ਕਾਗਰਸੀ ਆਗੂ ਆਪਸ ਵਿੱਚ ਭਿੜੇ।

img-20160923-wa0005-jpeg-copy

ਗੁਰਦਾਸਪੁਰ,ਕਾਦੀਆ23 ਸਤੰਬਰ (ਦਵਿੰਦਰ ਸਿੰਘ ਕਾਹਲੋ) ਅੱਜ ਸਵੇਰੇ 8.30 ਵਜੇ ਦੇ ਕਰੀਬ ਕਸਬਾ ਕਾਦੀਆ ਦੇ ਰੇਲਵੇ ਰੋਡ ਤੇ ਬਾਜਵਾ ਹਾਉਸ ਦੇ ਨਜਦੀਕ ਜਿਲਾ ਵਪਾਰ ਸੈਲ ਕਾਗਰਸ ਦੇ ਪ੍ਰਧਾਨ ਪ੍ਰਸ਼ੋਤਮ ਲਾਲ ਹੰਸ ਉਪਰ  ਐਨ ਐਸ ਯੂ ਆਈ ਦੇ ਜਿਲਾ ਪ੍ਰਧਾਨ ਦਿਕਸ਼ਿਤ ਲੱਡਾ ਅਤੇ ਯੂਥ ਕਾਗਰਸ ਦੇ ਸਹਿਰੀ ਪ੍ਰਧਾਨ ਅਭਿਸੇਕ ਗੁਪਤਾ ਨੇ ਆਪਣੇ 15-20 ਸਾਥੀਆ ਸਮੇਤ ਹਮਲਾ ਕਰ ਜਖਮੀ ਕਰ  ਦਿਤਾ ।ਇਹਨਾ ਸਬਦਾ ਦਾ ਪ੍ਰਗਟਾਵਾ ਸ੍ਰੀ ਪ੍ਰਸ਼ੋਤਮ ਲਾਲ ਹੰਸ ਨੇ ਪ੍ਰੈਸ ਕਾਨਫਰੰਸ ਦੋਰਾਨ ਕੀਤਾ ਉਹਨਾ ਹੋਰ ਕਿਹਾ ਕਿ ਮੇਰੀ ਕੁਝ ਦਿਨ ਪਹਿਲਾ ਕਾਗਰਸੀ ਆਗੂ ਦਿਕਸ਼ਿਤ ਲੱਡਾ ਨਾਲ ਤੂੰ ਤੂੰ ਮੈ ਮੈ ਹੋਈ ਜਿਸ ਦੇ ਚੱਲਦੇ ਸ. ਫਤਿਹਜੰਗ ਸਿੰਘ ਬਾਜਵਾ ਨੇ ਉਸ ਨੂੰ ਕੋਠੀ ਬੁਲਾਇਆ ਸੀ । ਉਹਨਾ ਹੋਰ ਕਿਹਾ ਕਿ ਦਿਕਸ਼ਿਤ ਲੱਡਾ ਬਲਾਕ ਪ੍ਰਧਾਨ ਬਣਨਾ ਚਾਹੁੰਦਾ ਸੀ ਅਤੇ ਬਾਜਵਾ ਸਾਹਿਬ ਮੈਨੂੰ ਬਲਾਕ ਪ੍ਰਧਾਨ ਬਣਾਉਣਾ ਚਾਹੁੰਦੇ ਸਨ । ਜਿਸ ਦੇ ਚੱਲਦੇ ਇਹ ਮੇਰੇ ਨਾਲ ਰੰਜਿਸ ਰੱਖਦਾ ਸੀ । ਇਸ ਰੰਜਿਸ ਨੂੰ ਖਤਮ ਕਰਨ ਲਈ ਬਾਜਵਾ ਸਾਹਿਬ ਨੇ ਮੈਨੂੰ ਆਪਣੀ ਕੋਠੀ ਬੁਲਾਇਆ ਸੀ ਜਦੋ ਮੈ ਸਾਢੇ ਅੱਠ ਵਜੇ ਦੇ ਕਰੀਬ ਕੋਠੀ ਵੱਲ ਜਾ ਰਿਹਾ ਸੀ ਕਿ ਮੈ ਦੇਨਾ ਬੈਕ ਕੋਲ ਪਹੁੰਚਿਆ ਤਾ ਦਿਕਸਿਤ ਲੱਡਾ ਤੇ ਅਭਿਸੇਕ ਗੁਪਤਾ ਨੇ ਆਪਣੇ 15-20 ਸਾਥੀਆ ਸਮੇਤ ਮੇਰੇ ਤੇ ਹਮਲਾ ਕਰ ਦਿਤਾ ਅਤੇ ਮੇਰੀ ਮਾਰਕੁਟ ਕੀਤੀ ਜਿਸ ਦੋਰਾਨ ਮੈ ਗੰਭੀਰ ਜਖਮੀ ਹੋ ਗਿਆ ਤੇ ਉਹਨਾ ਨੇ ਮੇਰੀ ਲੱਤ ਤੋੜ ਦਿਤੀ ।  ਉਹਨਾ ਪੁਲਿਸ ਤੋ ਮੰਗ ਕੀਤੀ ਕਿ ਦੋਸੀਆ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ । ਦੂਜੇ ਪਾਸੇ ਜਦ ਏ ਐਸ ਆਈ ਇਕਬਾਲ ਸਿੰਘ ਨਾਲ ਗੱਲਬਾਤ ਕੀਤੀ ਤਾ ਉਹਨਾ ਕਿਹਾ ਕਿ ਪੁਲਿਸ ਵਲੋ ਤਫਤੀਸ ਜਾਰੀ ਹੈ ਪੁਲਿਸ ਇਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ । ਛਾਣਬੀਣ ਤੋ ਬਾਅਦ ਜੋ ਵੀ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone