ਕੈਂਬਰਿਜ ਇੰਟਰਨੈਸ਼ਨਲ ਸਕੂਲ ਬਟਾਲਾ ਦੀ ਬੱਸ ਨਾਲ ਵਾਪਰਿਆ ਹਾਦਸਾ, ਵਾਲ-ਵਾਲ ਬਚੀ ਛੋਟੇ ਛੋਟੇ ਬੱਚਿਆਂ ਦੀ ਜਾਨ, ਮੌਕੇ ਤੇ ਪਹੁੰਚੇ ਪੱਤਰਕਾਰ ਨੂੰ ਰਮਨ ਪੱਡਾ ਨੇ ਬੋਲੀ ਮਾੜੀ ਸ਼ਬਦਾਵਲੀ ।

IMG-20170511-WA0090 IMG-20170511-WA0181 IMG-20170511-WA0182 IMG-20170511-WA0187 IMG-20170511-WA0191 IMG-20170511-WA0183

ਗੁਰਦਾਸਪੁਰ, ਕਾਦੀਆਂ 11  ਮਈ   (ਦਵਿੰਦਰ ਸਿੰਘ ਕਾਹਲੋਂ ) ਕਸਬਾ ਹਰਚੋਵਾਲ ਚੌਂਕ ਦੇ ਨਜ਼ਦੀਕ ਬਟਾਲਾ ਰੋਡ ਤੇ ਅੱਜ ਸਵੇਰੇ ਕਰੀਬਨ 8:00ਵਜੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਬੱਸ ਰੁੱਖ ਨਾਲ ਜਾ ਟਕਰਾਈ ਜੋ ਕਿ ਬੱਚਿਆਂ ਨਾਲ ਭਰੀ ਹੋਈ ਸੀ ।  ਜਿਸ ਵਿੱਚ ਡਰਾਈਵਰ ਨੇ ਦੱਸਿਆਂ ਕਿ ਕਰੀਬਨ 25 ਬੱਚੇ ਬੱਸ ਵਿੱਚ ਸਨ । ਜਿਨ੍ਹਾਂ ਵਿੱਚੋਂ ਕੁੱਝ ਬੱਚਿਆਂ ਦੇ ਨਾਮ ਜਸਕਰਨ ਸਿੰਘ, ਨਵਜੋਤ ਸਿੰਘ, ਨਵਦੀਪ ਸਿੰਘ, ਨਵਦੀਪ ਕੌਰ ਸਨ। ਜਿਨ੍ਹਾਂ ਵਿੱਚੋਂ ਕੁੱਝ ਬੱਚਿਆਂ ਨੂੰ ਮਮੂਲੀ ਸੱਟਾਂ ਲੱਗੀਆਂ ਤੇ ਹੋਰ ਬੱਚਿਆ ਨੂੰ ਗੁਜੀਆ ਸੱਟਾਂ ਲੱਗੀਆਂ । ਬੱਚਿਆਂ ਨੇ ਸਕੂਲ ਪ੍ਰਸ਼ਾਸਨ ਦੇ ਡਰ ਤੋਂ ਨਾ ਹੀ ਆਪਣੇ ਨਾਮ ਦੱਸੇ ਤੇ ਨਾ ਹੀ ਆਪਣੇ ਲੱਗੀਆਂ ਸੱਟਾਂ ਬਾਰੇ ਜ਼ਿਕਰ ਕੀਤਾ । ਪੱਤਰਕਾਰਾਂ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੇ ਘਟਨਾ ਦੀ ਜਾਣਕਾਰੀ ਇਕੱਠੀ ਕੀਤੀ ਤੇ ਬੱਸ ਨੂੰ ਚਲਾ ਰਹੇ ਡਰਾਈਵਰ ਨੂੰ ਉਸ ਦਾ ਨਾਮ ਪੁੱਛਿਆ ਤਾਂ ਉਸ ਨੇ ਕਿਹਾ ਸਕੂਲ ਮਾਲਕ ਰਮਨ  ਪੱਡਾ ਨਾਲ ਗੱਲ ਕਰ ਕੇ ਮੇਰਾ ਨਾਮ ਪੁੱਛ ਲਓ ਮੈਂ ਨਹੀਂ ਦੱਸਣਾ । ਸਾਰੀ ਘਟਨਾ ਬਾਰੇ ਰਮਨ  ਪੱਡਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਪੱਤਰਕਾਰ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਾਮ ਤੱਕ ਹੀ ਪੱਤਰਕਾਰ ਦਾ ਇਲਾਜ ਕਰਨ ਬਾਰੇ ਧਮਕੀ ਦਿੱਤੀ । ਓਦਰ ਹਾਦਸਾ ਗ੍ਰਸਤ ਬੱਚਿਆਂ ਦੇ ਮਾਤਾ ਪਿਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਹ ਘਟਨਾ ਜਦੋਂ ਸੋਸ਼ਲ ਮੀਡੀਆ ਜਰੀਏ ਮਿਲੀ ਹੈ ਤੇ ਸਕੂਲ ਦੇ ਪ੍ਰਬੰਧਕਾਂ ਨੇ ਇਹ ਸਾਰੀ ਘਟਨਾ ਬਾਰੇ ਮਾਪਿਆਂ ਨੂੰ ਸੂਚਿਤ ਨਹੀਂ ਕੀਤਾ ਤੇ ਸਾਡੇ ਬੱਚੇ ਪਤਾ ਨੇ ਕਿਸ ਹਾਲਤ ਵਿੱਚ ਹਨ। ਇਸ  ਘਟਨਾ ਬਾਰੇ ਸਤਪਾਲ ਸਿੰਘ ਔਲਖ ਮੌਜੂਦਾ ਸਰਪੰਚ ਨੇ ਦੱਸਿਆਂ ਕਿ ਸਾਡੇ ਪੰਜ ਬੱਚੇ ਇਸ ਬੱਸ ਵਿੱਚ ਜਾਂਦੇ ਹਨ।  ਤੇ ਇਹ ਬੱਸ ਰੋਜ਼ਾਨਾ 7:50 ਤੇ ਔਲਖ ਬੇਟ ਪਿੰਡ ਆਉਂਦੀ ਹੈ ।  ਸਕੂਲ ਦਾ ਸਮਾਂ 8 ਵਜੇ ਹੈ । ਇਸ ਕਾਰਨ ਇਹ ਹਾਦਸਾ ਵਾਪਰਿਆ ਹੈ  ਉਹਨਾਂ ਦਾ ਕਹਿਣਾ ਸੀ ਕਿ ਇਹ ਹਾਦਸਾ 8 ਵਜੇ ਦੇ ਕਰੀਬ ਹੋਇਆ  ਇਸ ਹਾਦਸੇ ਬਾਰੇ 12 ਵਜੇ ਤੱਕ ਕਿਸੇ ਵੀ ਮਾਤਾ ਪਿਤਾ ਨੂੰ  ਨਹੀਂ  ਦੱਸਿਆ ਗਿਆ ।  ਇਹ ਸਾਰੀ ਗ਼ਲਤੀ ਸਕੂਲ ਦੀ ਹੈ । ਇਸ ਘਟਨਾ ਬਾਰੇ ਬੱਚਿਆਂ ਦੇ ਮਾਪਿਆਂ ਨੇ ਪ੍ਰਸ਼ਾਸਨ ਕੋਲੋਂ ਅਪੀਲ ਕੀਤੀ ਹੈ ਕਿ ਸਕੂਲ ਵਿਰੁੱਧ ਕੜੀ ਕਾਰਵਾਈ ਕੀਤੀ ਜਾਵੇ। ਜੋ ਬੱਚਿਆਂ ਦੀਆਂ ਜਾਣਾ ਨਾਲ ਖਿਲਵਾੜ ਕਰ ਰਹੇ ਹਨ ।

ਇਸ ਘਟਨਾ ਬਾਰੇ ਜਦੋਂ ਡਿਪਟੀ ਡੀ ਈ ਓ ਭਾਰਤ ਭੂਸ਼ਨ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪ੍ਰਿੰਸੀਪਲ ਕੁਲਵੰਤ ਸਿੰਘ ਦੀ ਟੀਮ ਨੇ ਹਾਦਸੇ ਵਾਲੀ ਜਗ੍ਹਾ ਤੇ ਪਹੁੰਚ ਕੇ ਸਾਰੀ ਜਾਣਕਾਰੀ ਹਾਸਲ ਕਰ ਕੇ ਇਸ ਦੀ ਰਿਪੋਰਟ ਡੀ ਸੀ ਗੁਰਦਾਸਪੁਰ ਨੂੰ ਭੇਜ ਦਿੱਤੀ ਗਈ ਹੈ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone