੀਆਂ ਬਿਮਾਰੀਆਂ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ, 2014 ਦੇ ਵਿਸ਼ਵ ਸੇਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਹਰ ਰੋਜ ਲੱਗਭੱਗ 3000 ਮਰੀਜਾਂ ਨੂੰ ਕੈਂਸਰ ਦਾ  ਪੌਜਿਟਵ ਆ ਰਿਹਾ ਹੈ, ਅਤੇ 1300 ਕਰੀਬ ਲੋਕ ਕੈਂਸਰ ਨਾਲ ਮਰ ਰਹੇ ਹਨ, ਜਿਹੜਾ ਕਿ ਸਾਡੇ ਸਭਨਾ ਲਈ ਫਿਕਰ ਤੇ ਸੋਚ ਗੱਲ ਹੈ।

ਉਪਰੋਕਤ ਵਿਚਾਰਾਂ ਦਾ ਪਰਗਟਾਵਾ ਹੋਮਿਉਪੈਥੀ ਦੇ ਵਿਸ਼ਵ ਪ੍ਰਸਿੱਧ ਮਾਹਿਰ ਡਾ. ਤਨਵੀਰ ਹੁਸੈਨ ਨੇ ਹਾਲ ਹੀ ਵਿੱਚ ਮਹਾਰਾਸ਼ਟਰਾ ਵਿਖੇ ਕੈਂਸਰ ਵਿਸ਼ੇ ਤੇ ਹੋਈ ਕਾਨਫਰੰਸ਼ ਵਿੱਚ ਕੀਤਾ।

ਕੈਂਸਰ ਦੇ ਕਾਰਨਾ ਵਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਆਮ ਤੌਰ ਤੇ ਜਾਣੇ ਜਾਂਦੇ ਕਾਰਨਾ ਜਿਵੇਂ ਤੰਬਾਕੂ, ਸ਼ਰਾਬ, ਨਸ਼ੇ, ਵਾਇਰਸ, ਖਤਰਨਾਕ ਕਿਰਨਾਂ , ਖਤਰਨਾਕ ਰਸਾਇਨ, ਮੋਟਾਪਾ ਆਦਿ ਤੋਂ ਬਿਨਾ ਸੱਭ ਤੋਂ ਖਤਰਨਾਕ ਕਾਰਣ ਸਾਡੇ ਦਿਮਾਗ ਦੀਆਂ ਮਾਨਸਿਕ ਸਮਸਿਆਵਾਂ ਹਨ, ਕੈਂਸਰ ਉਹਨਾਂ ਲੋਕਾਂ ਨੂੰ ਜਿਆਦਾ ਹੁੰਦਾ ਹੈ, ਜੋ ਬਹੁਤ ਕੋਮਲ ਮਨ ਦੇ ਹੁੰਦੇ ਹਨ, ਹਰ ਗੱਲ ਦਿਲ ਨੂੰ ਲਗਾ ਲੈਂਦੇ ਹਨ, ਜੋ ਫਿਕਰ, ਚਿੰਤਾ, ਡਰ, ਗੁੱਸੇ, ਬੇਇਜਤੀ ਆਦਿ ਦੇ ਪ੍ਰਭਾਵ ਦਾ ਅਸਰ ਛੇਤੀ ਕਬੂਲਦੇ ਹਨ, ਤੇ ਲੰੰਮੇ ਸਮੇ ਤੱਕ ਦੁਖੀ ਰਹਿੰਦੇ ਹਨ।

ਹਮਿੳਪੈਥੀ ਕਾਨਫਰੰਸ ਵਿੱਚ ਉਹਨਾਂ ਨੇ ਹੋਮਿਉਪੈਥੀ ਨਾਲ ਇਲਾਜ ਕਰਵਾ ਰਹੇ ਆਪਣੇ ਕੈਂਸਰ ਦੇ ਮਰੀਜਾਂ ਦੇ ਕੁੱਝ ਕੇਸਾਂ ਦੇ ਨਤੀਜੇ ਪ੍ਰਮਾਣ ਸਹਿਤ ਪੇਸ਼ ਕੀਤੇ, ਅਤੇ ਦਾਅਵਾ ਕੀਤਾ ਕਿ ਹੋਮਿੳਪੈਥੀ ਦਵਾਈਆਂ ਦਾ ਕੈਂਸਰ ਵਰਗੇ ਖਤਰਨਾਕ ਰੋਗ ਵਿੱਚ ਅਹਿਮ ਰੋਲ ਹੈ, ਤੇ ਇਹ ਦਵਾਈਆਂ ਕੈਂਸਰ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ।

ਚੇਤੇ ਰਹੇ ਕਿ ਮਾਲੇਰਕੋਟਲਾ ਨਾਲ ਸਬੰਧ ਰੱਖਣ ਵਾਲੇ ਡਾ. ਤਨਵੀਰ ਹੁਸੈਣ ਫ਼ਨਬਸਪ;ਪਿਛਲੇ 25 ਸਾਲਾਂ ਤੋਂ ਕੈਂਸਰ ਦੇ ਮਰੀਜਾਂ ਦੀ ਸੇਵਾ ਕਰਦੇ ਆ ਰਹੇ ਹਨ, ਤੇ ਉਨਾਂ ਨੂੰ ਹੁਣ ਤੀਕ ਅਨੇੁਕਾਂ ਸਨਮਾਨ ਮਿਲ ਚੁੱਕੇ ਹਨ, ਅਤੇ ਉਹਨਾਂ ਨੂੰ ਹਾਲ ਹੀ ਵਿੱਚ ਵਿਸ਼ਵ ਪੱਧਰ ਤੇ ਅਹਿਮ ਮੰਨੇ ਜਾਂਦੇ ਡਾ. ਐਸ.ਕੇ.ਦੂਬੇ ਮੈਮੋਰੀਅਲ ਐਵਾਰਡ ਨਾਲ ਨਵਾਜਿਆ ਗਿਆ ਹੈ। ਵਿਸ਼ਵ ਪੱਧਰ ਤੇ ਹੋਮਿੳਪੈਥੀ ਜਗਤ ਵਿੱਚ ਡਾ.ਤਨਵੀਰ ਹੁਸੈਣ ਅੱਜਕੱਲ ਇੱਕ ਨਾਮਵਰ ਸਖਸੀਅਤ ਹਨ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone