ਕਾਦੀਆਂ ਵਿਖੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਤਰੰਗਾ ਲਹਿਰਾਇਆ ।

ਗੁਰਦਾਸਪੁਰ ਕਾਦੀਆਂ 15 ਅਗਸਤ (ਦਵਿੰਦਰ ਸਿੰਘ ਕਾਹਲੋਂ) ਕਸਬਾ ਕਾਦੀਆਂ ਵਿਖੇ ਦੇਸ ਦੀ ਆਜ਼ਾਦੀ ਦੀ 72ਵੀ ਵਰ੍ਹੇਗੰਢ ਨਗਰ ਕੌਂਸਲ ਕਾਦੀਆਂ ਵਿਖੇ ਪੂਰੀ ਧੂਮ ਧਾਮ ਨਾਲ ਮਨਾਈ ਗਈ । ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਹਲਕਾ ਕਾਦੀਆਂ ਦੇ ਵਿਧਾਇਕ ਸ. ਫ਼ਤਿਹ ਜੰਗ ਸਿੰਘ ਬਾਜਵਾ ਵਲ਼ੋਂ ਅਦਾ ਕੀਤੀ ਗਈ । ਇਸ ਸਮੇਂ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨਾਲ ਉਹ ਨਾ ਦੀ ਧਰਮ ਪਤਨੀ ਪ੍ਰੀਤ ਬਾਜਵਾ , ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਵੀ ਹਾਜ਼ਰ ਸਨ । ਝੰਡਾ ਲਹਿਰਾਉਣ ਤੋ ਪਹਿਲਾ ਰਾਸਟਰਪਿਤਾ ਮਹਾਤਮਾ ਗਾਧੀ ਸਮੇਤ ਦੇਸ ਭਗਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਸਹੀਦੇ ਆਜ਼ਮ ਸ. ਭਗਤ ਸਿੰਘ ਦੇ ਬੁੱਤ ਨੂੰ ਵੀ ਫੁੱਲ ਮਾਲਾਵਾਂ ਭੇਟ ਕੀਤੀਆਂ ।  ਸਕੂਲੀ  ਬੱਚਿਆ ਨੇ ਰਾਸ਼ਟਰੀ ਗਾਣ ਪੇਸ਼ ਕੀਤਾ ਤੇ ਪੰਜਾਬ ਪੁਲਿਸ ਦੇ ਜਵਾਨਾ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ।  ਇਸ ਮੌਕੇ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਿਤ ਰੰਗਾ ਰੰਗ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ । ਇਸ ਦੌਰਾਨ ਹਲਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਵੱਲੋਂ ਐਕਸੀਅਨ ਪਾਵਰ ਕਾਮ ਸਤਨਾਮ ਸਿੰਘ ਬੁੱਟਰ ਅਤੇ ਡੀ ਐਸ ਪੀ ਕਾਦੀਆਂ ਵਰਿੰਦਰ ਪ੍ਰੀਤ ਸਿੰਘ ਨੂੰ ਵਧੀਆ ਕਾਰਗਜੁਗਾਰੀ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ  ਵਿਧਾਇਕ ਸ. ਬਾਜਵਾ , ਸ੍ਰੀ ਮਤੀ ਪ੍ਰੀਤ ਬਾਜਵਾ ਤੇ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ ਵੱਲੋਂ ਬੱਚਿਆ ਨੂੰ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ । ਇਸ ਸਮੇਂ ਹੋਰਨਾਂ ਸਖਸੀਅਤਾ ਵਿਚ ਕਾਰਜ ਸਾਧਕ ਅਫ਼ਸਰ ਜਤਿੰਦਰ ਮਹਾਜਨ ਗੁਰਇਕਬਾਲ ਸਿੰਘ ਮਾਹਲ , ਕੌਂਸਲਰ ਸਰਬਜੀਤ ਸਿੰਘ ਮਾਹਲ, ਮੀਤ ਪ੍ਰਧਾਨ ਅਸ਼ੋਕ ਕੁਮਾਰ, ਵਪਾਰ ਸੈੱਲ ਪ੍ਰਧਾਨ ਪ੍ਰਸ਼ੋਤਮ ਲਾਲ ਹੰਸ, ਸੁਖਵਿੰਦਰਪਾਲ ਸਿੰਘ ਸੁੱਖ, ਕੌਂਸਲਰ ਰਜੇਸ਼ ਮਹਾਜਨ , ਐਸ ਐਚ ਓ ਕਾਦੀਆਂ ਸ੍ਰੀ ਸੁਦੇਸ਼ ਕੁਮਾਰ, ਰਾਜਬੀਰ ਸਿੰਘ , ਭੁਪਿੰਦਰਪਾਲ ਸਿੰਘ ਵਿੱਟੀ , ਤਿਲਕ ਰਾਜ ਮਹਾਜਨ , ਅਭਿਸ਼ੇਕ ਗੁਪਤਾ , ਜਈ ਕੀਮਤੀ ਲਾਲ, ਸੁਖਪਾਲ ਸਿੰਘ ਤੇ  ਸਕੂਲੀ ਬੱਚਿਆਂ ਸਮੇਤ ਕਈ ਪ੍ਰਮੁੱਖ ਸਖਸੀਅਤਾ ਹਾਜ਼ਰ ਸਨ । 

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone