ਕਿਸਾਨਾ ਨੂੰ ਝੋਨੇ ਦੀ ਫਸਲ ਵੇਚਣ ਸਮੇ ਕੋਈ ਵੀ ਮੁਸਕਿਲ ਨਹੀ ਆਉਣ ਦਿਤੀ ਜਾਵੇਗੀ : –ਸੇਖਵਾ

collage-1476284470547

ਗੁਰਦਾਸਪੁਰ,ਕਾਦੀਆ 10 ਅਕਤੂਬਰ(ਦਵਿੰਦਰ ਸਿੰਘ ਕਾਹਲੋ) ਕਸਬਾ ਕਾਦੀਆ ਵਿਖੇ  ਅਨਾਜ ਮੰਡੀ ਦਾ ਦੋਰਾ ਕਰਨ ਪਹੁੰਚੇ ਰਾਜ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾ ,ਡਿਪਟੀ ਕਮਿਸਨਰ  ਗੁਰਦਾਸਪੁਰ ਸ੍ਰੀ ਪ੍ਰਦੀਪ ਸਭਰਵਾਲ ਨੇ ਕਿਹਾ ਕਿ ਕਿਸਾਨਾ ਨੂੰ ਝੋਨੇ ਦੀ ਫਸਲ ਵੇਚਣ ਸਮੇ ਕੋਈ ਵੀ ਮੁਸਕਿਲ ਨਹੀ ਆਉਣ ਦਿਤੀ ਜਾਵੇਗੀ । ਉਹਨਾ ਕਿਸਾਨਾ ਨੂੰ ਅਪੀਲ ਕੀਤੀ ਕਿ ਸਰਕਾਰੀ ਹਦਾਇਤਾ ਅਨੁਸਾਰ ਝੋਨੇ ਵਿਚ 17 ਫੀਸਦੀ ਨਮੀ ਤੱਕ ਹੋਵੇ ਅਤੇ ਝੋਨੇ ਨੂੰ ਸੁਕਾ ਕੇ ਮੰਡੀ ਵਿਚ ਲਿਆਦਾ ਜਾਵੇ ।    ਜੇਕਰ ਕੋਈ ਖਰੀਦ ਏਜੰਸੀ ਸਰਕਾਰ ਦੇ ਮਿੱਥੇ ਰੇਟ ਅਨੁਸਾਰ ਕਿਸਾਨ ਨੂੰ ਵਾਜਿਬ ਖਰੀਦ ਮੁਲ ਨਹੀ ਦਿੰਦੀ ਤਾ ਅਜਿਹੀਆ ਖਰੀਦ ਏਜੰਸੀਆ ਖਿਲਾਫ ਸਿਕਾਇਤ ਤੇ ਕਨੂੰਨੀ ਕਾਰਵਾਈ ਤੁਰੰਤ ਕੀਤੀ ਜਾਵੇਗੀ ਤੇ ਪ੍ਰਾਈਵੇਟ ਏਜੰਸੀ ਦੇ ਲਾਇਸੈਸ ਰੱਦ ਕੀਤੇ ਜਾਣਗੇ । ਇਸ ਮੋਕੇ ਉਹਨਾ ਨਾਲ ਐਡਵੋਕੇਟ ਜਗਰੂਪ ਸਿੰਘ ਸੇਖਵਾ ,ਡਿਪਟੀ ਕਮਿਸਨਰ ਸ੍ਰੀ ਪ੍ਰਦੀਪ ਸਭਰਵਾਲ, ਸਮੇਤ ਸਰਕਾਰੀ ਖਰੀਦ ਏਜੰਸੀਆ ਦੇ ਅਧਿਕਾਰੀਆ ਨੂੰ ਝੋਨੇ ਦੀ ਖਰੀਦ ਸਮੇ ਕਿਸਾਨਾ ਨੂੰ ਕਿਸੇ ਵੀ ਤਰਾ ਦੀ ਮੁਸਕਿਲ ਨਾ ਆਵੇ ਇਸ਼ ਵਾਸਤੇ ਲੋੜ ਅਨੁਸਾਰ ਪਾਬੰਧਾ ਦੀ ਹਦਾਇਤ ਕੀਤੀ । ਇਸ ਮੋਕੇ ਜਗਰੂਪ ਸਿੰਘ ਸੇਖਵਾ ,ਮਾਰਕਿਟ ਕਮੇਟੀ ਚੇਅਰਮੈਨ ਰਕੇਸ ਕੁਮਾਰ, ਰਾਜੂ ਮਾਲੀਆ, ਜਰਨੈਲ ਸਿੰਘ ਮਾਹਲ ਪ੍ਰਧਾਨ ਨਗਰ ਕੋਸਲ, ਸ੍ਰੋਮਣੀ ਕਮੇਟੀ ਮੈਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ, ਸੁਖਪ੍ਰੀਤ ਸਿੰਘ ਸੈਬੀ, ਵਿਜੈ ਕੁਮਾਰ, ਸੈਕਟਰੀ ਅਰੁਨ ਕੁਮਾਰ, ਕੈਪਟਨ ਚਰਨਜੀਤ ਸਿੰਘ, ਮਨਿੰਦਰਜੀਤ ਸਿੰਘ, ਅਮਰਜੀਤ ਸਿੰਘ, ਜਸਵਿੰਦਰ ਸਿੰਘ, ਕਮਲ ਕੁਮਾਰ ਅਧਿਕਾਰੀ ਮੋਜੂਦ ਸਨ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone