Last UPDATE: August 6, 2016 at 2:38 pm

ਕਾਦੀਆ ਸਰਕਾਰੀ ਆਈ ਟੀ ਆਈ ਵਿਖੇ ਵਣ ਮਹਾਉਤਸਵ ਮਨਾਇਆ ਗਿਆ ।

collage-1470492095618DSC_0345 DSC_0358 (1)

ਗੁਰਦਾਸਪੁਰ ,ਕਾਦੀਆ 6 ਅਗਸਤ (ਦਵਿੰਦਰ ਸਿੰਘ ਕਾਹਲੋ) ਕਸਬਾ ਕਾਦੀਆ ਵਿਖੇ ਮਾਨਯੋਗ ਸ੍ਰੀ ਧਰਮਪਾਲ ਗੁਪਤਾ ਆਈ ਏ ਐਸ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਚੰਡੀਗੜ ਜੀ ਦੇ ਨਿਰਦੇਸਾ ਅਨੁਸਾਰ ਸਰਕਾਰੀ ਆਈ ਟੀ ਆਈ ਕਾਦੀਆ ਵਿਖੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਜੀ ਦੀ ਅਗਵਾਈ ਹੇਠ ਸੰਸਥਾ ਵਿਖੇ ਸਮੂਹ ਸਟਾਫ ਤੇ ਸਿੱਖਿਆਰਥੀਆ ਵਲੋ ਮਿਲ ਕੇ ਵਾਤਾਵਰਣ ਨੂੰ ਸੁੱਧ ਰੱਖਣ ਲਈ ਪੌਦੇ ਲਗਾਏ ਗਏ । ਜਿੰਨਾ ਵਿਚ ਛਾਦਾਰ , ਫਲਦਾਰ ,ਸਜਾਵਟੀ ਬੂਟੇ ਅਤੇ ਮੈਡੀਸਨ ਬੂਟੇ ਸਾਮਿਲ ਸਨ । ਇਹ ਪੌਦੇ ਮਹਾਨ ਸੰਤ ਸੀਚੇਵਾਲਾ ਜੀ ਵਲੋ ਮੁਹੱਈਆ ਕਰਵਾਏ ਗਏ । ਇਸ ਮੋਕੇ ਪ੍ਰਿੰਸੀਪਲ ਸ੍ਰੀ ਅਨਿਲ ਕੁਮਾਰ ਜੀ ਨੇ ਸਾਰੇ ਸਿੱਖਿਆਰਥੀਆ ਨੂੰ ਵਣ ਮਹਾਉਤਸਵ ਮਨਾਉਣ ਅਤੇ ਪੈਣ ਵਾਲੇ ਚੰਗੇ ਪ੍ਰਭਾਵ ਤੋ ਜਾਣੂ ਕਰਵਾਇਆ । ਇਸ ਸਮੇ ਉਹਨਾ ਸਿੱਖਿਆਰਥੀਆ ਨੂੰ ਬੂਟੇ ਲਗਾਉਣ ਵੱਲ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਬੂਟੇ ਲਗਾਉਣਾ ਤਾ ਆਸਾਨ ਹੈ ਪਰ ਇਹਨਾ ਦੀ ਦੇਖਭਾਲ ਬੱਚਿਆ ਵਾਗ ਕਰਨੀ ਪੈਦੀ ਹੈ । ਉਹਨਾ ਕਿਹਾ ਕਿ ਹਰ ਇੱਕ ਆਦਮੀ ਨੂੰ ਇੱਕ – ਇੱਕ ਬੂਟਾ ਜਰੂਰ ਲਗਾਉਣਾ ਚਾਹੀਦਾ ਹੈ ਤਾ ਜੋ ਵੱਧ ਰਹੇ ਪ੍ਰਦੂਸ਼ਨ ਤੇ ਕੁਝ ਹੱਦ ਤੱਕ ਕਾਬੂ ਪਾਇਆ ਜਾ ਸਕੇ । ਇਸ ਸਮੇ ਉਹਨਾ ਨਾਲ ਸਮੂਹ ਸਟਾਫ ਤੇ ਸਿੱਖਿਆਰਥੀ ਹਾਜਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone