Last UPDATE: August 22, 2014 at 3:17 am

ਕਿਰਲੀ ਵਾਂਗ ਇਨਸਾਨ ਵੀ ਉਗਾ ਸਕੇਗਾ ਕੱਟੇ ਅੰਗ!

ਵਾਸ਼ਿੰਗਟਨ : ਵਿਗਿਆਨਿਕਾਂ ਨੇ ਉਸ ਆਨੁਵਾਂਸ਼ਿਕ ਭੇਤ ਦਾ ਪਤਾ ਲਗਾ ਲਿਆ ਹੈ ਜਿਸ ਰਾਹੀਂ ਕਿਰਲੀ ਆਪਣੀ ਕੱਟੀ ਪੂੰਛ ਨੂੰ ਦੁਬਾਰਾਂ ਉਗਾ ਲੈਂਦੀ ਹੈ। ਇਸ ਖੋਜ ਨਾਲ ਇਨਸਾਨਾਂ ਨੂੰ ਵੀ ਆਪਣੇ ਕੱਟੇ ਅੰਗ ਅਤੇ ਰੀੜ੍ਹ ਦੀ ਹੱਡੀ ਨੂੰ ਦੁਬਾਰਾਂ ਉਗਾਉਣ ‘ਚ ਮਦਦ ਮਿਲਣ ਦੀ ਉਮੀਦ ਹੈ। ਏਰਿਜੋਟਾ ਸਟੇਟ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਨੇ ਉਸ ਆਨੁਵਾਂਸ਼ਿਕ ‘ਰੈਸਿਪੀ’ ਦਾ ਪਤਾ ਲਗਾਇਆ ਹੈ ਜਿਸ ਰਾਹੀਂ ਕਿਰਲੀ ਆਪਣੀ ਕੱਟੀ ਪੂੰਛ ਦੁਬਾਰਾਂ ਉਗਾਣ ‘ਚ ਸਫਲ ਹੁੰਦੀ ਹੈ। ਸ਼ੋਧਕਰਤਾਵਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਪ੍ਰਕਿਰਿਆ ਕਾਫੀ ਜਟਿਲ ਹੁੰਦੀ ਹੈ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ‘ਚ 60 ਦਿਨਾਂ ਦਾ ਸਮਾਂ ਲੱਗ ਜਾਂਦਾ ਹੈ। ਕਿਰਲੀ ਦੀ ਤਰ੍ਹਾਂ ਸੈਲਾਮੇਂਡਰ, ਡੱਡੂ ਅਤੇ ਕੁਝ ਮੱਛੀਆਂ ‘ਚ ਵੀ ਆਪਣੇ ਕੱਟੇ ਅੰਗ ਦੁਬਾਰਾਂ ਉਗਾਉਣ ਦੀ ਸਮਰਥਾ ਹੁੰਦੀ ਹੈ।

Widgetized Section

Go to Admin » appearance » Widgets » and move a widget into Advertise Widget Zone