Last UPDATE: October 15, 2017 at 8:10 pm

ਕਾਂਗਰਸੀ ਵਰਕਰਾਂ ਵਲ਼ੋਂ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਤੇ ਸੁਨੀਲ ਜਾਖੜ ਨੂੰ ਵਧਾਈ ਭੇਟ ਕੀਤੀ, 26 ਹਜ਼ਾਰ ਤੋ ਵੱਧ ਲੀਡ ਨਾਲ ਸੁਨੀਲ ਜਾਖੜ ਨੇ ਕਾਦੀਆਂ ਹਲਕਾ ਜਿੱਤਿਆ ।

 

ਗੁਰਦਾਸਪੁbajwa....ਰ, ਕਾਦੀਆਂ 15 ਅਕਤੂਬਰ (ਦਵਿੰਦਰ ਸਿੰਘ ਕਾਹਲੋਂ) ਲੋਕ ਸਭਾ ਜ਼ਿਮਨੀ ਚੋਣ ਗੁਰਦਾਸਪੁਰ ਦੇ ਚੋਣ ਨਤੀਜੇ ਕਾਂਗਰਸ ਪਾਰਟੀ ਦੇ ਹੱਕ ਵਿਚ ਜਾਣ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ ।ਉੱਥੇ ਪਾਰਟੀ ਵਰਕਰਾਂ ਵਲ਼ੋਂ ਆਪੋ ਆਪਣੇ ਹਲਕੇ ਦੇ ਵਿਧਾਇਕਾ ਕੋਲ ਪੁੱਜ ਕੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੁਨੀਲ ਜਾਖੜ ਨੂੰ ਮੈਂਬਰ ਪਾਰਲੀਮੈਂਟ ਬਣਨ ਤੇ ਚੋਣ ਜਿੱਤਣ ਤੇ ਵਧਾਈ ਭੇਟ ਕੀਤੀ ਹੈ । ਹਲਕਾ ਕਾਦੀਆਂ ਦੇ ਵਿਧਾਇਕ ਸ. ਫ਼ਤਿਹ ਜੰਗ ਸਿੰਘ ਬਾਜਵਾ ਨੂੰ ਕਾਂਗਰਸੀ ਵਰਕਰਾਂ ਵਲ਼ੋਂ ਸ੍ਰੀ ਸੁਨੀਲ ਜਾਖੜ ਦੇ ਚੋਣ ਜਿੱਤਣ ਤੇ ਵਧਾਈ ਭੇਟ ਕੀਤੀ ਗਈ । ਇਸ ਮੌਕੇ ਵਿਧਾਇਕ ਹਲਕਾ ਕਾਦੀਆਂ ਫ਼ਤਿਹ ਜੰਗ ਸਿੰਘ ਬਾਜਵਾ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਲਕਾ ਕਾਦੀਆਂ ਦੇ ਸਮੂਹ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ੍ਰੀ ਸੁਨੀਲ ਜਾਖੜ ਨੂੰ 26 ਹਜ਼ਾਰ ਤੋ ਵੱਧ ਵੋਟਾਂ ਦੀ ਜਿੱਤ ਦੀ ਲੀਡ ਦਵਾਈ ਹੈ । ਓਹਨਾ ਕਿਹਾ ਕਿ ਇਹ ਜਿੱਤ ਕੈਪਟਨ ਸਰਕਾਰ ਦੀਆ ਚੰਗੀਆਂ ਨੀਤੀਆਂ ਦੀ ਜਿੱਤ ਹੈ । ਇਸ ਮੌਕੇ ਵਧਾਈ ਦੇਣ ਵਾਲਿਆਂ ਚ ਜਸਬੀਰ ਸਿੰਘ ਢੀਂਡਸਾ , ਮਿੰਟੂ ਬਾਜਵਾ, ਰਾਜਬੀਰ ਸਿੰਘ, ਜਨਰਲ ਸੈਕਟਰੀ ਜੀਤਾ ਠੱਕਰ ਸੰਧੂ, ਸੁਖਪਾਲ ਸਿੰਘ ,ਪ੍ਰਸ਼ੋਤਮ ਲਾਲ ਹੰਸ ,ਅਰਵਿੰਦ ਜੁਲਕਾ ,ਰਿੱਕੀ ਅਬਰੋਲ ,ਈਸ਼ਵਰ ਜੁਲਕਾ ,ਵਿਸ਼ਵ ਗੌਰਵ , ਦਲਜਿੰਦਰ ਸਿੰਘ ਸੰਧੂ ਤੋਂ ਇਲਾਵਾ ਹਲਕਾ ਕਾਦੀਆਂ ਦੇ ਹੋਰ ਵਰਕਰ ਵਧਾਈ ਭੇਟ ਕਰਨ ਲਈ ਪੁੱਜੇ ਹੋਏ ਸਨ ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone