ਕਤਲੇਆਮ ਦੇ ਖਿਲਾਫ “ਮੇਰੇ ਨਾਮ ਤੇ ਦਹਿਸ਼ਤ ਨਹੀਂ” ਅੰਦੋਲਨ ਤਹਿਤ ਸਮਾਗਮ

ਬਠਿੰਡਾ : (ਅਨਸ) ਅੱਜ ਜਮਹੂਰੀ ਅਤੇ ਜਨਤਕ ਜਥੇਬੰਦੀਆਂ ਵਲੋਂ ਹਿੰਦੂਕੱਟੜਵਾਦੀ ਫਿਰਕਾਪ੍ਰਸਤ ਟੋਲਿਆਂ ਵਲੋਂ ਦੇਸ਼ ਦੇ ਵੱਖ ਵੱਖ ਹਿਸਿਆਂ ਵਿਚ ਗਏ ਰੱਖਿਆ ਅਤੇ ਧਰਮ ਦੇ ਨਾਂ ਤੇ ਕਦੇ ਘਰ ਵਾਪਸੀ ਕਦੇ ਲਵ ਜਿਹਾ ਦੇ ਨਾਂ ਤੇ ਕਦੇ ਦੇਸ਼ ਰੋਹੀ ਦੇ ਨਾਂਅ ਤੇ ਨਿਰਦੇਸ਼ ਮੁਸਲਮਾਨਾਂ,ਦਲਿਤਾਂ, ਜੇ ਐਨ ਯੂ ਦੇ ਸਟੂਡੈਂਟਾਂ,ਤਰਕਸ਼ੀਲਾਂ ਅਤੇ ਔਰਤਾਂ ਉਤੇ ਕੀਤੇ ਜਾਂਦੇ ਜੁਲਮਾਂ ਅਤੇ ਕਤਲੇਆਮ ਦੇ ਖਿਲਾਫ “ਮੇਰੇ ਨਾਮ ਤੇ ਦਹਿਸ਼ਤ ਨਹੀਂ” ਅੰਦੋਲਨ ਤੇ ਲੋਕਾਂ ਦੀ ਆਵਾਜ਼ ਨੂੰ ਅੱਗੇ ਤੋਰ ਦਿਆਂ ਟੀਚਰਜ ਹੋਮ ਬਠਿੰਡਾ ਵਿਖੇ ਪਹਿਲਾਂ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਲੇਖਕਾਂ,ਬੁਧੀਜੀਵੀਆਂ ,ਤਰਕਸ਼ੀਲ ਵਿਦਵਾਨਾਂ ਕਿਸਾਨ,ਮਜਦੂਰ,ਮੁਲਾਜ਼ਮ,ਤੇ ਹਰ ਤਬਕੇ ਦੇ ਆਗੂਆਂ ਨੇ ਆਪਣੇ ਵਿਚਾਰ ਰੱਖੇ।ਸ਼ਾਮ ਨੂੰ ਫਿਰਕਾਪ੍ਰਸਤਾਂ ਵਲੋਂ ਨਿਰਦੇਸ਼ਾਂ ਦੇ ਕਤਲਾਂ ਅਤੇ ਗੁੰਡਾਗਰਦੀ ਦਾ ਵਿਰੋਧ ਕਰਦਿਆਂ ਚੇਤਨਾ ਕਾਫਲਾ ਕੱਢਿਆ ਗਿਆ।
ਜਿਸ ਵਿੱਚ ਹਿੰਦੂ ਸਿੱਖ ਮੁਸਲਮਾਨ ਏਕਤਾ ਜਿੰਦਾਬਾਦ,ਕੱਟੜਵਾਦੀ ਫਿਰਕੂ ਟੋਲੇ ਮੁਰਦਾਬਾਦ, ਧਰਮ ਦੇ ਨ ਤੇ ਕਤਲ ਕਰਨ ਵਾਲਿਆਂ ਨੂੰ ਸ਼ਹਿ ਦੇਣ ਵਾਲੀਆਂ ਸਰਕਾਰਾਂ-ਮੁਰਦਾਬਾਦ,ਭਾਈ ਨਾਲ ਭਾਈ ਲੜਨ ਨਹੀਂ ਦੇਣਾ,ਸੰਨ ਸੰਤਾਲੀ ਬਣਨ ਨਹੀਂ ਦੇਣਾ,ਲੋਕ ਹਿਤਾਂ ਦੇ ਪਾਕੇ ਪਰਦੇ,ਸੱਜਣ ਠੱਗ ਗੱਦੀਆਂ ਲਈ ਲੜਦੇ ਅਤੇ ਗਊ ਰੱਖਿਆਦੇ ਨਾਂਅ ਤੇ ਬੁਰਛਾਗਰਦੀ ਬੰਦ ਕਰੋ ਆਦਿ ਨਾਹਰੇ ਮਾਰਦੇ ਹੋਏ ਸੈਂਕੜੇ ਲੋਕਾਂ ਦਾ ਇਕੱਠ ਲੋਕ ਏਕਤਾ ਦਾ ਸੰਦੇਸ਼ ਦਿੰਦਾ ਹੋਇਆ ਸ਼ਹਿਰ ਵਿੱਚੋਂ ਗੁਜਰਿਆ। ਸ਼ਹਿਰ ਨਿਵਾਸੀਆਂ ਨੇ ਘਰਾਂ,ਦੁਕਾਨਾਂ ਵਿਚੋਂ ਬਾਹਰ ਆ ਕੇ ਇਸ ਕਾਫਲੇ ਦੇ ਸੰਦੇਸ਼ ਨੂੰ ਧਿਆਨ ਨਾਲ ਸੁਣਿਆ।ਅਖੀਰ ਟੀਚਰਜ਼ ਹੋਮਵਿਖੇ ਵਾਪਸ ਪਹੁਚਣ ਤੇ ਪ੍ਰਿੰਸੀਪਲ ਬੱਗਾ ਸਿੰਘ ਨੇ ਕਾਫਲੇ ਵਿਚ ਸ਼ਾਮਿਲ ਸਮੂਹ ਜਨਤਕ ਜਥੇਬੰਦੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

Widgetized Section

Go to Admin » appearance » Widgets » and move a widget into Advertise Widget Zone