Last UPDATE: August 21, 2016 at 10:37 pm

ਕਿਸਾਨਾਂ ਦੇ ਕਰਜ਼ੇ ਮਾਫ ਕਰਾਉਣ ਲਈ 26 ਅਗਸਤ ਨੂੰ ਡੀ ਸੀ ਦਫ਼ਤਰ ਦਾ ਕੀਤਾ ਜਾਵੇਗਾ ਘਿਰਾਉ :- ਪ੍ਰਤਾਪ ਸਿੰਘ ਬਾਜਵਾ

13932894_1132118610182427_381465449639106609_n 14079486_1132118990182389_8132709349188410523_n 14095758_1132118750182413_214062900506200012_n 14095764_1132119030182385_1604467878011769096_n IMG-20160821-WA0076 IMG-20160821-WA0077 IMG-20160821-WA0078 IMG-20160821-WA0079 IMG-20160821-WA0080 IMG-20160821-WA0081 IMG-20160821-WA0082 IMG-20160822-WA0001

ਗੁਰਦਾਸਪੁਰ, ਕਾਦੀਆਂ,21 ਅਗਸਤ(ਦਵਿੰਦਰ ਸਿੰਘ ਕਾਹਲੋ) ਵਿਧਾਨ ਸਭਾ ਹਲਕਾ ਕਾਦੀਆ ਦੇ ਨਜਦੀਕੀ ਪਿੰਡ ਤੁਗਲਵਾਲ, ਕਾਹਨੂੰਵਾਨ ਤੇ ਚੱਕ ਸਰੀਫ ਵਿਖੇ  ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਉਨ੍ਹਾ ਦੇ ਭਰਾ ਫ਼ਤਿਹ ਸਿੰਘ ਬਾਜਵਾ ਵੱਲੋਂ ਕਿਸਾਨਾ ਦੇ ਕਰਜ਼ੇ ਮਾਫ ਕਰਾਉਣ ਲਈ 26 ਅਗਸਤ ਨੂੰ ਗੁਰਦਾਸਪੁਰ ਵਿਖੇ ਡੀ ਸੀ ਦਫ਼ਤਰ ਦਾ ਘਿਰਾਓ ਕਰਨ ਸਬੰਧੀ  ਕਿਸਾਨਾ ਨਾਲ ਮਿਲ ਕੇ ਮੀਟਿੰਗਾਂ ਕੀਤੀਆਂ ਗਈਆਂ । ਸੈਕੜਿਆਂ ਦੀ ਗਿਣਤੀ ਵਿੱਚ ਕਿਸਾਨ ਜਿੰਮੀਦਾਰਾਂ ਦੇ ਹੋਏ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਤੇ ਸਾਰੀ ਲੀਡਰਸ਼ਿੱਪ ਨਾਲ ਮਿਲਕੇ 26 ਅਗਸਤ ਵਾਲੇ ਦਿਨ ਕਿਸਾਨਾਂ ਦਾ ਕਰਜ਼ਾ ਮਾਫ ਕਰਾਉਣ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਵਿਖੇ ਡੀ ਸੀ ਦਫ਼ਤਰ ਦਾ ਘਿਰਾਓ ਕਰਕੇ ਕਿਸਾਨ  ਭਰਾਵਾਂ ਦੇ ਹੱਕ ਵਿੱਚ ਅੰਦੋਲਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਹਨਾਂ ਆਖਿਆ ਕਿ ਇਸ ਅੰਦੋਲਨ ਦੀ ਸ਼ੁਰੂਆਤ ਜ਼ਿਲ੍ਹਾ ਗੁਰਦਾਸਪੁਰ ਤੋ ਹੋ ਰਹੀ ਹੈ। ਇਸ ਅੰਦੋਲਨ ਦਾ ਮੁੱਖ ਮਕਸਦ ਕਿਸਾਨਾਂ ਦੇ ਸਿਰ 57 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨੂੰ ਮਾਫ ਕਰਾਉਣਾ ਹੈ। ਬਾਜਵਾ ਨੇ ਆਖਿਆ ਕਿ ਸਰਕਾਰ ਨੇ ਕਿਸਾਨਾਂ ਦੀ ਕਣਕ ਦੇ 12ਹਜ਼ਾਰ ਕਰੋੜ ਰੁਪਏ ਦੀ ਅਜੇ ਤੱਕ ਅਦਾਇਗੀ ਨਹੀਂ ਕੀਤੀ। ਤੇ ਨਾ ਹੀ ਕੀਤੇ ਵਾਅਦੇ ਮੁਤਾਬਕ ਗੰਨੇ ਦਾ 50 ਰੁਪਏ ਬਕਾਇਆ ਰਾਸ਼ੀ ਮਿੱਲਾ ਅਤੇ ਸਰਕਾਰ ਵੱਲੋਂ ਅਜੇ ਤੱਕ ਕਿਸਾਨਾਂ ਨੂੰ ਦਿੱਤੀ ਗਈ ਹੈ। ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ ਉਹ ਕਿਸਾਨਾ ਦੇ 10 ਹਜ਼ਾਰ ਦੇ ਇਕੱਠ ਦੇ ਨਾਲ ਕਿਸਾਨਾਂ ਨਾਲ ਇਨਸਾਫ ਕਰੋ, ਕਿਸਾਨਾ ਦਾ ਕਰਜ਼ਾ ਮਾਫ ਕਰੋ ਦੇ ਨਾਅਰੇ ਹੇਠ ਕੈਪਟਨ ਅਮਰਿੰਦਰ ਸਿੰਘ ਤੇ ਸਾਰੀ ਲੀਡਰਸ਼ਿੱਪ ਦੇ ਨਾਲ ਡੀ ਸੀ ਦਫ਼ਤਰ ਗੁਰਦਾਸਪੁਰ ਦਾ ਘਿਰਾਓ ਕਰਕੇ ਕਰਜ਼ਾ ਮੁਕਤ ਕਿਸਾਨ ਅੰਦੋਲਨ ਦੀ ਸ਼ੁਰੂਆਤ ਕਰਨਗੇ। ਇਹ ਕਿਸਾਨ ਕਰਜ਼ਾ ਮੁਕਤ ਦੀ ਲੜਾਈ ਉਹ ਪੰਜਾਬ ਤੋ ਦਿੱਲੀ ਦੇ ਜੰਤਰ ਮੰਤਰ ਵਿਖੇ ਤੱਕ ਲੈਕੇ ਜਾਣਗੇ। ਜਿੱਥੇ ਪੰਜਾਬ ਅਤੇ ਕੇਂਦਰ ਦੀ ਸਮੁੱਚੀ ਲੀਡਰ ਸ਼ਿੱਪ ਰੋਜ਼ਾਨਾ ਧਰਨੇ ਦੇਵੇਗੀ। ਪ੍ਰਤਾਪ ਸਿੰਘ ਬਾਜਵਾ ਨੇ ਆਖਿਆ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਕੇ ਕਾਂਗਰਸ ਦੀ ਸਰਕਾਰ ਬਣਨ ਤੇ ਸਭ ਤੋ ਪਹਿਲਾ ਸੁਖਬੀਰ ਸਿੰਘ ਬਾਦਲ, ਤੇ ਬਿਕਰਮਜੀਤ ਸਿੰਘ ਮਜੀਠੀਆਂ ਦੀਆਂ ਗਿ੍ਰਫ਼ਤਾਰੀਆਂ ਕੀਤੀਆਂ ਜਾਣਗੀਆਂ। ਮੌਜੂਦਾ ਹਕੂਮਤ ਵੱਲੋਂ ਪੰਜਾਬ ਅੰਦਰ ਫੈਲਾਏ ਨਸ਼ਿਆਂ ਦੇ ਪਸਾਰੇ ਤੇ ਨਕੇਲ ਕੱਸ ਕੇ ਪੰਜਾਬ ਦੀ ਨੌਜਵਾਨੀ ਨੂੰ ਬਚਾਇਆ ਜਾਵੇਗਾ। ਗ਼ਰੀਬਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇ ਨਾਲ ਉਸ ਨੂੰ ਉਸਾਰਨ ਵਾਸਤੇ ਇੱਕ ਲੱਖ ਰੁਪਏ ਦਿੱਤੇ ਜਾਣਗੇ। ਕਰਿਸ਼ਚਨਾ  ਦੇ ਕਬਰਸਤਾਨ ਦੇ ਲਈ ਜ਼ਮੀਨ ਖਰੀਦ ਕੇ ਦਿੱਤੀ ਜਾਵੇਗੀ। ਟਿਉਬਵੈਲ ਦੇ ਕੂਨੈਕਸ਼ਨ ਲਈ ਕਿਸਾਨ ਨੂੰ ਕੋਈ ਖਰਚਾ ਨਹੀਂ ਆਉਣ ਦਿੱਤਾ ਜਾਵੇਗਾ। ਬਿਨਾ ਵਿਆਜ਼ ਤੋ ਕਿਸਾਨਾਂ ਨੂੰ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ। ਇਹਨਾਂ ਮੀਟਿੰਗਾਂ ਨੂੰ ਫਤਿਹ ਸਿੰਘ ਬਾਜਵਾ ਤੇ ਐਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਭਜਨ ਸਿੰਘ, ਕੁਲਵੰਤ ਸਿੰਘ,ਦਿਆਲ ਸਿੰਘ,ਸੁਰਜੀਤ ਸਿੰਘ,ਗੁਰਦਿਆਲ ਸਿੰਘ,ਪ੍ਰਸ਼ੋਤਮ ਲਾਲ ਹੰਸ ,ਦਲੀਪ ਸਿੰਘ,ਹਰਦੀਪ ਸਿੰਘ,ਪਰਮਿੰਦਰ ਸਿੰਘ,ਗੁਰਨਾਮ ਸਿੰਘ,ਸ਼ਿਗਾਰ ਸਿੰਘ,ਬਲਵਿੰਦਰ ਸਿੰਘ,ਬਲਦੇਵ ਸਿੰਘ,ਮਿੰਟੂ ਘੁੰਮਣ, ਕਸ਼ਮੀਰ ਸਿੰਘ,ਜਗੀਰ ਸਿੰਘ,ਅਮਰਇਕਬਾਲ ਸਿੰਘ,ਅਮਰਬੀਰ ਸਿੰਘ, ਗੁਰਪ੍ਰੀਤ ਸਿੰਘ, ਰਤਨ ਸਿੰਘ ਲਾਡੀ,ਠਾਕੁਰ ਕਿਸ਼ੋਰ,ਕਰਨਬੀਰ ਸਿੰਘ,ਬਾਵਾ ਸਿੰਘ, ਸਿਤਾਰ ਮਸੀਹ, ਮੰਗਲ ਸਿੰਘ,ਰੂਪਾ ਮਸੀਹ,ਦਲਜੀਤ ਸਿੰਘ ਤੇਜਿੰਦਰ ਸਿੰਘ ਆਦਿ ਮੌਜੂਦ ਸਨ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone