ਕਾਦੀਆਂ ਵਿਖੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ ।


hgfdtshfghfnjfhkbajwaiughyughDSC_0006bajwa.bbbbਗੁਰਦਾਸਪੁਰ , ਕਾਦੀਆਂ 11 ਅਕਤੂਬਰ (ਦਵਿੰਦਰ ਸਿੰਘ ਕਾਹਲੋਂ) ਅੱਜ ਲੋਕ ਸਭਾ ਜ਼ਿਮਨੀ ਚੋਣ ਹਲਕਾ ਗੁਰਦਾਸਪੁਰ ਵਾਸਤੇ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ਾਂਤੀਪੂਰਵਕ ਢੰਗ ਨਾਲ ਪੋਲਿੰਗ ਬੂਥਾ ਤੋ ਸ਼ੁਰੂ ਹੋਇਆ । ਵਿਧਾਨ ਸਭਾ ਹਲਕਾ ਕਾਦੀਆਂ ਦੇ ਕੁਲ 212 ਬੂਥਾ ਤੇ ਜਿੱਥੇ ਇਹ ਕੰਮ ਸਵੇਰੇ ਨਿਸ਼ਚਿਤ ਸਮੇਂ ਤੇ ਆਰੰਭ ਹੋਇਆ । ਉੱਥੇ ਕਾਦੀਆਂ ਸ਼ਹਿਰ ਦੇ 15 ਬੂਥਾ ਵਿਚੋਂ 151 ਨੰਬਰ ਬੂਥ ਤੇ ਜਿਉਂ ਹੀ ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਣ ਲੱਗਾ ਤਾਂ ਵੋਟਿੰਗ ਮਸ਼ੀਨ ਵਿਚ ਖ਼ਰਾਬੀ ਆ ਗਈ । 8 ਵਜੇ ਕੁੱਝ ਵੋਟਰ ਪੁੱਜੇ ਪਰ ਵੋਟਿੰਗ ਮਸ਼ੀਨ ਵਿਚ ਖ਼ਰਾ ਬੀ ਪੈਣ ਕਾਰਨ ਵੋਟਾਂ ਨਹੀਂ ਪਾ ਸਕੇ । ਮਸ਼ੀਨ ਠੀਕ ਕਰਨ ਲਈ ਮੌਕੇ ਤੇ ਚੋਣ ਕਮਿਸ਼ਨ ਵਲ਼ੋਂ ਤਕਨੀਕੀ ਮਾਹਿਰ ਵੀ ਭੇਜੇ ਗਏ ਪਰ ਕਰੀਬ 11 ਵਜੇ ਤੱਕ ਵੋਟਿੰਗ ਮਸ਼ੀਨ ਬਦਲਣ ਤੇ ਹੀ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ । ਲਗਭਗ 2 ਤੋ 3 ਘੰਟੇ ਵੋਟਿੰਗ ਦਾ ਕੰਮ ਰੁਕਿਆ ਰਿਹਾ । ਇਸੇ ਤਰਾ ਕਾਦੀਆਂ ਸ਼ਹਿਰ ਦੇ ਅੰਦਰ 142 ਨੰਬਰ ਬੂਥ ਤੇ ਪੋਲਿੰਗ ਦਾ ਕੰਮ ਮਸ਼ੀਨ ਵਿਚ ਤਕਨੀਕੀ ਖ਼ਰਾਬੀ ਪੈਣ ਕਾਰਨ ਦੇਰ ਨਾਲ ਸ਼ੁਰੂ ਹੋਇਆ । ਪੋਲਿੰਗ ਬੂਥ ਨੰ 140 ਕਾਦੀਆਂ ਵਿਚ ਕੁੱਝ ਮਿੰਟ ਦੇਰੀ ਨਾਲ ਕੰਮ ਸ਼ੁਰੂ ਹੋਇਆ । ਗੁਰਦਾਸਪੁਰ ਜ਼ਿਮਨੀ ਚੋਣਾ ਵਾਸਤੇ ਸਵੇਰੇ 8 ਵਜੇ ਤੋ ਦੁਪਹਿਰ 1.00 ਵਜੇ ਤੱਕ ਸ਼ਹਿਰੀ ਬੂਥਾ ਤੇ 35 ਪ੍ਰਤੀਸ਼ਤ ਤੋ 40 ਪ੍ਰਤੀਸ਼ਤ ਫ਼ੀਸਦੀ ਪੋਲਿੰਗ ਹੋਣ ਦਾ ਅਨੁਮਾਨ ਦੱਸਿਆ ਜਾ ਰਿਹਾ ਸੀ । ਪੇਡੂ ਹਲ਼ਕਿਆ ਦੇ ਬੂਥਾ ਵਿਚ ਸਵੇਰੇ 8 ਵਜੇ ਤੋ ਦੁਪਹਿਰ 1.00 ਵਜੇ ਤੱਕ 30 ਪ੍ਰਤੀਸ਼ਤ ਤੋ 35 ਪ੍ਰਤੀਸ਼ਤ ਫ਼ੀਸਦੀ ਪੋਲਿੰਗ ਹੋਈ । ਜ਼ਿਮਨੀ ਚੋਣ ਦੌਰਾਨ ਕਿਸੇ ਵੀ ਪੋਲਿੰਗ ਬੂਥ ਦੇ ਬਾਹਰ ਕੋਈ ਵੀ ਵੱਡੀ ਭੀੜ ਜਾ ਲੰਮੀਆਂ ਕਤਾਰਾਂ ਪਹਿਲਾ ਵਾਗ ਨਜ਼ਰ ਨਹੀਂ ਆ ਰਹੀਆਂ ਸਨ । ਪੁਲਿਸ ਵਲ਼ੋਂ ਸਖ਼ਤ ਸੁਰੱਖਿਆ ਪ੍ਰਬੰਧ ਸਨ । ਅਰਧ ਸੈਨਿਕ ਬਲ ਹਰ ਬੂਥ ਤੇ ਚੌਕਸ ਨਜ਼ਰ ਆਏ ਤੇ ਸੁਰੱਖਿਆ ਵਾਸਤੇ ਪੂਰੀ ਮੋਰਚਾ ਬੰਦੀ ਕੀਤੀ ਹੋਈ ਸੀ । ਕਈ ਪੋਲਿੰਗ ਬੂਥਾ ਤੇ ਔਰਤਾਂ ਨੌਜਵਾਨ ਤੇ ਬਜ਼ੁਰਗ ਉਤਸ਼ਾਹਪੂਰਵਕ ਢੰਗ ਨਾਲ ਵੋਟ ਦਾ ਇਸਤੇਮਾਲ ਕਰਨ ਲਈ ਪੁੱਜੇ ਹੋਏ ਸਨ । ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਪੋਲਿੰਗ ਬੂਥ ਨੰਬਰ 150 ਵਿਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੇ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਆਪਣੀ ਵੋਟ ਪਾਉਣ ਲਈ ਪੁੱਜੇ । ਇਸ ਮੌਕੇ ਦੋਹਾ ਭਰਾਵਾ ਵਲ਼ੋਂ ਆਪਣੇ ਵੋਟ ਪਾਉਣ ਉਪਰੰਤ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਸੁਨੀਲ ਜਾਖੜ ਵੱਡੇ ਅੰਤਰ ਨਾਲ ਜਿੱਤਣ ਦਾ ਦਾਅਵਾ ਪੇਸ਼ ਕਰਦੇ ਕਿਹਾ ਕਿ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆ ਨੀਤੀਆਂ ਤੇ ਆਪਣੀ ਵੋਟ ਨਾਲ ਮੋਹਰ ਲਗਾਉਣਗੇ ਤੇ ਕਾਂਗਰਸ ਦੀ ਵੱਡੀ ਲੀਡ ਨਾਲ ਜਿੱਤ ਹੋਵੇਗੀ ।

Leave a Reply

Your email address will not be published. Required fields are marked *

Recent Comments

    Categories