Last UPDATE: August 10, 2016 at 4:07 pm

ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਵੱਲੋਂ ਕੰਨਿਆ ਸਕੂਲ ਭਦੌੜ ਵਿਖੇ ਵਿਸ਼ੇਸ਼ ਸੈਮੀਨਾਰ

ਭਦੌੜ 10 ਅਗਸਤ (ਵਿਕਰਾਂਤ ਬਾਂਸਲ) ਅੱਜ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਰਨਾਲਾ ਵੱਲੋਂ ਅਮਿਤ ਮੱਲ੍ਹਣ, ਸੀ.ਜੀ.ਐਮ. ਬਰਨਾਲਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ। ਜਿਸ ਵਿੱਚ ਪ੍ਰਮੁੱਖ ਕਾਨੂੰਨੀ ਵਕਤਾ ਵੱਲੋਂ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀ ਜਾਂਦੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਜਿਸ ਵਿੱਚ ਤੰਬਾਕੂ ਰਹਿਤ ਸੰਸਥਾ, ਬਾਲ ਵਿਆਹ ਸਬੰਧੀ ਕਾਨੂੰਨ, ਲੜਕੀ ਅਤੇ ਲੜਕੇ ਵਿੱਚ ਅੰਤਰ, ਜਾਇਦਾਦ ਕਾਨੂੰਨ, ਲੜਕੀਆਂ ਲਈ ਬਰਾਬਰ ਕਾਨੂੰਨ, ਦਾਜ ਸਬੰਧੀ ਕਾਨੰੂਨ, ਘਰੇਲੂ ਝਗੜੇ ਸੀ.ਆਰ.ਪੀ.ਸੀ. ਧਾਰਾ 125, ਪੱਛੜੀਆਂ ਸ੍ਰੇਣੀਆਂ ਲਈ ਕਾਨੂੰਨ, ਫੌਜਦਾਰੀ ਮੁਕੱਦਮੇ, ਦੀਵਾਨੀ ਮੁਕੱਦਮੇ, ਨੰਬਰਦਾਰ ਕੇਸ ਆਦਿ ਸਬੰਧੀ ਜਾਣਕਾਰੀ ਦਿੱਤੀ ਗਈ। ਬੱਚਿਆਂ ਨੇ ਪ੍ਰਮੁੱਖ ਕਾਨੂੰਨੀ ਵਕਤਾ ਨੂ ੰਬੜੇ ਹੀ ਧਿਆਨ ਨਾਲ ਸੁਣਿਆ ਅਤੇ ਆਪਣੀ ਜਾਣਕਾਰੀ ਅਤੇ ਗਿਆਨ ਵਿੱਚ ਵਾਧਾ ਕੀਤਾ। ਇਸ ਸਮੇਂ ਲੈਕ. ਅਮਰਿੰਦਰ ਸਿੰਘ ਵੱਲੋਂ ਆਏ ਹੋਏ ਕਾਨੂੰਨੀ ਵਕਤਾ ਦਾ ਧੰਨਵਾਦ ਕੀਤਾ ਗਿਆ । ਇਸ ਸਮੇਂ ਸਕੂਲ ਪਿ੍ਰੰਸੀਪਲ ਸੁਖਪਾਲ ਕੌਰ, ਕਲੱਬ ਇੰਚਾਰਜ ਲੈਕ ਸੁਰਿੰਦਰ ਕੌਰ, ਲੈਕ. ਵਸੁੰਧਰਾ, ਮੈਡਮ ਜਗਜੀਤ ਕੌਰ, ਮਾ: ਸੰਦੀਪ ਕੁਮਾਰ, ਸਹਾਇਕ ਕਲੱਬ ਇੰਚਾਰਜ ਮਾ: ਰਣਦੀਪ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਹਾਜ਼ਰ ਸੀ।
ਫੋਟੋ ਵਿਕਰਾਂਤ ਬਾਂਸਲ 1, ਕਾਨੂੰਨੀ ਸੈਮੀਨਾਰ ਦੀ ਤਸਵੀਰ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone