ਕਾਦੀਆਂ ਵਿਖੇ ਈਦ- ਉਲ -ਜੂਹਾ ਦਾ ਪਵਿੱਤਰ ਤਿਉਹਾਰ ਸ਼ਰਧਾ ਸਹਿਤ ਮਨਾਇਆ ਗਿਆ …..ਪੰਜਾਬ ਸਰਕਾਰ ਵਲ਼ੋਂ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਸ਼ਿਰਕਤ ਕੀਤੀ ।

DSC_0087 DSC_0090 DSC_0105DSC_0081 DSC_0085 DSC_0117ਗੁਰਦਾਸਪੁIMG-20170902-WA0021ਰ, ਕਾਦੀਆਂ 2 ਸਤੰਬਰ  (ਦਵਿੰਦਰ ਸਿੰਘ ਕਾਹਲੋਂ)  ਕਸਬਾ ਕਾਦੀਆਂ ਵਿਖੇ ਅੰਤਰਰਾਸ਼ਟਰੀ ਮੁਸਲਿਮ ਜਮਾਤ ਅਹਿਮਦੀਆ ਵੱਲੋਂ  ਈਦ-ਉਲ- ਜੂਹਾ ਦਾ ਪਵਿੱਤਰ ਤਿਉਹਾਰ ਮੁਸਲਿਮ ਭਾਈਚਾਰੇ ਵਲ਼ੋਂ ਸ਼ਰਧਾ ਸਹਿਤ ਮਨਾਇਆ ਗਿਆ । ਮਸਜਿਦ ਅਕਸਾ ਵਿਖੇ ਈਦ ਦੀ ਨਮਾਜ਼ ਅਦਾ ਕੀਤੀ ਗਈ । ਇਸ ਮੌਕੇ ਮੁਸਲਿਮ ਭਾਈਚਾਰੇ ਦੇ ਲੋਕ ਨਜ਼ਦੀਕ ਦੇ ਪਿੰਡਾ ਤੇ ਕਸਬਿਆਂ ਤੋ ਵੱਡੀ ਗਿਣਤੀ ਵਿਚ ਪੁੱਜੇ ਹੋਏ ਸਨ ।ਈਦ ਦਾ ਖੁਤਬਾ ਪੜਿਆਂ ਗਿਆ ਇਸ ਮੌਕੇ ਤੇ ਮੁਸਲਿਮ ਜਮਾਤ ਅਹਿਮਦੀਆ ਦੇ ਸਕੱਤਰ ਭਾਰਤ ਮੁਹੰਮਦ ਇਨਾਮ ਗੋਰੀ ਨੇ ਕਿਹਾ ਕਿ ਜਮਾਤ ਅਹਿਮਦੀਆ ਤਿਆਗ ਦੀ ਭਾਵਨਾ ਨਾਲ ਬਿਨਾ ਕਿਸੇ ਭੇਦ ਭਾਵ ਦੇ ਇਨਸਾਨੀਅਤ ਦੀ ਸੇਵਾ ਕਰ ਰਹੀ ਹੈ ਓਹਨਾ ਕਿਹਾ ਕਿ ਹਰ ਇੱਕ ਸੱਚੇ ਮੁਸਲਮਾਨ ਨੂੰ ਗ਼ਰੀਬਾਂ ਤੇ ਲੋੜਵੰਦਾਂ ਦੀ ਮਦਦ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਇਸ ਮੌਕੇ ਓਹਨਾ ਮੁਸਲਿਮ ਭਾਈਚਾਰੇ ਨੂੰ ਈਦ-ਉਲ- ਜੂਹਾ ਦੇ  ਪਵਿੱਤਰ ਤਿਉਹਾਰ ਦੀ  ਵਧਾਈ ਦਿੱਤੀ ਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ  ਇਸ ਪਵਿੱਤਰ ਦਿਹਾੜੇ ਤੇ ਪੰਜਾਬ ਸਰਕਾਰ ਵਲ਼ੋਂ ਪੇਡੂ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸ਼ਿਰਕਤ ਕੀਤੀ ਤੇ ਜਮਾਤ ਅਹਿਮਦੀਆ ਨੂੰ ਮੁਬਾਰਕਬਾਦ ਭੇਟ ਕੀਤੀ ।ਇਸ ਸਮੇਂ  ਹੋਰਨਾਂ ਸ਼ਖ਼ਸੀਅਤਾਂ ਵਿਚ ਨਗਰ ਕੌਂਸਲ ਪ੍ਰਧਾਨ ਜਰਨੈਲ ਸਿੰਘ ਮਾਹਲ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ , ਡੀ ਐਸ ਪੀ ਕਾਦੀਆਂ ਸ਼੍ਰੀ ਹਰੀ ਸ਼ਰਨ ,ਥਾਣਾ ਮੁਖੀ ਕਾਦੀਆਂ ਲਲਿਤ ਸ਼ਰਮਾ ,ਐਡੀਸ਼ਨਲ ਸਕੱਤਰ ਸਿਰਾਜ਼ ਅਹਿਮਦ, ਚੌਧਰੀ ਅਬਦੁਲ ਵਾਸੇ , ਨਰਿੰਦਰ ਕੁਮਾਰ ਭਾਟੀਆ,  ਕੌਂਸਲਰ ਵਿਜੈ ਕੁਮਾਰ, ਗਗਨਦੀਪ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone