Last UPDATE: September 5, 2017 at 12:52 am

ਕਿਸਾਨਾ ਦੀ ਕਰਜ਼ਾ ਮੁਅਾਫੀ ਨੂੰ ਲੈ ਕੇ ਵਿਰੋਧੀ ਸਿਅਾਸਤ ਨਾ ਕਰਨ-ਸਾਧੂ ਸਿੰਘ ਧਰਮਸੋਤ

 

ਚੰਢੀਗੜ,(ANS)….ਪੰਜਾਬ ਦੇ ਕੈਬਨਿਟ ਮੰਤਰੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਵਿਸ਼ਵਾਸ਼ਪਾਤਰ ਮੰਨੇ ਜਾਂਦੇ ਤੇਜ਼ ਤਰਾਰ ਅਾਗੂ ਸਾਧੂ ਸਿੰਘ ਧਰਮਸੋਤ ਨੇ ਕਿਸਾਨਾ ਦੀ ਕਰਜ਼ਾ ਮਾਫੀ ਨੂੰ ਲੈ ਵਿਰੋਧੀਅਾਂ ਵੱਲੋਂ ਕੀਤੀ ਜਾ ਰਹੀ ਗੁੰਮਰਾਹਕੁਨ ਬਿਅਾਜ਼ੀ ਨੂੰ ਲੈ ਕਿ ਤਿੱਖਾ ਪ੍ਤੀਕਰਮ ਦਿੱਤਾ ਹੈ| ਉਨਾ ਅਾਖਿਅਾ ਕਿ ਕਿਸਾਨਾ ਦੇ ਕਰਜ਼ਾ ਮਾਫ ਕਰਨ ਸਬੰਧੀ ਹੱਕ ਕਮੇਟੀ ਦੀ ਰਿਪੋਰਟ ਅਾ ਗਈ ਹੈ ਅਤੇ ਸਰਕਾਰ ਪੂਰੀ ਤਰਾ਼ਂ ਸੰਜੀਦਾ ਹੈ ਪਰ ਅਫਸੋਸ ਅਕਾਲੀ ਦਲ-ਭਾਜਪਾ ਅਤੇ ਅਾਮ ਅਾਦਮੀ ਪਾਰਟੀ ਦੇ ਅਾਗੂ ਬੇਲੋੜੀ ਬਿਅਾਨਬਾਜੀ ਕਰਕੇ ਫੋਕੀ ਸ਼ੋਹਰਤ ਖਟੱਣਾ ਚਾਹੁੰਦੇ ਹਨ|ਸ.ਧਰਮਸੋਤ ਨੇ ਅਗੇ ਅਾਖਿਅਾ ਕਿ ਆਪਣੇ 10 ਵਰਿਅਾਂ ਦੇ ਕਾਰਜਕਾਲ ਚ ਬਾਦਲ ਨੇ ਕਿਸਾਨਾ ਦਾ ਕਰਜਾ ਮਾਫ ਕਰਨ ਲਈ ਇਕੱ ਕਦਮ ਨਹੀ ਪੁੱਟਿਅਾ ਬਲ ਕਿ ਕਿਸਾਨੀ ਨੂੰ ਕਰਜੇ ਦੀ ਮਾਰ ਥੱਲੇ ਦਬੱਣ ਦਾ ਹੀ ਯਤਨ ਕੀਤਾ |ਜਦ ਕਿ ਅਾਮ ਅਾਦਮੀ ਪਾਰਟੀ ਦੇ ਖਹਿਰਾ ਦੱਸਣ ਕਿ ਉਨਾ ਦੀ ਪਾਰਟੀ ਨੇ ਦਿੱਲੀ ਵਿਚੱ ਕਿਸਾਨਾ ਦਾ ਕਿੰਨਾ ਕਰਜਾ਼ ਮਾਫ ਕੀਤਾ ਜਹੈ| ਸ.ਧਰਮਸੋਤ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਵਿਰੋਧੀਅਾਂ ਦੇ ਗੁੰਮਰਾਹਕੁੰਨ ਪ੍ਚਾਰ ਤੋਂ ਸੁਚੇਤ ਰਹਿਣ |ਉਨਾ ਸੂਬੇ ਦੇ ਅੰਨਦਾਤਾ ਨੂੰ ਇਹ ਅਪੀਲ ਵੀ ਕੀਤੀ ਕਿ ਉਹ ਬਸ ਹੁਣ ਕੁੱਝ ਵਕਤ ਉਢੀਕ ਕਰਨਾ |ਫਾਇਲ ਫੋਟੋ – ਸਾਧੂ ਸਿੰਘ ਧਰਮਸੋਤ

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone