Last UPDATE: May 11, 2016 at 2:03 pm

ਕਿਸਾਨ ਪਸੂਆਂ ਨੂੰ ਟੀਕੇ ਲਗਾ ਕੇ ਆਉਣ ਵਾਲੇ ਭਵਿੱਖ ਨੂੰ ਕਰ ਰਹੇ ਹਨ ਬਿਮਾਰੀਆ ਦਾ ਸਿਕਾਰ ।

Malhotra RK (ਰਕੇਸ਼ ਮਲਹੋਤਰਾ ਦੀਨਾਨਗਰ ,ਗੁਰਦਾਸਪੁਰ 9876435826)
________________________________________________________________
ਹਰ ਦੇਸ਼ ਦਾ ਆਉਣ ਵਾਲਾ ਭਵਿੱਖ ਉਸਦਾ ਨਵਾਂ ਨਿਰਮਾਤਾ ਹੁੰਦਾ ਹੈ। ਜਿਸ ਨੇ ਦੇਸ਼ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾਣਾ ਹੁੰਦਾ ਹੈ। ਇਸ ਦੇ ਨਾਲ ਹੀ ਦੇਸ਼ ਦਾ ਨਾਗਰਿਕ ਵੀ ਜਿੰਨਾ ਇਮਾਨਦਾਰ ਅਤੇ ਮਿਹਨਤੀ ਹੋਵੇਗਾ ਉਹ ਦੇਸ਼ ,ਸੂਬਾ,ਇਲਾਕਾ,ਪਿੰਡ ਅਤੇ ਸਹਿਰ ਤਰੱਕੀ ਕਰੇਗਾ। ਪਰ ਕਹਿੰਦੇ ਹਨ ਕਿ ਜਿਸ ਦੇਸ਼ ਦੀਆਂ ਨੀਹਾਂ ਨੂੰ ਮਜਬੂਤੀ ਤੋ ਬਰਬਾਦੀ ਵੱਲ ਲੈ ਕੇ ਜਾਣਾ ਹੋਵੇ ਤਾਂ ਉਸ ਦੇਸ਼ ਦੀ ਨੋਜਵਾਨ ਪੀੜੀ ਨੂੰ ਜਾਂ ਤਾਂ ਨਸਿ਼ਆਂ ਤੇ ਜਾਂ ਮਸੀਨੀਕਰਨ ਦੇ ਚੱਕਰ ਵਿੱਚ ਪਾ ਕੇ ਰੱਖ ਦਿਉ ਜਾਂ ਉਹਨਾਂ ਨੂੰ ਨਸਿਆਂ ਵਿੱਚ ਫਸਾ ਕੇ ਇਸ ਪ਼੍ਰਕਾਰ ਨਿਕੰਮਾ ਬਣਾ ਕੇ ਰੱਖ ਦਿੱਤਾ ਜਾਵੇ ਕਿ ਉਹ ਦੇਸ਼ ਦੀ ਤਰੱਕੀ ਤੇ ਉਸ ਦੇ ਭਲੇ ਦੀ ਕਦੇ ਵੀ ਗੱਲ ਨਹੀ ਸੋਚਣਗੇ। ਜਿੰਨਾ ਦੇਸ਼ਾ ਦੇ ਲੋਕ ਇਮਾਨਦਾਰ ਅਤੇ ਮਿਹਨਤੀ ਹੁੰਦੇ ਹਨ ਬਲਕਿ ਂੋ ਆਪਣੇ ਦਸਾਂ ਨੂੰਹਾਂ ਦੀ ਕਮਾਈ ਕਰਕੇ ਆਪਣਾ,ਪਰਿਵਾਰ ਦਾ ਪੇਟ ਪਾਲਦੇ ਤੇ ਦੇਸ਼ ਦੀ ਤਰੱਕੀ ਦੇ ਸਹਿਯੋਗ ਵਿੱਚ ਆਪਣਾ ਬਣਦਾ ਹਿੱਸਾ ਪਾਉਦੇ ਹਨ। ਉਹ ਦੇਸ਼ ਜਪਾਨ ਦੇਸ ਦੀ ਤਰਾਂ ਬੇਸੱਕ ਪਰਮਾਣੂ ਬੰਬ ਵਿੱਚ ਉਸ ਦੇ ਦੋ ਸਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਤਬਾਹ ਹੋ ਗਏ ਸਨ। ਪਰ ਅਣਥੱਕ ਮਿਹਨਤ ਅਤੇ ਉਸ ਦੀ ਇਮਾਨਦਾਰੀ ਨੇ ਦੁਨੀਆਂ ਨੁੰ ਇਹ ਦਿਖਾ ਕੇ ਰੱਖ ਦਿੱਤਾ ਕਿ ਜਿਸ ਦੇਸ਼ ਦੇ ਲੋਕ ਇਮਾਨਦਾਰ ਅਤੇ ਮਿਹਨਤੀ ਹੁੰਦੇ ਹਨ। ਉਹਨਾਂ ਲਈ ਇਸ ਤਰਾਂ ਦੀਆਂ ਕਈ ਆਫਤਾਾਂ ਵਿੰਚ ਆ ਜਾਣ ਤਾਂ ਉਹ ਕਦੇ ਆਪਣਾ ਹੋਸਲਾ ਨਾ ਹਾਰਦੇ ਹੋਏ ਫਿਰ ਹਨੇਰੇ ਵਿੰਚ ਰਹਿ ਕੇ ਦੁਨੀਆਂ ਲਈ ਚਾਨਣ ਦਾ ਦੀਪਕ ਬਣਦੇ ਹਨ।ਜਿਸ ਪ਼੍ਰਕਾਰ ਜਪਾਨ ਨੇ ਦੁਨੀਆਂ ਨੂੰ ਤਰੱਕੀ ਕਰਕੇ ਦਿਖਾ ਦਿੱਤਾ।
ਮੈ ਗੱਲ ਕਰਦਾ ਹਾਂ ਭਾਰਤ ਦੇਸ਼ ਦੇ ਸਭ ਤੋ ਖੁਸਹਾਲ ਤੇ ਮੈਦਾਨੀ ਇਲਾਕੇ ਪੰਜਾਬ ਪ੍ਰਦੇਸ਼ ਦੀ ਜਿਸ ਦੀ ਮਿੱਟੀ ਦੀ ਖਸੂਬੂ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦਾ ਹਰ ਇਨਸਾਨ ਲੈਣਾ ਚਾਹੁੰਦਾ ਹੈ। ਇਸ ਸੂਬੇ ਦੀ ਮਿੱਟੀ ਅਤੇ ਇਸ ਦੇ ਪਾਣੀ ਅੰਦਰ ਇੰਨੀ ਸ਼ਕਤੀ ਹੈ। ਕਿਸੇ ਵੀ ਇਨਸਾਨ ਘਿਉ ਆਦਿ ਖਾਣ ਦੀ ਜਰੂਰਤ ਨਹੀ। ਅੱਜ ਇਸ ਧਰਤੀ ਨੇ ਆਪਣੀ ਗੋਦ ਤੇ ਗੁਰੂਆਂ,ਪੀਰਾਂ,ਫਕੀਰਾਂ,ਯੋਧੇ,ਵੀਰਾਂ,ਬਹਾਦਰਾ
,ਦੇਸ਼ ਭਗਤਾਂ ਨੂੰ ਖਿਡਾਇਆ ਹੈ। ਪਰ ਅਫਸੋਸ ਦੀ ਗੱਲ ਹੈ ਕਿ ਜਿੱਥੇ ਪੰਜਾਬ ਦਾ ਹਰ ਪੰਜਾਬੀ ਂੋ ਕਿ ਚੰਗਾ ਸੁੱਚਜਾ ਤੇ ਸੁਡੋਲ ਸਰੀਰ ਵਾਲਾ ਹੁੰਦਾ ਸੀ। ਉਹ ਅੱਜ ਜਨਮ ਤੋ ਹੀ ਬਿਮਾਰੀਆ ਦਾ ਸਿ਼ਕਾਰ ਹੋ ਕੇ ਜਨਮ ਲੈ ਰਿਹਾ ਹੈ। ਇਸ ਦਾ ਕਾਰਨ ਹੈ ਸਾਡੇ ਪ੍ਰ੍ਰਾਂਤ ਦੇ ਕਿਸਾਨ ਭਰਾਵਾਂ ਵੱਲੋ ਪਸੂਆਂ ਤੋ ਵਧੇਰੇ ਦੁੱਧ ,ਘਿਉ,ਮੱਖਣ ਲੈਣ ਦੀ ਚਾਹਤ ਨੇ ਘਰਾਂ ਅੰਦਰ ਰੱਖੇ ਡੰਗਰਾਂ ਨੂੰ ਨਸੀਲੇ ਟੀਕੇਆਂ ਦੇ ਵੱਸ ਪਾ ਕੇ ਰੱਖ ਦਿੱਤਾ ਹੈ। ਜਿਸ ਪ੍ਰਕਾਰ ਸਾਡੇ ਪੰਜਾਬ ਅੰਦਰ ਛੇਵਾਂ ਦਰਿਆ ਨਸਿਆਂ ਅਤੇ ਸਤਵਾਂ ਦਰਿਆ ਮੋਬਾਇਲਾਂ ਦਾ ਜਿਸ ਨੇ ਹਰ ਇਨਸਾਨ ਦੀ ਜਿੰਦਗੀ ਨੂੰ ਇੰਨਾ ਪਰੇਸਾਨੀ ਦਾ ਕਾਰਨ ਬਣਾ ਕੇ ਰੱਖ ਦਿੱਤਾ ਹੈ ਕਿ ਹੁਣ ਕੋਈ ਵੀ ਇਨਸਾਨ ਪਹਿਲਾਂ 80_90 ਦੇ ਦਹਾਕੇ ਵਾਂਗ ਰੁੱਖਾਂ ਦੀ ਛਾਂ ਅਤੇ ਘਰਾਂ ਦੇ ਅੰਦਰ ਚੈਨ ਦੀ ਨੀਦਰ ਸੋ ਲੈ ਲੈਦਾ ਸੀ। ਪਰ ਸਤਵੇ ਮੋਬਾਇਲ ਦੇ ਜਾਲ ਨੇ ਅੱਜ ਇਨਸਾਨ ਦੀ ਜਿੰਦਗੀ ਅਤੇ ਉਸ ਦੇ ਦਿਮਾਗ ਨੂੰ ਇੰਨਾ ਨਿਕੰਮਾ ਅਤੇ ਮਤਲਬੀ ਕਰਕੇ ਰੱਖ ਦਿੱਤਾ ਹੈ । ਜਿੰਨਾ ਰਿਸਤਿਆ ਨੂੰ ਕਦੇ ਮਿਲ ਕੇ ਰਿਸਤਿਆ ਦੇ ਗਲ ਲੱਗ ਕੇ ਉਹਨਾਂ ਨੂੰ ਨਿਭਾਉਦਾ ਸੀ। ਹੁਣ ਮੋਬਾਇਲਾਂ ਤੇ ਸਾਰਾ _ਸਾਰਾ ਦਿਨ ਲੱੱਗੇ ਰਹਿਣ ਕਰਕੇ ਆਪਣੇ ਨਿੱਜੀ ਰਿਸਤਿਆ ਨੂੰ ਵੀ ਭੁੱਲ ਬੈਠਾ ਹੈ। ਕਹਿੰਦੇ ਹਨ ਕਿ ਮੇਲ ਂੋਲ ਰਹੇ ਤਾਂ ਰਿਸਤਿਆ ਵਿੰਚ ਨਿੱਘ ਹੁੰਦਾ ਹੈ ਤੇ ਕਦੇ ਵੀ ਕਿਸੇ ਦੀ ਨਿੰਦਾ ਚੁਗਲੀ ਕਰਨੀ ਦਾ ਮੋਕਾ ਨਹੀ ਮਿਲਦਾ ਪਰ ਜੇ ਅਸੀ ਰਿਸਤਿਆ ਨੂੰ ਲੰਮੇ ਸਮੇ ਵਾਂਗ ਮਿਲਣ ਦੀ ਕੋਸਿ਼ਸ਼ ਕਰੀਏ ਤਾਂ ਫਿਰ ਚੁਗਲੀਆਂ,ਬਦਨਾਮੀਆਂ ਅਤੇ ਹੋਰ ਕਈ ਰਿਸਤਿਆ ਵਿੰਚ ਦਰਾੜ ਦੇਣ ਵਾਲੀਆਂ ਗੱਲਾ ਨਿਕਲ ਕੇ ਸਾਹਮਣੇ ਆਉਦੀਆਂ ਹਨ।ਗੱਲ ਕਰਦੇ ਹਾਂ ਪੰਜਾਬ ਦੀ ਇਸ ਧਰਤੀ ਤੇ ਪੈਦਾ ਹੁੰਦੀ ਸੁੱਧ ਅਤੇ ਖਾਲਸ ਖੁਰਾਕ ਦੀ ਜਿਸ ਨੂੰ ਖਾ ਕੇ ਇਸ ਧਰਤੀ ਨੇ ਦਾਰਾ ਸਿੰਘ ,ਮਿਲਖਾ ਸਿੰਘ,ਕਰਤਾਰ ਸਿੰਘ ਤੇ ਹੋਰ ਅਨੇਕਾ ਨਾਮੀ ਪਹਿਲਵਾਨਾਂ ਤੇ ਖਿਡਾਰੀਆਂ ਨੂੰ ਪੰਜਾਬ ਦੀ ਖਾਲਸ ਖੁਰਾਕ ਨੇ ਬਣਾਇਆ ।ਪਰ ਹੁਣ ਜਿਸ ਸਮੇ ਪੰਜਾਬ ਅੰਦਰ ਹੀ ਨਹੀ ਪੂਰੇ ਦੇਸ਼ ਅੰਦਰ ਹੀ ਸਭ ਤੋ ਵੱਡੀ ਹਰ ਪਰਿਵਾਰ,ਦੇਸ
ਅਤੇ ਸਮਾਜ ਅੰਦਰ ਇਹ ਸਮੱਸਿਆ ਬਣੀ ਹੋਈ ਹੈ ਕਿ ਦੇਸ ਅਤੇ ਪ੍ਰਾਂਤਾਂ ਵਿੰਚ ਨਸਿਆ ਦੇ ਕਾਰੋਬਾਰ ਨੁੰ ਕੋਣ ਬੰਦ ਕਰੇ ਅਤੇ ਕਰਾਵੇ।ਪਰ ਨਸ਼ਾ ਤਾਂ ਇੱਕ ਇਨਸਾਨ ਨੂੰ ਲੱਗਾ ਹੈ। ਂੋ ਕਿ ਉਸਨੇ ਆਪਣੇ ਹੱਥੀ ਹੀ ਇਸ ਨੂੰ ਬਣਾਇਆ ਅਤੇ ਖੁਦ ਹੀ ਇਸ ਦਾ ਸੇਵਨ ਕਰਕੇ ਨਸੇ ਦਾ ਸਿ਼ਕਾਰ ਹੋਇਆ ਹੈ। ਪਰ ਜਿਸ ਨਸ਼ੇ ਤੇ ਅਸੀ ਬੇਜਾਨ ਪਸੂਆਂ ,ਜਾਨਵਰਾ,ਸਬਜੀਆ,ਮੁਰਗਿਆ ਨੂੰ ਲਗਾ ਕੇ ਰੱਖ ਦਿੱਤਾ ਹੈ। ਉਹਨਾਂ ਦਾ ਜਿੰਮੇਵਾਰ ਕੋਣ ਹੈ। ਇਸ ਧਰਤੀ ਤੇ ਪੈਦਾ ਹੋਇਆ ਇਹ ਇਨਸਾਨ ਹੈ। ਜਿਸ ਨੇ ਆਪਣੀ ਨਸਲ ਨੂੰ ਤਾਂ ਤਬਾਹੀ ਵੱਲ ਲੈ ਕੇ ਜਾਣਾ ਸਿੱਖ ਲਿਆ ਪਰ ਬੇਜਾਨ ਜਾਨਵਰਾ;ਨੂੰ ਵੀ ਨਸ਼ੇ ਦੇ ਗੁਲਾਮ ਬਣਾ ਕੇ ਰੱਖ ੱਿਦੱਤਾ ਹੈ।ਅੱਜ ਪੰਜਾਬ ਦੇ ਕਿਸੇ ਵੀ ਕਿਸਾਨ ਦੇ ਘਰ ਚਾਹੇ ਇੱਕ ਜਾਂ ਇਸ ਵੱਧ ਪਸੁੂ ਰੱਖੇ ਹੋਏ ਹਨ ਸਾਰੇ ਦੇ ਸਾਰੇ ਹੀ ਨਸਿਆਂ ਦੇ ਆਦਿ ਹੋ ਕੇ ਰਹਿ ਚੁੱਕੇ ਹਨ। ਇਸ ਦਾ ਕੀ ਕਾਰਨ ਹੈ। ਅਸੀ ਪਸੂਆਂ ਤੋ ਵੱਧ ਦੁੱਧ ਦਾ ਝਾੜ ਲੈਣ ਅਤੇ ਉਹਨਾਂ ਨੂੰ ਕਿਸੇ ਨੂੰ ਦੂਸਰੇ ਨੁੂੰ ਚੰਗੇ ਮੁੱਲ ਤੇ ਵੇਚਣ ਦੇ ਲਾਲਚ ਵਿੱਚ ਇੰਨੇ ਅੰਨੇ ਹੋ ਕੇ ਰਹਿ ਗਏ ਹਾਂ ਕਿ ਇਸ ਨਾਲ ਸਾਡੀਆਂ ਮਾਂਵਾਂ ,ਧੀਆਂ ਭੈਣਾਂ ਦੇ ਪੇਟ ਅੰਦਰ ਪਲ ਰਹੇ ਬੱਚੇ ਜਨਮ ਤੋ ਸੂਗਰ,ਹਾੲਪਰਟੈਸ਼ਨ,ਮਾਨਸਿਕ ਬਿਮਾਰੀਆਂ ,ਕੈਸਰ,ਬਲੱਡ ਸੂਗਰ,ਲੀਵਰ ਤੇ ਹੋਰ ਨਾਮਰਜ ਬਿਮਾਰੀਆਂ ਦੇ ਸਿਕਾਰ ਹੋ ਕੇ ਪੈਦਾ ਹੋ ਰਹੇ ਹਨ। ਜਿਨਾਂ ਨੁੰ ਪੈਦਾ ਕਰਨ ਵਿੱਚ ਸਾਡੇ ਕਿਸਾਨ ਵੀਰ ਵੱਡੇ ਪੱਧਰ ਤੇ ਦੋਧੀ ਰੋਲ ਨਿਭਾ ਰਹੇ ਹਨ। ਇਹਨਾਂ ਨੇ ਦੋਧੀ ਪਸੂਆਂ ਨੂੰ ਟੀਕੇਆਂ ਤੇ ਲਗਾ ਕੇ ਇੰਨਾ ਨਿਕੰਮਾ ਬਣਾ ਦਿੱਤਾ ਜਿਸ ਪ੍ਰ਼ਕਾਰ ਇਨਸਾਨ ਨਸੇ ਦੀਆਂ ਗੋਲੀਆਂ,ਕੈਪਸੂਲ,ਤੇ ਹੋਰ ਕਈ ਤਰਾਂ ਦੇ ਸਾਧਨ ਵਰਤ ਕੇ ਆਪਣਾ ਸਰੀਰ ਕਾਇਮ ਕਰਦਾ ਹੈ। ਇਸ ਪ੍ਰਕਾਰ ਹੀ ਪਸੂ ਵੀ ਨਸੇ ਵਾਲੇ ਟੀਕੇ ਦੇ ਵੱਡੇ ਪਧੱਰ ਦੇ ਸਿਕਾਰ ਹੋ ਕੇ ਰਹਿ ਗਏ ਹਨ। ਹੁਣ ਪੰਜਾਬ ਦੀ ਧਰਤੀ ਜਿਸ ਨੂੰ ਖਾਲਸ ਘਿਉ,ਦੁੱਧ,ਮੱਖਣ,ਦਹੀ ਅਤੇ ਲੱਸੀ ਵਜੋ ਜਾਣਿਆ ਜਾਂਦਾ ਸੀ। ਹੁਣ ਇਸ ਧਰਤੀ ਤੇ ਹਰ ਕਿਸਾਨ ਦੇ ਘਰੋ ਨਸਿਆਂ ਵਾਲਾ ਦੁੱਧ ਮਿਲਣ ਤੇ ਇੰਨਾ ਜਰੂਰ ਹੈ ਕਿ ਬਿਮਾਰੀਆ ਦਾ ਖਜਾਨਾ ਅਸੀ ਖੁਦ ,ਨੋਜਵਾਨ ਪੀੜੀ ਅਤੇ ਮਾਵਾਂ,ਧੀਆਂ ਭੈਣਾ ਦੇ ਪੇਟ ਵਿੱਚ ਪਲ ਰਹੀ ਅੋਲਾਦ ਨੂੰ ਨਸੇੜੀ ਪਸੂਆਂ ਦਾ ਦੁੱਧ ਪਿਲਾ ਕੇ ਲਾ_ਇਲਾਜ ਬਿਮਾਰੀਆ ਦਾ ਸਿ਼ਕਾਰ ਬਣਾ ਰਹੇ ਹਾਂ।ਜੇ ਅਸੀ ਬਾਹਰਲੇ ਦੇਸ਼ਾ ਦੀ ਗੱਲ ਕਰੀਏ ਤਾਂ ਉਹਨਾਂ ਅੰਦਰ ਆਪਣੇ ਦੇਸ਼ ਦੇ ਨਾਗਰਿਕ ਦੀ ਸੇਹਤ,ਸਿੱਖਿਆ,ਅਤੇ ਆਲੇ ਦੁਆਲੇ ਦੀ ਸਫਾਈ ਨੂੰ ਪਹਿਲ ਦੇ ਕੇ ਕਦੇ ਵੀ ਦੇਸ਼ ਨਾਲ ਧੋਖੇਬਾਜੀ ਨਾ ਕਰਨ ਦੀ ਇਜਾਜਤ ਦਿੱਤੀ ਜਾਂਦੀ ਹੈ ਤੇ ਨਾਂ ਹੀ ਇਸ ਦਾ ਉਹਨਾਂ ਲੋਕਾਂ ਦੇ ਦਿਮਾਗ ਅੰਦਰ ਸਵਾਲ ਪੈਦਾ ਹੂੰਦਾ ਹੈ। ਜਿੰਨਾ ਦਵਾਈਆਂ ਉੱਪਰ ਕਿਸੇ ਦੀ ਜਿੰਦਗੀ ਨੂੰ ਨਸੇੜੀ ਅਤੇ ਮੋਤ ਦੇ ਮੂੰਹ ਵਿੰਚ ਲਿਜਾਣ ਉੱਪਰ ਬੈਨ ਹੈ। ਉਹਨਾਂ ਦਵਾਈਆਂ ਨੂੰ ਪੰਜਾਬ ਦੇ ਆਮ ਕਰਿਆਨ ਸਟੋਰਾ ਤੋ ਆਸਾਨੀ ਨਾਲ ਖਰੀਦਿਆ ਜਾਂ ਸਕਦਾ ਹੈ। ਇਸ ਵਿੰਚ ਇਹ ਦੇਖਣ ਵਾਲੀ ਗੱਲ ਹੈ ਕਿ ਜਿੱਥੇ ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਅਤੇ ਸਮੇ ਦੀਆਂ ਸਰਕਾਰਾਂ ਨੂੰ ਇਸ ਤਰਾਂ ਦੀਆਂ ਦਵਾਈਆਂ ਨੂੰ ਵੇਚਣ ਦੇ ਲਾਇੰਸੈਸ ਡਿਪਲੋਮਾ ਹੋਲਡਰ ਫਾਰਮਾਸਿ਼ਸਟਾਂ ਨੁੰ ਦਿੱਤੇ ਹੌਏ ਹਨ। ਪਰ ਡੰਗਰਾਂ ਨੂੰ ਦੁੱਧ ਦੇ ਵਾਧੇ ਵਾਲੇ ਨਸੀਲੇ ਟੀਕੇ ਅੱਜ ਪੰਜਾਬ ਦੇ ਆਮ ਕਰਿਆਨਾ ਸਟੋਰਾ ਤੇ ਆਮ ਖੁੱਲੇ ਵਿੱਚ ਵਿਕਦੇ ਦਿਖਦੇ ਹਨ। ਜਿਨਾਂ ਉੱਪਰ ਕਿਸੇ ਵੀ ਤਰਾਂ ਦੀ ਕੋਈ ਕਾਰਵਾਈ ਨਾ ਦੇ ਬਰਬਾਰ ਹੈ। ਪਰ ਨਾ ਹੀ ਇਹਨਾਂ ਟੀਕੇ ਬਣਾਉਣ ਵਾਲੀਆਂ ਫੈਕਟਰੀਆਂ ਨੰੁੂੰ ਉਹਨਾਂ ਦੁਅਰਾ ਦਿਨ,ਮਹੀਨੇ ਤੇ ਸਾਲ ਵਿੱਚ ਕਿੰਨਾ _ਕਿੰਨਾ ਬਣਾਇਆ ਤੇ ਕਿਹੜੇ ਕਿਹੜੇ ਫਾਰਮਾਸਿ਼ਸਟਾਂ ਨੁੰ ਕਿੰਨੀ ਕਿੰਨੀ ਮਾਤਰਾ ਵਿੱਚ ਇਹਨਾਂ ਟੀਕੇਆਂ ਦਾ ਮਾਲ ਦਿੱਤਾ ਗਿਆ ।ਇਸ ਬਾਰੇ ਸੂਚਨਾਂ ਲੈਣ ਬਾਰੇ ਸਾਡੇ ਦੇਸ਼ ਦਾ ਕਾਨੁੰਨ ਬਹੁਤ ਹੀ ਲਚਕੀਲਾਂ ਅਤੇ ਸੁਸਤ ਹੈ। ਕਿਹਾ ਗਿਆ ਹੈ ਕਿ ਚੰਗਾ ਅੰਨ ਤੇ ਚੰਗਾ ਮਨ। ਪਰ ਜੇ ਅਸੀ ਪਸੂਆਂ ਤੋ ਪ੍ਰ਼ਾਪਤ ਹੁੰਦਾ ਦੁੱਧ,ਮੱਖਣ,ਦਹੀ,ਲੱਸੀ ਨਸਿਆ ਨਾਲ ਮਿਲਿਆ ਹੋਇਆ ਪੀ ਰਹੇ ਹਾਂ, ਤਾਂ ਸਾਡੇ ਦਿਨ ਦੀਆਂ ਰੋਜਾਨਾਂ ਸਬਜੀਆ,ਦਾਲਾ,ਪਾਣੀ ਅਤੇ ਹਵਾ ਵੀ ਇਹਨਾਂ ਨਸੀਲੀਆ ਦਵਾਈਆਂ ਨਾਲ ਇੰਨੀਆਂ ਦੂਸਿ਼ਤ ਹੋ ਚੁੱਕੀਆ ਹਨ ਤੇ ਇਹਨਾਂ ਅੰਦਰ ਕੀਤੀ ਗਈ ਸਪਰੇਅ ਸਾਡੇ ਸਾਰੇ ਤੰਤਰ ਨੂੰ ਬਿਮਾਰੀਆ ਦਾ ਘਰ ਬਣਾ ਕੇ ਰੱਖ ਰਹੀ ਹੈ। ਅੱਜ ਬੱਚਾ ਜੰਮਣ ਤੇ ਹੀ ਪਰਿਵਾਰ ਲਈ ਜਿੱਥੇ ਖੁਸ਼ੀ ਦਿੰਦਾ ਹੈ। ਪਰ ਜਿਸ ਮਾਹੋਲ ਵਿੱਚ ਉਹ ਪੈਦਾ ਹੋਇਆ ਹੈ। ਉਹ ਤਾਂ ਮਾਨਵ ਨੇ ਉਸ ਦੇ ਧਰਤੀ ਤੇ ਜਨਮ ਲੈਣ ਤੋ ਪਹਿਲਾਂ ਆਪਣੇ ਲਾਲਚ ਨਾਲ ਇੰਨਾ ਜਹਰੀਲਾ ਅਤੇ ਦੂਸਤ ਕਰਕੇ ਰੱਖ ਦਿੱਤਾ ਹੈ। ਉਹ ਜਨਮ ਤੋ ਹੀ ਬਿਮਾਰੀਆਂ ਦਾ ਸਿਕਾਰ ਹੋ ਕੇ ਮਰਨ ਤੱਕ ਬਿਮਾਰੀਆਂ ਦੇ ਟੈਸ਼ਟਾਂ ਨਾਲ ਹੀ ਮਰ ਜਾਂਦਾ ਹੈ। ਜਿਸ ਨੇ ਜਨਮ ਤੋ ਹੀ ਬਿਮਾਰੀਆ ਦਾ ਤਾਣਾ ਬਾਣਾ ਲੈ ਕੇ ਜਨਮ ਲਿਆ ਹੈ।ਉਸ ਨੂੰ ਕਿਸ ਤਰਾਂ ਕਹਿ ਸਕਾਂਗੇ ਕਿ ਸਵਥ ਤਨ ਤੇ ਸਵਥ ਮਨ। ਅੱਜ ਸਮੇ ਦੀ ਸਭ ਤੋ ਵੱਡੀ ਜਰੂਰਤ ਬਣ ਗਈ ਹੈ ਕਿ ਜੇ ਕਰ ਅਸੀ ਆਉਣ ਵਾਲੀ ਪੀੜੀ ਨੂੰ ਅਗਲੇ ਸਮੇ ਲਈ ਬਚਾਉਣਾ ਹੈ ਤਾਂ ਸਾਨੂੰ ਰਸਾਇਣਿਕ ਖਾਂਦਾ ਦਾ ਪ੍ਰਯੋਗ ਤੇ ਸਮੇ ਦੀਆਂ ਸਰਕਾਰਾਂ ਅਤੇ ਮਾਨਯੋਗ ਸੁਪਰੀਮ ਕੋਰਟ ਨੂੰ ਉਹਨਾਂ ਕੰਪਨੀਆਂ ਦੇ ਜਹਰੀਲੇ ਪਦਾਰਥਾਂ ਤੋ ਬਣੀਆਂ ਦਵਾਈਆਂ ਤੇ ਰੋਕ ਲਗਾਉਣੀ ਪਵੇਗੀ ਨਹੀ ਤਾਂ ਉਹ ਸਮਾ ਦੂਰ ਨਹੀ ਜਦੋ ਸਾਡੇ ਜਨਮ ਲੈਣ ਵਾਲੇ ਬੱਚੇ ਪ੍ਰਮਾਤਮਾ ਕੋਲੋ ਜਨਮ ਮੋਕੇ ਡਾਕਟਰ ਨੂੰ ਦਿਖਾਉਣ ਲਈ ਬਿਮਾਰੀਆ ਦੀਆਂ ਪਰਚੀਆ ਹੱਥਾਂ ਵਿੰੱਚ ਫੜੀ ਜਨਮ ਲੈਣਗੇ।ਇਸ ਕਰਕੇ ਆਓ ਜੇ ਅਸੀ ਦੇਸ਼ ਅਤੇ ਸਮਾਜ ਵਿੱਚੋ ਨਸੇ਼ ਦੇ ਕਾਰੋਬਾਰ ਨੂੰ ਖਤਮ ਕਰਨ ਵਿੱਚ ਮਾਨਵ ਜਾਤੀ ਦੇ ਸਹਿਯੋਗ ਨਾਲ ਇਸ ਤਰਾਂ ਦਾ ਸਮਾਜ ਸੇਵੀ ਕੰਮ ਕਰਨ ਵਿੰਚ ਹਿੱਸਾ ਪਾ ਰਹੇ ਹਾਂ,ਇਸਦੇ ਨਾਲ ਇਹਨਾਂ ਬੇਜੁਬਾਨਾਂ ਨੂੰ ਨਸਿਆਂ ਦੇ ਇਸ ਪ੍ਰਕਾਰ ਆਦਿ ਨਾ ਬਣਾਈਏ ਕਿ ਉਹਨਾਂ ਦੀ ਪੈਦਾ ਹੋਣ ਵਾਲੀ ਅੋਲਾਦ ਵੀ ਨਸੇ਼ੜੀ ਹੀ ਪੈਦਾ ਹੋ ਕੇ ਤੁਹਾਡੇ ਕੋਲੋ ਆਪਣੀ ਖੁਰਾਕ ਮੰਗਣ ਦੀ ਥਾਂ ਆਪਣੀਆ ਬਿਮਾਰੀਆਂ ਦੇ ਪਹਿਲਾਂ ਇਲਾਜ ਕਰਨ ਦਾ ਹੱਕ ਨਾ ਮੰਗੇ।

Leave a Reply

Your email address will not be published. Required fields are marked *

Recent Comments

    Categories