ਕਾਦੀਆਂ ਵਿਚ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਇਆ ਗਿਆ ।

ਗੁਰਦਾਸਪੁਰ , ਕਾਦੀਆਂ 26 ਜਨਵਰੀ(ਦਵਿੰਦਰ ਸਿੰਘ ਕਾਹਲੋਂ) ਸਥਾਨਕ ਕਸਬਾ ਕਾਦੀਆਂ ਵਿਖੇ ਨਗਰ ਕੌਂਸਲ ਦੇ ਮੈਦਾਨ ਅੰਦਰ ਦੇਸ਼ ਦਾ 69ਵਾ ਗਣਤੰਤਰ ਦਿਵਸ ਪੂਰੀ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਅਦਾ ਕੀਤੀ ਗਈ । ਪੰਜਾਬ ਪੁਲਿਸ ਦੇ ਜਵਾਨਾ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ ਭੇਟ ਕੀਤੀ ਗਈ । ਇਸ ਦੌਰਾਨ ਸਕੂਲੀ ਬੱਚਿਆ ਨੇ ਰਾਸ਼ਟਰੀ ਗੀਤ ਵੀ ਪੇਸ਼ ਕੀਤਾ ।  ਤਿਰੰਗਾ ਝੰਡਾ ਲਹਿਰਾਉਣ ਤੋ  ਪਹਿਲਾ ਰਾਸ਼ਟਰ ਪਿਤਾ ਮਹਾਤਮਾ ਗਾਧੀ ਤੇ ਸਹੀਦੇ ਆਜ਼ਮ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਾਲਾਵਾਂ ਭੇਟ ਕਰ ਕੇ ਮਹਾਨ ਦੇਸ਼ ਭਗਤਾ ਨੂੰ ਚੇਤੇ ਕੀਤਾ ਗਿਆ । ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਤੇ ਪ੍ਰਧਾਨ ਜਰਨੈਲ ਸਿੰਘ ਮਾਹਲ ਸਮੇਤ ਸ਼ਖ਼ਸੀਅਤਾਂ ਨੇ ਇਲਾਕੇ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਭੇਟ ਕੀਤੀ । ਇਸ ਮੌਕੇ ਸਕੂਲੀ ਬੱਚਿਆ ਤੇ ਕਲਾਕਾਰਾ ਵੱਲੋਂ ਦੇਸ਼ ਭਗਤੀ ਨਾਲ  ਜੁੜੇ ਰੰਗਾ ਰੰਗ ਪ੍ਰੋਗਰਾਮ ਨਾਲ ਆਏ ਲੋਕਾਂ ਦਾ ਮਨੋਰੰਜਨ ਕੀਤਾ ਗਿਆ । ਇਸ ਮੌਕੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ  ਕੀਤਾ ਗਿਆ । ਇਸ ਸਮਾਗਮ ਵਿਚ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ , ਐਸ ਜੀ ਪੀ ਸੀ ਮੈਂਬਰ ਸੁਰਜੀਤ ਸਿੰਘ , ਪ੍ਰਸ਼ੋਤਮ ਲਾਲ ਹੰਸ ਵਪਾਰ ਮੰਡਲ ਪ੍ਰਧਾਨ , ਕਾਰਜ ਸਾਧਕ ਅਫ਼ਸਰ ਜਤਿੰਦਰ ਮਹਾਜਨ  ,ਡੀ ਐਸ ਪੀ ਵਰਿੰਦਰਜੀਤ ਸਿੰਘ , ਗੁਰਇਕਬਾਲ ਸਿੰਘ ਮਾਹਲ, ਐਸ ਐਚ ਓ ਕਾਦੀਆਂ ਲਲਿਤ ਸ਼ਰਮਾ, ਅਬਦੁਲ ਵਾਸੇ, ਮਹਿੰਦਰ ਲਾਲ, ਅਸ਼ੋਕ ਕੁਮਾਰ ਵਾਈਸ ਪ੍ਰਦਾਨ ,ਬਲਵਿੰਦਰ ਸਿੰਘ ਭਿੰਦਾ , ਜਸਬੀਰ ਸਿੰਘ ਢੀਂਡਸਾ ,ਸੁਖਵਿੰਦਰ ਪਾਲ ਸਿੰਘ , ਗੁਰਬਾਜ਼ ਬਾਜਵਾ, ਸੱਜਣ ਸਿੰਘ ਧੰਦਲ,ਕਰਨਬੀਰ ਸਿੰਘ ਤੁਗਲਵਾਲ,  ਵਿਜੇ ਕੁਮਾਰ ਐਮ ਸੀ , ਰਜੇਸ਼ ਮਹਾਜਨ ਐਮ ਸੀ ,ਰਮਨ ਕੁਮਾਰ  ਸਮੇਤ ਇਲਾਕੇ ਦੀਆ ਸਖਸ਼ੀਅਤਾਂ ਹਾਜਰ ਸਨ ।

 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone