Last UPDATE: July 10, 2017 at 11:20 pm

*’ਕਰਾਮਾਤ’ ਦਿਖਾਓ! ਪੰਜ ਲੱਖ ਦਾ ਇਨਾਮ ਜਿੱਤੋ-ਤਰਕਸ਼ੀਲ |*

*’ਕਰਾਮਾਤਾਂ’ ਸਿਰਫ ਸ਼ੋਸਣ ਦਾ ਸੰਦ -ਤਰਕਸ਼ੀਲ¨*

*ਪੰਜ ‘ਲੱਖ ਜਿੱਤਣ ਦਾ ਸੁਨਿਹਰੀ ਮੌਕਾ-ਤਰਕਸੀਲ |*
*’ਪੁਸਤਕ ਪ੍ਰਦਰਸਨੀ’*ਵੀ ਲਗਾਈ ।

ਖਰੜ, 10 ਜੁਲਾਈ 2017 ( ANS  ) : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਵੱਲੋਂ ਜਥੇਬੰਦਕ ਮੁਖੀ ਮਾਸਟਰ ਜਰਨੈਲ ਸਹੌੜਾਂ ਅਤੇ ਜਗਵਿੰਦਰ ਜੱਗੀ ਦੀ ਅਗਵਾਈ ਹੇਠ ਪਿੰਡ ਸਿੰਬਲ਼ਮਾਜਰਾ ਵਿਖੇ ‘ਤਰਕਸ਼ੀਲ ਪ੍ਰੋਗਰਾਮ’ ਪੇਸ ਕੀਤਾ ਗਿਆ | ਇਸ ਪ੍ਰੋਗਰਾਮ ਦੀ ਸੁਰੂਆਤ ਕਰਦਿਆਂ ਜੋਗਾ ਸਿੰਘ ਨੇ ਕਿਹਾ ਕਿ ਸਦੀਆਂ ਪੁਰਾਣੇ, ਖੜੋਤਗ੍ਰਸਤ, ਰੂੜੀਆਂ ‘ਚ ਜਕੜੇ ਸਮਾਜਿਕ ਢਾਂਚੇ ਨੂੰ ਬਦਲਣ ਲਈ ਇੱਕ ਵਿਆਪਕ ਲੋਕ-ਲਹਿਰ ਖੜੀ ਕਰਨ ਦੀ ਲੋੜ ਹੈ | ਲੋਕਾਂ ਦੀ ਭਰਵੀਂ ਸਮੂਲੀਅਤ ਬਿਨਾਂ ਸਮਾਜ ਦੀ ਕਾਇਆ ਕਲਪ ਸੰਭਵ ਨਹੀਂ | ਇਸ ਮੋਕੇ ਆਪਣੇ ਪਿੰਡ ਵਾਸੀਆਂ ਨਾਲ਼ ਵਿਚਾਰ ਸਾਂਝੇ ਕਰਦਿਆਂ ਸੁਰਿੰਦਰ ਸਿੰਬਲ਼ਮਾਜਰਾ ਨੇ ਕਿਹਾ ਕਿ ਅੱਜ ਅਸੀਂ ਆਪਣੇ ਬੱਚਿਆਂ ਨੂੰ ਵੱਡਾ ਡਾਕਟਰ, ਵੱਡਾ ਵਕੀਲ ਜਾਂ ਕੋਈ ਵੱਡਾ ਅਫਸਰ ਬਣਨ ਦੀ ਦੌੜ ਵਿੱਚ ਸਾਮਲ ਕਰ ਰਹੇ ਹਾਂ ਪਰ ਤਰਕਸ਼ੀਲ ਸੁਸਾਇਟੀ ਦਾ ਟੀਚਾ ਹਰੇਕ ਵਿਅਕਤੀ ਨੂੰ ਕੀ, ਕਦੋਂ, ਕਿੱਥੇ, ਕਿਵੇਂ ਤੇ ਕਿਉਾ ਆਦਿ ਟੂਲਜ਼ ਨਾਲ਼ ਲੈਸ ਕਰਕੇ ਇੱਕ ‘ਵਧੀਆ ਮਨੁੱਖ’ ਬਣਨ ਦੇ ਰਾਹ ਤੋਰਨਾ ਹੈ |

ਸਿਰਫ ਆਪਣੇ ਪਰਿਵਾਰ ਦੀਆਂ ਲੋੜਾਂ ਤੱਕ ਹੀ ਸਿਮਟਦੇ ਜਾ ਰਹੇ ਮਨੁੱਖੀ ਸੁਭਾਅ ਦੀ ਬਾਤ ਪਾਉਾਦਿਆਂ ਕਰਮਜੀਤ ਸਕਰੁੱਲਾਂਪੁਰੀ ਨੇ ਕਿਹਾ ਕਿ ਸਾਡਾ ਪਰਿਵਾਰ ਵੀ ਸਮਾਜ ਦਾ ਹੀ ਅੰਗ ਹੁੰਦਾ ਹੈ ਇਸ ਲਈ ਪੂਰੇ ਦੀ ਸਮਾਜ ਦੀ ਬੇਹਤਰੀ ਤੋਂ ਬਿਨਾਂ ਸਿਰਫ਼ ਆਪਣੀ ਪਰਿਵਾਰਿਕ ਖੁਸਹਾਲੀ ਸੰਭਵ ਨਹੀਂ | ਇਸ ਪ੍ਰੋਗਰਾਮ ਦੋਰਾਨ ਜ਼ੋਨਲ ਆਗੂ ਬਲਦੇਵ ਜਲਾਲ ਨੇ ਵਹਿਮਾਂ-ਭਰਮਾਂ ਤੋਂ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਪਿਛਲੇ ਤੀਹ ਸਾਲਾਂ ਦਾ ਸਾਡਾ ਤਜਰਬਾ ਦੱਸਦਾ ਹੈ ਕਿ ਘਰ ਵਿੱਚ ਖੂਨ ਦੇ ਛਿੱਟੇ ਡਿੱਗਣੇ, ਆਟੇ ਵਿੱਚ ਰੰਗ ਮਿਲ ਜਾਣਾ, ਜਿੰਦਰਾ ਲੱਗੀ ਪੇਟੀ ਵਿੱਚ ਪਏ ਕੱਪੜਿਆਂ ਨੂੰ ਅੱਗ ਲੱਗ ਜਾਣੀ ਕਿਸੇ ਅਖੌਤੀ ਪ੍ਰੇਤ-ਆਤਮਾ ਦਾ ਕਾਰਾ ਨਹੀਂ ਬਲਕਿ ਮਨੁੱਖੀ ਹੱਥਾਂ ਅਤੇ ਦਿਮਾਗ ਦੀ ਕਾਰ-ਸ਼ੈਤਾਨੀ ਹੁੰਦੀ ਹੈ | ਇਹੋ ਜਿਹੀਆਂ ਘਟਨਾਵਾਂ ਦਾ ਹੱਲ ਦੱਸਦਿਆਂ ਸ੍ਰੀ ਜਲਾਲ ਨੇ ਕਿਹਾ ਕਿ ਜਿਸ ਘਰ ਦਾ ਮੁਖੀ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਨੂੰ ਬਣਦਾ ਮਾਣ ਸਤਿਕਾਰ ਦੇਵੇ, ਕਿਸੇ ਇੱਕ ਨਾਲ਼ ਦੁਜਿਆਂ ਵੱਲੋਂ ਵਿਤਕਰਾ ਨਾ ਹੋਣ ਦੇਵੇ, ਸਭ ਦੀਆਂ ਲੋੜਾਂ ਬਰਾਬਰੀ ਦੇ ਆਧਾਰ ਉੱਤੇ ਪੂਰੀਆਂ ਕੀਤੀਆਂ ਜਾਣਾ ਯਕੀਨੀ ਬਣਾਵੇ ਉਸ ਘਰ ਵਿੱਚ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੀ ਨਹੀਂ |

ਇਸ ਪ੍ਰੋਗਰਾਮ ਦੇ ਅਖੀਰ ਵਿੱਚ ਸੁਜਾਨ ਬਡਾਲ਼ਾ ਨੇ ਤਰਕਸ਼ੀਲ ਸੁਸਾਇਟੀ ਦੀਆਂ 23 ਸਰਤਾਂ ਬਾਰੇ ਜਾਣਕਾਰੀ ਦਿੰਦਿਆਂ ਜੋਤਸ਼ੀਆਂ, ਤਾਂਤਰਿਕਾਂ, ਬਾਬਿਆਂ ਆਦਿ ਨੂੰ ਚੈਲਿੰਜ ਕੀਤਾ ਕਿ ਜੇਕਰ ਉਨ੍ਹਾਂ ਦੇ ਕੋਲ਼ ਕੋਈ ਕਰਾਮਾਤ ਹੈ ਤਾਂ ਇਨ੍ਹਾਂ ਸਰਤਾਂ ਵਿੱਚੋਂ ਕੋਈ ਇੱਕ ਪੂਰੀ ਕਰਕੇ ਤਰਕਸ਼ੀਲ਼ਾਂ ਵੱਲੋਂ ਰੱਖਿਆ ਪੰਜ ਲੱਖ ਦਾ ਇਨਾਮ ਜਿੱਤ ਸਕਦਾ ਹੈ |ਪਰ ਪਿਛਲੁ ਤੀਹ ਸਾਲਾਂ ਤੋਂ ਅੱਜ ਤੱਕ ਤਰਕਸ਼ੀਲਾਂ ਦਾ ਇਹ ਚੈਲਿੰਜ ਸਵੀਕਾਰ ਕਰਨ ਵਾਲ਼ਾ ਮੈਦਾਨ ਵਿੱਚ ਨਹੀਂ ਨਿੱਤਰਿਆ ਕਿਉਾਕਿ ਕਰਾਮਾਤ ਵਰਗੀ ਕੋਈ ਚੀਜ ਹੁੰਦੀ ਹੀ ਨਹੀਂ | ਜਾਦੂ ਦੀ ਆਇਟਮਾਂ ਰਾਂਹੀ ਆਪਣੀ ਗੱਲ ਨੂੰ ਤਰਕਸ਼ੀਲਾਂ ਨੇ ਪ੍ਰੈਕਟੀਕਲ ਦੁਆਰਾ ਵੀ ਸਮਝਾਇਆ ਕਿ ਜਿਸ ਨੂੰ ਅਸੀਂ ਅਕਸਰ ਕਰਾਮਾਤ ਸਮਝ ਲੈਂਦੇ ਹਾਂ ਉਹ ਸਿਰਫ ਜਾਦੂ ਦੇ ਕੁਝ ਟਰਿੱਕਾਂ ਤੋਂ ਵੱਧ ਕੁਝ ਨਹੀਂ ਹੁੰਦਾ |ਪ੍ਰੋਗਰਾਮ ਦੇ ਸਮਾਪਤੀ ਮੌਕੇ ਪਿੰਡ ਦੇ ਸਰਪੰਚ ਸਾਹਿਬਾਨ ਸਰਬਜੀਤ ਸਿੰਘ ਵੱਲੋਂ ਤਰਕਸ਼ੀਲਾਂ ਦੇ ਕੰੰਮ ਦੀ ਭਰਪੂਰ ਸਲਾਘਾ ਕਰਦਿਆਂ ਕਿਹਾ ਕਿ ਤਰਕਸ਼ੀਲਾਂ ਦਾ ਪ੍ਰੋਗਰਾਮ ਨੇੜ ਭਵਿੱਖ ਵਿੱਚ ਦੁਬਾਰਾ ਵੀ ਕਰਵਾਇਆ ਜਾਵੇਗਾ |

ਇਸ ਮੌਕੇ ਬਿਕਰਮਜੀਤ ਸੋਨੀ ਅਤੇ ਉਨਾਂ ਦੇ ਬੇਟੇ ਹਰਸ਼ਪ੍ਰੀਤ ਨੇ ‘ਪੁਸਤਕ-ਪ੍ਰਦਰਸਨੀ’ ਲਾ ਕੇ ਲੋਕਾਂ ਨੂੰ ਪ੍ਰਗਤੀਵਾਦੀ ਸੋਚ ਅਪਨਾਉਣ ਲਈ ਪ੍ਰੇਰਿਆ | ਇਸ ਪ੍ਰੋਗਰਾਮ ਮੌਕੇ ਪਿੰਡ ਸਿੰਬਲ਼ਮਾਜਰਾ ਦੀ ਸਮੂਹ ਪੰਚਾਇਤ ਅਤੇ ਵੇਰਕਾ ਮਿਲਕ ਸੈਂਟਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਭਰਵਾਂ ਸਹਿਯੋਗ ਦਿੱਤਾ |

Leave a Reply

Your email address will not be published. Required fields are marked *

Recent Comments

    Categories