Last UPDATE: September 11, 2016 at 12:23 am

ਕੇਜਰੀਵਾਲ ਦੀ ਬਾਘਾਪੁਰਾਣਾ ਰੈਲੀ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ- ਆਪ ਆਗੂ

ਭਦੌੜ 11 ਸਤੰਬਰ (ਵਿਕਰਾਂਤ ਬਾਂਸਲ) ਵਿਰੋਧੀ ਪਾਰਟੀਆਂ ‘ਆਪ’ ਨੂੰ ਬਦਨਾਮ ਕਰਨ ਲਈ ਦਿਨੋ-ਦਿਨ ਚਾਲਾਂ ਚੱਲ ਰਹੀਆਂ ਹਨ ਅਤੇ ਪਿਛਲੇ ਕੁਝ ਦਿਨਾਂ ਵਿਚ ਹੋਈਆਂ ‘ਆਪ’ ਵਿਰੋਧੀ ਇੱਕਾ-ਦੁੱਕਾ ਘਟਨਾਵਾਂ ਨੂੰ ਲੈ ਕੇ ਲੋਕਾਂ ਵਿਚ ਇਹ ਪ੍ਰਚਾਰ ਕਰ ਰਹੀਆਂ ਹਨ ਕਿ ‘ਆਪ’ ਖਿੰਡ-ਪੁੰਡ ਗਈ ਹੈ ਪਰੰਤੂ ਹਨੇ੍ਹਰਾ ਕਿੰਨੀ ਵੀ ਕੋਸ਼ਿਸ਼ ਕਿਓ ਨਾ ਕਰ ਲਵੇ, ਉਹ ਸਵੇਰੇ ਨੂੰ ਆਉਣ ਤੋ ਨਹੀਂ ਰੋਕ ਸਕਦਾ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਪ ਦੇ ਸੀਨੀਅਰ ਆਗੂ ਜਿਲ੍ਹਾ ਕੁਆਰਡੀਨੇਟਰ ਬੁਧੀਜੀਵੀ ਵਿੰਗ ਪਿ੍ਰੰਸੀਪਲ ਸੁਰਜੀਤ ਸਿੰਘ ਸੰਧੂ, ਆਗੂ ਐਡਵੋਕੇਟ ਕੀਰਤ ਸਿੰਗਲਾ ਅਤੇ ਸਰਕਲ ਇੰਚਾਰਜ ਰੇਸ਼ਮ ਸਿੰਘ ਜੰਗੀਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕੇ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ 11 ਸਤੰਬਰ ਨੂੰ ਬਾਘਾਪੁਰਾਣਾ (ਮੋਗਾ) ਵਿਖੇ ਵਿਸ਼ਾਲ ਰੈਲੀ ਕਰ ਰਹੇ ਹਨ ਜਿਥੇ ਉਹਨਾਂ ਵੱਲੋ ਕਿਸਾਨ ਮੈਨੀਫੈਸਟੋ ਵੀ ਜਾਰੀ ਕੀਤਾ ਜਾਵੇਗਾ। ਇਹ ਰੈਲੀ ਮਾਘੀ ਮੇਲੇ ਦੀ ਰੈਲੀ ਦੀ ਤਰ੍ਹਾਂ ਪੰਜਾਬ ਦੀ ਧਰਤੀ ਤੇ ਇੱਕ ਇਤਿਹਾਸਕ ਰੈਲੀ ਹੋ ਨਿਬੜੇਗੀ ਅਤੇ ਵਿਰੋਧੀਆਂ ਦੀ ਬੋਲਤੀ ਬੰਦ ਕਰ ਦੇਵੇਗੀ। ਐਡਵੋਕੇਟ ਕੀਰਤ ਸਿੰਗਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਲੋਟ ਵਿਖੇ ਵਿਰੋਧੀਆਂ ਵੱਲੋ ਐਮ.ਪੀ. ਭਗਵੰਤ ਮਾਨ ਅਤੇ ਆਪ ਵਲੰਟੀਅਰਾਂ ਤੇ ਕੀਤਾ ਹਮਲਾ ਉਹਨਾਂ ਦੀ ਬੁਖਲਾਹਟ ਦਾ ਨਤੀਜਾ ਹੈ, ਉਹਨਾਂ ਸ਼ਾਇਰੀ ਅੰਦਾਜ਼ ਵਿਚ ਕਿਸੇ ਕਵੀ ਦੀ ਕਵਿਤਾ ਦੀਆਂ ਤੁਕਾਂ ‘‘ਜਿੱਤੀਏ ਭਾਵੇ ਨਾ ਜਿੱਤੀਏ, ਕੋਈ ਫਿਕਰ ਨਹੀ, ਮੰਨਣੀ ਨਹੀਓਂ ਹਾਰ, ਜ਼ਮਾਨਾਂ ਬਦਲਾਂਗੇ। ਬਿਨ ਲੜਿਆਂ ਮਰ ਜਾਣਾ ਇਹ ਵੀ ਠੀਕ ਨਹੀ, ਕਰਕੇ ਹੱਥ ਦੋ-ਚਾਰ, ਜ਼ਮਾਨਾਂ ਬਦਲਾਂਗੇ।’’ ਗਾਉਦਂੇ ਹੋਏ ਕਿਹਾ ਕਿ ਸਾਡੇ ਵਲੰਟੀਅਰ ਵਿਰੋਧੀਆਂ ਦੀਆਂ ਇਹੋ ਜਿਹੀਆਂ ਹਰਕਤਾਂ ਤੋ ਡਰਨ ਵਾਲੇ ਨਹੀ ਹਨ, ਸਗੋ ਵੱਡੇ ਵੱਡੇ ਤੁਫਾਨਾਂ ਨੂੰ ਵੀ ਚੀਰ ਕੇ ਅੱਗੇ ਲੰਘਣ ਦੀ ਹਿੰਮਤ ਰੱਖਦੇ ਹਨ।
ਫੋਟੋ ਵਿਕਰਾਂਤ ਬਾਂਸਲ 1, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਗੂ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone